ਜੰਡਿਆਲਾ ਗੁਰੂ 8 ਸਤੰਬਰ(ਕੰਵਲਜੀਤ ਸਿੰਘ ਲਾਡੀ) :– ਪੱਤਰਕਾਰ ਭਾਈਚਾਰੇ ਅਤੇ ਬੀ ਡੀ ਪੀ ਉ ਜੰਡਿਆਲਾ ‘ਚ ਮਾਮਲਾ ਲਗਾਤਾਰ ਭਖਦਾ ਹੀ ਜਾ ਰਿਹਾ ਹੈ । ਮੀਡੀਆ ਨਾਲ ਗੱਲਬਾਤ ਦੋਰਾਨ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ (ਰਜਿ) , ਲਖਬੀਰ ਸਿੰਘ ਗਿੱਲ ਪ੍ਰਧਾਨ ਮਾਝਾ ਪ੍ਰੈਸ ਕਲੱਬ, ਪ੍ਰਧਾਨ ਸ਼ੇਰੇ ਪੰਜਾਬ ਪ੍ਰੈਸ ਕਲੱਬ ਰਾਮਸ਼ਰਨ ਸਿੰਘ, ਸੁਨੀਲ ਦੇਵਗਨ, ਸੁਰਿੰਦਰ ਕੁਮਾਰ ਅਰੋੜਾ ਚੇਅਰਮੈਨ ਪੰਜਾਬ ਇੰਡੀਅਨ ਪੱਤਰਕਾਰ ਸੁਰੱਖਿਆ ਸਮਤੀ, ਕੁਲਜੀਤ ਸਿੰਘ ਪੰਜਾਬ ਪ੍ਰਧਾਨ ਯੂਨੀਅਨ ਆਫ ਜਰਨਲਿਸਟ, ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਬੀ ਡੀ ਪੀ ਉ ਮੈਡਮ ਵਲੋਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਜ਼ਲੀਲ ਕੀਤਾ ਗਿਆ ਸੀ । ਜਿਸ ਵਿਚ ਪੈਸੇ ਮੰਗਣ ਦਾ ਝੂਠਾ ਇਲਜ਼ਾਮ, ਪੱਤਰਕਾਰਾਂ ਨੂੰ ਬਲੈਕਮੇਲਰ ਕਹਿਣਾ ਅਤੇ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਗਈ ਸੀ ।
ਇਸ ਸਬੰਧੀ ਮੈਡਮ ਦੇ ਦਫਤਰ ਅੱਗੇ ਪੱਤਰਕਾਰ ਭਾਈਚਾਰੇ ਵਲੋਂ ਧਰਨਾ ਵੀ ਲਗਾਇਆ ਗਿਆ। ਇਸ ਤੋਂ ਇਲਾਵਾ ਡੀ ਐਸ ਪੀ ਜੰਡਿਆਲਾ ਸੁਖਵਿੰਦਰਪਾਲ ਸਿੰਘ ਨੂੰ ਵੀ ਲਿਖਤੀ ਸ਼ਿਕਾਇਤ ਕੀਤੀ ਸੀ ਪਰ ਕੋਈ ਵੀ ਕਾਰਵਾਈ ਨਾ ਹੋਣ ਕਾਰਨ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਰਾਹੀਂ ਮੈਡਮ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਹੈ ਕਿ ਕਿਉਂ ਨਾ ਆਪਜੀ ਖਿਲ਼ਾਫ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇ । ਵਰਿੰਦਰ ਮਲਹੋਤਰਾ ਨੇ ਕਿਹਾ ਕਿ ਮਾਨਯੋਗ ਹਾਈਕੋਰਟ ਹੀ ਹੁਣ ਅਜਿਹਾ ਰਸਤਾ ਹੈ ਜਿਥੋਂ ਪੱਤਰਕਾਰਾਂ ਨੂੰ ਇਨਸਾਫ ਮਿਲ ਸਕਦਾ ਹੈ। ਇਸਤੋਂ ਇਲਾਵਾ ਹਲਕਾ ਵਿਧਾਇਕ ਡੈਨੀ ਦੀ ਅੰਮ੍ਰਿਤਸਰ ਕੋਠੀ ਵੀ 12 ਸਤੰਬਰ ਐਤਵਾਰ ਨੂੰ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਜੰਡਿਆਲਾ ਗੁਰੂ ਤੋਂ ਗੱਡੀਆਂ ਕਾਲੇ ਝੰਡੇ ਲਾਕੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉਂਦਿਆਂ ਜਾਣਗੀਆਂ । ਅਗਰ ਹਲਕਾ ਵਿਧਾਇਕ ਦੀ ਕੋਠੀ ਅੱਗੇ ਦਿੱਤੇ ਧਰਨੇ ਦੌਰਾਨ ਐਮ ਐਲ ਏ ਨੇ ਮੰਗ ਪੱਤਰ ਅਨੁਸਾਰ ਕਾਰਵਾਈ ਨਾ ਕੀਤੀ ਤਾਂ ਮਜਬੂਰਨ ਸਮੂਹ ਪੱਤਰਕਾਰ ਭਾਈਚਾਰੇ ਨੂੰ ਮੌਜੂਦਾ ਸਰਕਾਰ ਦੇ ਖਿਲਾਫ਼ ਕਲਮਾਂ ਤਿੱਖੀਆਂ ਕਰਨੀਆਂ ਪੈਂਣ ਗੀਆ ।