ਲੁਧਿਆਣਾ, 15 ਜੁਲਾਈ (ਬਿਊਰੋ) : ਸ਼ਹਿਰ ’ਚ ਸ਼ਰਾਰਤੀ ਅਨਸਰਾਂ ਦੇ ਹੌਸਲੇ ਵਧਦੇ ਜਾ ਰਹੇ ਹਨ। ਦੇਰ ਰਾਤ ਸਿਵਲ ਹਸਪਤਾਲ ‘ਚ ਮੈਡੀਕਲ ਕਰਵਾਉਣ ਆਏ ਇਕ ਵਿਅਕਤੀ ‘ਤੇ ਐਮਰਜੈਂਸੀ ਵਾਰਡ ਦੇ ਅੰਦਰ ਹੀ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਨੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੌਰਾਨ ਐਮਰਜੈਂਸੀ ਵਿੱਚ ਡਾਕਟਰ ਅਤੇ ਹੋਰ ਸਟਾਫ਼ ਮੌਜੂਦ ਸੀ।
ਜਿਹੜੇ ਡਰ ਦੇ ਕਾਰਨ ਇਧਰ-ਉਧਰ ਲੁਕ ਗਏ ਅਤੇ ਕੁਝ ਉਥੋਂ ਭੱਜ ਗਏ।ਹਮਲਾਵਰਾਂ ਨੇ ਐਮਰਜੈਂਸੀ ਦਾ ਸਾਰਾ ਸਮਾਨ ਅੰਦਰ ਸੁੱਟ ਦਿੱਤਾ ਤੇ ਖਿੜਕੀਆਂ , ਦਰਵਾਜ਼ਿਆਂ ਦੇ ਸ਼ੀਸ਼ੇ ਵੀ ਤੋੜ ਦਿੱਤੇ। ਹਮਲਾਵਰ ਨੌਜਵਾਨ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰਨ ਤੋਂ ਬਾਅਦ ਆਸਾਨੀ ਨਾਲ ਉਥੋਂ ਫਰਾਰ ਹੋ ਗਏ। ਇਸ ਦੌਰਾਨ ਜ਼ਖਮੀ ਨੌਜਵਾਨ ਦੇ ਰਿਸ਼ਤੇਦਾਰ ਵੀ ਪਹੁੰਚ ਗਏ।ਜੋ ਉਸ ਨੂੰ ਸੀਐਮਸੀ ਹਸਪਤਾਲ ਲੈ ਗਏ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ ‘ਤੇ ਪਹੁੰਚ ਗਈ। ਘਟਨਾ ਦੇਰ ਰਾਤ ਕਰੀਬ 12:45 ਦੀ ਹੈ। ਜਾਣਕਾਰੀ ਅਨੁਸਾਰ ਸ਼ਰਵਣ ਕੁਮਾਰ ਵਾਸੀ ਈ.ਡਬਲਿਊ.ਐਸ. ਕਲੋਨੀ ਵਿੱਚ ਕੁਝ ਨੌਜਵਾਨਾਂ ਨਾਲ ਲੜਾਈ ਹੋ ਗਈ। ਉਹ ਆਪਣੇ ਦੋਸਤ ਨਾਲ ਸਿਵਲ ਹਸਪਤਾਲ ਵਿੱਚ ਇਲਾਜ ਲਈ ਆਇਆ ਹੋਇਆ ਸੀ।
ਜਦੋਂ ਕਿ ਉਹ ਐਮਰਜੈਂਸੀ ਦੇ ਬਾਹਰ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ।ਫਿਰ ਉਸ ਨਾਲ ਕੁੱਟਮਾਰ ਕਰਨ ਵਾਲੇ ਅੱਧੀ ਦਰਜਨ ਦੇ ਕਰੀਬ ਨੌਜਵਾਨ ਉਥੇ ਪਹੁੰਚ ਗਏ। ਉਨ੍ਹਾਂ ਨੂੰ ਦੇਖ ਕੇ ਸ਼ਰਵਨ ਦਾ ਦੋਸਤ ਬਾਹਰ ਭੱਜਿਆ ਅਤੇ ਸ਼ਰਵਨ ਐਮਰਜੈਂਸੀ ਦੇ ਅੰਦਰ ਜਾ ਕੇ ਲੁਕਣ ਲੱਗਾ। ਹਮਲਾਵਰ ਵੀ ਉਸਦਾ ਪਿੱਛਾ ਕਰਦੇ ਹੋਏ ਅੰਦਰ ਪਹੁੰਚ ਗਏ।ਜਿੱਥੇ ਉਨ੍ਹਾਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।ਉਨ੍ਹਾਂ ਨੇ ਐਮਰਜੈਂਸੀ ਦਾ ਸਾਮਾਨ ਚੁੱਕਿਆ ਅਤੇ ਉਸ ਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ। ਹਮਲਾਵਰਾਂ ਵੱਲੋਂ ਸ਼ਰਵਣ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ।ਘਟਨਾ ਤੋਂ ਬਾਅਦ ਸਾਰੇ ਦੋਸ਼ੀ ਫਰਾਰ ਹੋ ਗਏ। ਪੁਲਿਸ ਵਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।