ਮੌੜ ਮੰਡੀ, 14 ਜਨਵਰੀ (ਸੁਰੇਸ਼ ਰਹੇਜਾ) : ਹੈਲਪਿੰਗ ਹੈਂਡਜ਼ ਚੈਰੀਟੇਬਲ ਟਰੱਸਟ ਰਾਜ ਮਾਘੀ ਦੇ ਸਹਿਯੋਗ ਨਾਲ ਮੌੜ ਦੇ ਵਰਕਰਾਂ ਨੇ ਪੁਰਾਣੀ ਅਨਾਜ ਮੰਡੀ ਮੌੜ ਮੰਡੀ ਵਿਖੇ ਸਮਾਜ ਸੇਵਾ ਅਤੇ ਲੋਕ ਹਿੱਤ ਲਈ ਕੈਂਪ ਲਗਾਇਆ ਅਤੇ ਲੋਕਾਂ ਨੂੰ ਗਰੀਬ ਪਰਿਵਾਰਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ।
ਇਸ ਤੋਂ ਬਾਅਦ ਮੌੜ ਮੰਡੀ ਸਥਿਤ ਬਾਬਾ ਬੰਗਾਲੀ ਸਕੂਲ ਦੇ 80 ਬੱਚਿਆਂ ਨੂੰ ਬੂਟ, ਜੁਰਾਬਾਂ ਅਤੇ ਕੋਟੀਆਂ ਵੰਡੀਆਂ ਗਈਆਂ, ਜਿੱਥੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਂਦੀ ਹੈ। ਸੰਸਥਾ ਦੇ ਪ੍ਰਧਾਨ ਨੀਰਜ ਕੁਮਾਰ ਨੇ ਦੱਸਿਆ ਕਿ ਸੰਸਥਾ ਦੇ ਸਾਰੇ ਮੈਂਬਰ ਲੋਕ ਭਲਾਈ ਲਈ ਬੱਚਨਵਧ ਹਨ।
ਸਾਰੇ ਮੈਂਬਰ ਸਮੇਂ ਸਮੇਂ ਤੇ ਸਮਾਜਿਕ ਤੌਰ ਤੇ ਬਹੁਤ ਵਧੀਆ ਕੰਮ ਕਰ ਰਹੇ ਹਨ। ਇਸ ਮੌਕੇ ਸੰਸਥਾ ਦੇ ਸੈਕਟਰੀ ਅਤੇ ਕੈਸ਼ੀਅਰ ਕੇਸ਼ਵ ਸਿੰਗਲਾ ਅਤੇ ਵਿਜੇ ਕੁਮਾਰ ਨੇ ਮੀਡੀਆ ਦੇ ਰੁ ਬ ਰੁ ਹੁੰਦੇ ਕਿਹਾ ਕਿ ਸੰਸਥਾ ਵਾਤਾਵਰਣ ਨੂੰ ਬਚਾਉਣ ਲਈ ਵੱਡੀ ਗਿਣਤੀ ਵਿਚ ਰੁੱਖ ਲਗਾ ਰਹੇ ਹਨ। ਇਸ ਮੌਕੇ ਸੰਸਥਾ ਮੈਂਬਰ ਮੋਹਿਤ, ਦੀਪਕ, ਮੁਕੇਸ਼, ਸੰਜੀਵ, ਟੋਨੀ, ਜਸ਼ਨ, ਲੱਕੀ, ਦਵਿੰਦਰ ਅਤੇ ਹੋਰ ਕਈ ਮੈਬਰ ਮੌਜੂਦ ਸਨ।