ਬਾਬਾ ਬਕਾਲਾ ਸਾਹਿਬ, 03 ਮਈ (ਸੁਖਵਿੰਦਰ ਬਾਵਾ) : ਅੱਜ ਹਲਕਾ ਅੱਜ ਸਾਬਕਾ ਵਿਧਾਇਕ ਸਰਦਾਰ ਸੰਤੋਖ ਸਿੰਘ ਭਲਾਈਪੁਰ ਵੱਲੋਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਕਸਬਾ ਰਈਆਂ ਵਿਖੇ ਰੱਖੀ ਗਈ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ।ਇਸ ਮੀਟਿੰਗ ਵਿੱਚ ਹਲਕਾ ਖਡੂਰ ਸਾਹਿਬ ਤੋਂ ਐਮ ਪੀ ਦੀ ਇਲੈਕਸ਼ਨ ਲੜ ਰਹੇ ਕੁੁਲਬੀਰ ਸਿੰਘ ਜੀਰਾ ਅਤੇ ਉਹਨਾਂ ਨਾਲ ਕਪੂਰਥਲਾ ਤੋਂ ਮੌਜੂਦਾ ਵਿਧਾਇਕ ਗੁਰਜੀਤ ਸਿੰਘ ਰਾਣਾ,ਸਾਬਕਾ ਐਮਐਲਏ ਰਮਨ ਸ਼ਿੱਕੀ,ਸਾਬਕਾ ਐਮਐਲਏ ਭਾਰਦਵਾਜ ਬਿਆਸ, ਰਈਆ ਵਿਖੇ ਪਹੁੰਚੇ।
ਕੁੁੁਲਬੀਰ ਸਿੰਘ ਜੀਰੇ ਨੂੰ ਕਾਂਗਰਸ ਪਾਰਟੀ ਵਲੋ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਗਿਆ ਹੈ ਦਾ ਸੁਆਗਤ ਕੀਤਾ ਰਈਆ ਵਿਖੇ ਲੋਕ ਸਭਾ ਚੌਣਾਂ ਨੂੰ ਲੈ ਕੇ ਹਲਕਾ ਬਾਬਾ ਬਕਾਲਾ ਤੋਂ ਸਾਬਕਾ ਵਿਧਾਇਕ ਸ੍ਰ.ਸੰਤੋਖ ਸਿੰਘ ਭਲਾਈਪੁਰ ਦੀ ਯੋਗ ਅਗਵਾਈ ਹੇਠ ਵਰਕਰਾਂ ਨਾਲ ਮੀਟਿੰਗ ਦਾ ਪ੍ਰੋਗਰਾਮ ਉਲਿਕਿਆ ਗਿਆ ਸੀ ਜੋ ਕਿ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰ ਗਿਆ। ਭਾਰੀ ਤਦਾਦ ਵਿਚ ਬੈਠੇ ਹਲਕਾ ਬਾਬਾ ਬਕਾਲਾ ਦੇ ਵੋਟਰਾਂ ਸਪੋਟਰਾਂ ਦੇ ਇੱਕਠ ਨੂੰ ਸਬੋਧੰਨ ਕਰਦਿਆ ਕੁੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਬੀਜੇਪੀ ਅਤੇ ਦੂਜੀਆਂ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ।
ਕੁੁਲਬੀਰ ਸਿੰਘ ਜੀਰਾ ਨੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵੋਟਰਾਂ ਨੂੰ ਕਿਹਾ ਕਿ ਮੈਨੂੰ ਜਿਤਾਓ ਗਰਾਂਟਾਂ ਦੇ ਢੇਰ ਲਾ ਦੇਵਾਂਗਾ ਤੁਸੀ ਮੈਨੂੰ ਹਲਕਾ ਲੋਕ ਸਭਾ ਖਡੂਰ ਸਾਹਿਬ ਤੋਂ ਜਿਤਾ ਕੇ ਸੰਸਦ ਵਿਚ ਭੇਜੋ ਮੈਂ ਵਾਧਾ ਕਰਦਾ ਹਾਂ ਕਿ ਪਾਰਟੀਬਾਜੀ ਤੋਂ ਉਪਰ ਉੱਠ ਕੇ ਸਾਰੇ ਵਿਕਾਸ ਕਾਰਜਾਂ ਦੇ ਕੰਮ ਕਰਾਗਾ।ਇਸ ਵਾਰ ਫਿਰ ਹਲਕਾ ਖਡੂਰ ਸਾਹਿਬ ਦੇ ਲੋਕ ਕਾਂਗਰਸ ਪਾਰਟੀ ਦੇ ਹੱਕ ਵਿਚ ਫਤਵਾ ਦੇਣਗੇ।ਮੈਂ ਬਾਬਾ ਬਕਾਲਾ ਦੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਮੈਨੂੰ ਬਾਬਾ ਬਕਾਲਾ ਤੋਂ ਵੀ ਵੱਡੀ ਲੀਡ ਨਾਲ ਜਿਤਾਓ।