ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) : ਨੈਸ਼ਨਲ ਕਾਂਗਰਸ ਵਰਕਸ ਕਮੇਟੀ ਪੰਜਾਬ ਦੇ ਪ੍ਰਧਾਨ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੂੰ ਹਾਈਕਮਾਨ ਨੇ ਪਹਿਲਾਂ ਹਿਮਾਚਲ ਦਾ ਇੰਚਾਰਜ ਲਗਾਏ ਅਤੇ ਹੁਣ ਗੁਜਰਾਤ ਦਾ ਇੰਚਾਰਜ ਕੀਤਾ ਨਿਯੁਕਤ ਨੌਜਵਾਨਾਂ ਵਿੱਚ ਖੁਸ਼ੀ ਦਾ ਮਾਹੌਲ ਤੇ ਅਨੇਕਾਂ ਨੌਜਵਾਨਾਂ ਨੇ ਸੋਨੂੰ ਜੰਡਿਆਲਾ ਨੂੰ ਕੀਤਾ ਸਨਮਾਨ ਤੇ ਕੀਤਾ ਕਾਂਗਰਸ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਇੱਕ ਆਮ ਕਰਦੇ ਨੌਜਵਾਨ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੈਸ਼ਨਲ ਕਾਂਗਰਸ ਵਰਕਸ ਕਮੇਟੀ ਪੰਜਾਬ ਦੇ ਪ੍ਰਧਾਨ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਸ੍ਰੀ ਰਾਹੁਲ ਗਾਂਧੀ ਜੀ ਵੱਲੋਂ ਜੋ ਪੂਰੇ ਦੇਸ਼ ਭਰ ਵਿੱਚ ਭਾਰਤ ਜੋੜੋ ਯਾਤਰਾ ਚੱਲ ਰਹੀ ਹੈ ਉਸ ਦਾ ਅਸਰ ਦੇਸ਼ ਦੀ ਹਰ ਸਟੇਟ ਵਿਚ ਵੇਖਣ ਨੂੰ ਮਿਲਦਾ ਹੈ। ਸੋਨੂੰ ਜੰਡਿਆਲਾ ਨੇ ਦੱਸਿਆ ਕਿ ਦੇਸ਼ ਵਿਚ ਮੰਗਿਆਈ ਏਨੀ ਵਧ ਚੁੱਕੀ ਹੈ ਕਿ ਗਰੀਬ ਬੰਦੇ ਲਈ ਇੱਕ ਟਾਈਮ ਦੀ ਰੋਟੀ ਖਾਣੀ ਵੀ ਔਖੀ ਹੋ ਚੁੱਕੀ ਹੈ ਤੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਏਨੀਆਂ ਵਧ ਚੁੱਕੀ ਹੈ ਤੇ ਅਨੇਕਾਂ ਨੌਜਵਾਨ ਰੁਜਗਾਰ ਦੇ ਲਈ ਸੜਕਾਂ ਤੇ ਧਰਨੇ ਲਗਾ ਕੇ ਬੈਠੇ ਨੇ ਪਰ ਦੇਸ਼ ਦੀ ਕੇਂਦਰ ਸਰਕਾਰ ਉਪਰ ਇਸ ਗੱਲ ਦਾ ਕੋਈ ਅਸਰ ਨਹੀ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਦੇਸ਼ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਇਸ ਦੀ ਸ਼ੁਰੂਆਤ ਹਿਮਾਚਲ ਤੇ ਗੁਜਰਾਤ ਤੋਂ ਹੀ ਸ਼ੁਰੂ ਹੋਵੇਗੀ।
ਸੋਨੂੰ ਜੰਡਿਆਲਾ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿੱਚ ਕਾਂਗਰਸ ਦੀ ਸਰਕਾਰ ਬਣਾ ਬਿਲਕੁਲ ਤੈਅ ਹੈ ਕਿਉਂਕਿ ਦੇਸ਼ ਦੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਦੋਹਰੇ ਚਿਹਰੇ ਦਾ ਪਤਾ ਲੱਗ ਚੁੱਕਾ ਹੈ ਤਾਂ ਇਸ ਵਾਰ ਲੋਕ ਆਪਣੀ ਕੀਮਤੀ ਵੋਟ ਕਾਂਗਰਸ ਪਾਰਟੀ ਨੂੰ ਹੀ ਪਾਉਣਗੇ ਇਸ ਮੌਕੇ ਤੇ ਹਾਜਰ ਸਨ। ਸੋਨੂੰ ਜੰਡਿਆਲਾ ਸੁਰਜੀਤ ਸਿੰਘ ਗੁਰਤੇਜ ਸਿੰਘ ਗਗਨਦੀਪ ਸਿੰਘ ਇੰਦਰਜੀਤ ਸਿੰਘ ਗੁਰਮੁਖ ਸਿੰਘ ਰਜੇਸ਼ ਮਲਹੋਤਰਾ ਹਰਜੀਤ ਸਿੰਘ ਵੇਰਕਾ ਜਗਜੀਤ ਸਿੰਘ ਬੱਬੂ ਟਿੰਕੂ ਘਰਿੰਡਾ ਸੁਖਦੇਵ ਸਿੰਘ ਗੁਰਜੰਟ ਸਿੰਘ ਅਭਿਸ਼ੇਕ ਵੇਰਕਾ ਬਲਸ਼ੇਰ ਸਿੰਘ ਆਦਿ ਹਾਜਰ ਸਨ।