ਜੰਡਿਆਲਾ ਗੁਰੂ/ਟਾਂਗਰਾ, 03 ਫਰਵਰੀ (ਕੰਵਲਜੀਤ ਸਿੰਘ, ਦਵਿੰਦਰ ਸਿੰਘ) : ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਹਲਕੇ ਦੇ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ ਤੇ ਕਰਨ ਦਾ ਤਹਈਆ ਕੀਤਾ ਹੋਇਆ ਹੈ। ਇਸ ਵਿਚ ਵਿਰੋਧੀਆਂ ਨੂੰ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਮੁਖ ਸਿੰਘ ਸਰਜਾ ਨੇ ਪਿੰਡ ਸੈਦਪੁਰ ਵਿਖੇ ਕੈਬਨਿਟ ਮੰਤਰੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋ ਵਿਕਾਸ ਕਾਰਜਾਂ ਦੇ ਉਦਘਾਟਨੀ ਸਮਾਗਮ ਵਿੱਚ ਆਪਣੇ ਪਿੰਡ ਸਰਜਾ ਵਿਖੇ ਵਲੰਟੀਅਰਾਂ ਦੇ ਵੱਡੇ ਇਕੱਠ ਕਾਫ਼ਲੇ ਦੇ ਰੂਪ ਵਿੱਚ ਸ਼ਾਮਲ ਹੁੰਦਿਆਂ ਸੰਬੋਧਨ ਮੌਕੇ ਕੀਤਾ ਉੱਨਾਂ ਕਿਹਾ ਕਿ ਆਪ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਦੋ ਸਾਲਾਂ ਵਿਚ ਵਿਕਾਸ ਦੇ ਕੰਮਾਂ ਦੀ ਮਿਸਾਲ ਕਾਇਮ ਕਰਕੇ ਵਿਖਾਈ ਹੈ।
ਤਹਿਸੀਲਾਂ ਵਿੱਚ ਕੈਂਪ ਲੱਗਾ ਕਿ ਪਰਾਣੇ ਗੁਝਲਦਾਰ ਤੇ ਪੇਚੀਦਾ ਇੰਤਕਾਲ ਤੇ ਹੋਰ ਮਸਲਿਆਂ ਨੂੰ ਸਰਲ ਵਿਧੀ ਰਾਹੀ ਵਾਰ ਵਾਰ ਦਫਤਰੀ ਚੱਕਰਾਂ ਤੋਂ ਨਿਜਾਤ ਦਿਵਾ ਕੇ ਲੋਕਾਂ ਨੂੰ ਫ੍ਰੀ ਸਹੂਲਤ ਦਿੱਤੀ ਹੈ। ਇਸ ਮੌਕੇ ਆਪ ਦੇ ਸੀਨੀਅਰ ਆਗੂਆਂ ਵਿਚ ਗੁਰਮੁਖ ਸਿੰਘ ਸਰਜਾ ,ਸਾ. ਸਰਪੰਚ ਬਲਵਿੰਦਰ ਸਿੰਘ, ਅਨੰਦ ਸਿੰਘ, ਮਨਦੀਪ ਸਿੰਘ, ਬਲਕਾਰ ਸਿੰਘ ਯੂਐਸਏ ,ਹਰਿੰਦਰ ਸਿੰਘ ਗੱਗੀ, ਪ੍ਰੇਮ ਸਿੰਘ, ਨਿਸ਼ਾਨ ਸਿੰਘ, ਵਿਕਰਮਜੀਤ ਸਿੰਘ ਵਿਕੀ , ਸ਼ਮਸ਼ੇਰ ਸਿੰਘ, ਪ੍ਰਗਟ ਸਿੰਘ ਕਾਲਾ,ਬਲਰਾਜ ਸਿੰਘ, ਮਨਦੀਪ ਸਿੰਘ ਫੌਜੀ, ਗੋਰਾ ਸਿੰਘ, ਸਾਹਿਬ ਸਿੰਘ, ਅਮਰੀਕ ਸਿੰਘ, ਖਪਤਾਨ ਸਿੰਘ, ਮਿਹਰਬਾਨ ਸਿੰਘ,ਤਰਸੇਮ ਸਿੰਘ, ਅੰਗਰੇਜ਼ ਸਿੰਘ ਜਗਤਾਰ ਸਿੰਘ ਹਾਜ਼ਰ ਸਨ।