ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ ): ਆਮ ਆਦਮੀ ਪਾਰਟੀ ਦੀ ਇੱਕ ਮੀਟਿੰਗ ਹਲਕਾ ਮਜੀਠਾ ਦੇ ਪਿੰਡ ਕੱਥੂਨੰਗਲ ਵਿਖੇ ਆਪ ਦੇ ਸੀਨੀਅਰ ਆਗੂ ਗੁਰਭੇਜ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਹੋੲਆ ਕਿਹਾ ਕਿ ਹਲਕਾ ਮਜੀਠਾ ਨੂੰ ਚਾਰ ਬਲਾਕਾਂ ਵਿੱਚ ਅਤੇ ਅੱਗੇ ਸਰਕਲਾ ਵਿੱਚ ਵੰਡਿਆ ਗਿਆ ਹੈ ਤਾਂ ਕਿ 2022 ਦੀਆ ਵਿਧਾਨ ਸਭਾ ਚੋਣਾਂ ‘ਚ ਲਈ ਹਰ ਪਿੰਡ ਤੇ ਬੂਥ ਤੱਕ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕੇ ਸਕੇ। ਇਸ ਦੌਰਾਨ ਹਲਕਾ ਮਜੀਠੇ ਦੇ ਸਾਰੇ ਸਰਕਲ ਇੰਚਾਰਜ਼ਾ ਨੂੰ ਆਈਡੀ ਕਾਰਡ ਵੰਡੇ ਗਏ ਅਤੇ ਗੁਰਭੇਜ ਸਿੰਘ ਸਿੱਧੂ ਤੇ ਹਰਵੰਤ ਸਿੰਘ ਉਮਰਾਨੰਗਲ ਵੱਲੋਂ ਉਹਨਾਂ ਨੂੰ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ |
ਇਸ ਮੌਕੇ ਤੇ ਬਲਵਿੰਦਰ ਸਿੰਘ ਕੱਥੂਨੰਗਲ, ਬਲਜੀਤ ਸਿੰਘ ਜਿਜੇਆਣੀ, ਪ੍ਰਿਤਪਾਲ ਸਿੰਘ ਬਲ ,ਬਲਬੀਰ ਸਿੰਘ ਬੋਪਾਰਾਏ ,ਸ਼ਾਹ ਤਨੇਲ, ਦਰਸ਼ਨ ਸਿੰਘ ਵੀਰਮ,ਯੋਗਰਾਜ ਸਿੰਘ, ਹਰਜਿੰਦਰ ਸਿੰਘ, ਜਸਕਰਨ ਸਿੰਘ, ਗੁਰਮੁਖ ਸਿੰਘ, ਹੀਰੋ, ਨਿਸਾਨ ਸਿੰਘ ,ਮਨਜੀਤ ਸਿੰਘ ਆਦਿ ਹਾਜ਼ਰ ਸਨ ।