ਜੰਡਿਆਲਾ ਗੁਰੂ/ਅੰਮ੍ਰਿਤਸਰ, 08 ਦਸੰਬਰ (ਕੰਵਲਜੀਤ ਸਿੰਘ ਲਾਡੀ) : ਹਿਮਾਚਲ ਪ੍ਰਦੇਸ਼ ਵਿੱਚ ਵੱਡੇ ਬਹੁਮਤ ਨਾਲ ਕਾਂਗਰਸ ਸਰਕਾਰ ਬਣਨ ਤੇ ਪੰਜਾਬ ਵਿੱਚ ਖੁਸ਼ੀ ਦਾ ਮਾਹੌਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੈਸ਼ਨਲ ਕਾਂਗਰਸ ਵਰਕਸ ਕਮੇਟੀ ਪੰਜਾਬ ਪ੍ਰਧਾਨ ਤੇ ਹਿਮਾਚਲ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਅੱਜ ਬਹੁਤ ਹੀ ਵੱਡੀ ਲੀਡ ਤੇ ਨਾਲ ਹੀ ਮੱਝ ਵਿਚ ਕਾਂਗਰਸ ਦੇ ਉਮੀਦਵਾਰ ਜਿੱਤੇ ਨੇ ਤੇ ਕਾਂਗਰਸ ਪਾਰਟੀ ਸਰਕਾਰ ਬਣਾਉਣ ਜਾ ਰਹੇ ਹੈ।
ਹਿਮਾਚਲ ਪ੍ਰਦੇਸ਼ ਵਿਚ ਐਡੀ ਵੱਡੀ ਜਿੱਤ ਦਾ ਕਾਰਨ ਉਥੋਂ ਦੇ ਲੋਕ ਤੇ ਸ੍ਰੀ ਰਾਹੁਲ ਗਾਂਧੀ ਜੀ ਵੱਲੋਂ ਭਾਰਤ ਯਾਤਰਾ ਦਾ ਅਸਰ ਵੇਖਣ ਨੂੰ ਹਿਮਾਚਲ ਵਿੱਚ ਮਿਲਿਆ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਮੇਰੀ ਤੇ ਮੇਰੀ ਟੀਮ ਦੀ ਡਿਊਟੀ ਨੈਸ਼ਨਲ ਕਾਂਗਰਸ ਵਰਕਸ ਕਮੇਟੀ ਵੱਲੋਂ ਹਿਮਾਚਲ ਪ੍ਰਦੇਸ਼ ਵਿੱਚ ਲਗਾਈ ਗਈ ਸੀ ਉਸ ਨੂੰ ਅਸੀਂ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ ਤੇ ਅੱਜ ਬਹੁਤ ਖੁਸ਼ੀ ਹੈ ਕਿ ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਬਣਨ ਜਾ ਰਿਹੈ ਇਸ ਮੌਕੇ ਤੇ ਸੋਨੂੰ ਜੰਡਿਆਲਾ ਨੇ ਹਿਮਾਚਲ ਪ੍ਰਦੇਸ਼ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੀ ਕੀਮਤੀ ਵੋਟ ਪਾ ਕੇ ਕਾਂਗਰਸ ਪਾਰਟੀ ਨੂੰ ਵੱਡੀ ਜਿੱਤ ਦਵਾਈ ਇਸ ਮੌਕੇ ਤੇ ਨੈਸ਼ਨਲ ਕੌਂਗਰਸ ਵਰਕਸ ਕਮੇਟੀ ਦੇ ਪੰਜਾਬ ਦੇ ਦਫ਼ਤਰ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ।
ਇਸ ਮੌਕੇ ਤੇ ਹਾਜਰ ਸੁਰਜੀਤ ਸਿੰਘ ਗੁਰਭੇਜ ਸਿੰਘ ਗੁਰਮੁਖ ਸਿੰਘ ਰਕੇਸ਼ ਮਲਹੋਤਰਾ ਹਰਜੀਤ ਸਿੰਘ ਵੇਰਕਾ, ਕੌਂਸਲਰ ਬਲਦੇਵ ਸਿੰਘ ਸੰਧੂ ਰਣਜੀਤ ਸਿੰਘ ਸੁਖਵਿੰਦਰ ਸਿੰਘ ਵਰਿੰਦਰ ਸਿੰਘ ਬੰਟੀ ਬਲਜੀਤ ਸਿੰਘ ਗੁਰਜੰਟ ਸਿੰਘ ਹਰਜੀਤ ਸਿੰਘ ਤਾਰਾਗੜ੍ਹ ਹਰਮਨ ਸਿੰਘ ਜਗਜੀਤ ਸਿੰਘ ਬੱਬੂ ਵਿਰਕ ਸਤਨਾਮ ਸਿੰਘ ਆਦਿ ਹਾਜ਼ਰ ਸਨ।