ਤਰਨਤਾਰਨ, 31 ਜੁਲਾਈ (ਰਾਕੇਸ਼ ਨਈਅਰ) : ਭਾਰਤੀ ਜਨਤਾ ਪਾਰਟੀ ਨੂੰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਉਸ ਵਕਤ ਵੱਡਾ ਬਲ ਮਿਲਿਆ ਜਦੋਂ ਹਲਕੇ ਦੇ ਵੱਡੇ ਕਸਬਾ ਚੋਹਲਾ ਸਾਹਿਬ ਵਿਖ਼ੇ ਦਰਜਨਾਂ ਪਰਿਵਾਰ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਭਾਜਪਾ ਵਿੱਚ ਸ਼ਾਮਿਲ ਹੋ ਗਏ। ਸੋਮਵਾਰ ਨੂੰ ਮੰਡਲ ਪ੍ਰਧਾਨ ਪਵਨ ਦੇਵਗਨ ਦੀ ਪ੍ਰੇਰਨਾ ਸਦਕਾ ਚੋਹਲਾ ਸਾਹਿਬ ਦੇ ਭਾਜਪਾ ਵਿੱਚ ਸ਼ਾਮਿਲ ਹੋਏ ਦਰਜਨਾਂ ਪਰਿਵਾਰਾਂ ਨੂੰ ਜ਼ਿਲਾ ਪ੍ਰਧਾਨ ਹਰਜੀਤ ਸੰਧੂ ਨੇ ਪਾਰਟੀ ਦੇ ਚਿੰਨ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਇਕੱਠ ਨੂੰ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ,ਸਾਬਕਾ ਚੇਅਰਮੈਨ ਰਣਜੀਤ ਸਿੰਘ,ਜ਼ਿਲਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ,ਸ਼ਿਵ ਸੋਨੀ ਹਰੀਕੇ,ਅਤੁਲ ਜੈਨ ਪੱਟੀ,ਮੰਡਲ ਪ੍ਰਧਾਨ ਪਵਨ ਦੇਵਗਨ,ਗੌਰਵ ਦੇਵਗਨ ਸਰਹਾਲੀ,ਰੋਹਿਤ ਵੇਦੀ ਹਰੀਕੇ,ਗਗਨਦੀਪ ਸ਼ਿੰਘ ਮੰਡਲ ਮੀਤ ਪ੍ਰਧਾਨ,ਕਰਨ ਨਈਅਰ,ਅਮੋਲਕ ਸ਼ਿੰਘ ਪ੍ਰਧਾਨ ਆਦਿ ਭਾਜਪਾ ਆਗੂਆਂ ਨੇ ਸੰਬੋਧਨ ਕੀਤਾ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਸਾਰੀਆਂ ਲੋਕ ਭਲਾਈ ਦੀਆਂ ਸਕੀਮਾਂ ਕੇਂਦਰ ਦੀ ਮੋਦੀ ਸਰਕਾਰ ਦੇ ਪੈਸੇ ਨਾਲ਼ ਚੱਲ ਰਹੀਆਂ ਹਨ ਅਤੇ ਪੰਜਾਬ ਸਰਕਾਰ ਸਿਰਫ ਝੂਠੀ ਇਸ਼ਤਿਹਾਰਬਾਜ਼ੀ ਨਾਲ਼ ਹੀ ਲੋਕਾਂ ਨੂੰ ਭਰਮਾਉਣ ਦਾ ਯਤਨ ਕਰ ਰਹੀ ਹੈ।ਉਹਨਾਂ ਹੋਰ ਕਿਹਾ ਕਿ ਮਾਝੇ ਵਿੱਚ ਪਿੰਡਾਂ ਦੇ ਲੋਕ ਧੜਾਧੜ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਆਉਣ ਵਾਲਾ ਸਿਆਸਤ ਵਾਲਾ ਸਮਾਂ ਭਾਜਪਾ ਦਾ ਹੈ।ਇਸ ਮੌਕੇ ਉਨ੍ਹਾਂ ਵਲੋਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਬਰਸਾਤ ਨਾਲ਼ ਬਰਬਾਦ ਹੋਈਆਂ ਫਸਲਾਂ ਅਤੇ ਨੁਕਸਾਨੇ ਗਏ ਘਰਾਂ ਦੇ ਮੁਆਵਜੇ ਲਈ ਤੁਰੰਤ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕਰੇ।ਇਸ ਮੌਕੇ ਦਿਲਬਾਗ ਸਿੰਘ,ਮਨਦੀਪ ਸਿੰਘ,ਹਰਪਾਲ ਸਿੰਘ,ਰਵਿੰਦਰ ਸਿੰਘ, ਹਰਪਾਲ ਸਿੰਘ,ਗੁਰਜਿੰਦਰ ਸਿੰਘ,ਰਵਿੰਦਰ ਸਿੰਘ,ਡਾ.ਸਤਨਾਮ ਸਿੰਘ,ਬਲਵਿੰਦਰ ਸਿੰਘ,ਨਛੱਤਰ ਸਿੰਘ,ਗੁਰਵਿੰਦਰ ਸਿੰਘ,ਸਰਬਜੀਤ ਸਿੰਘ,
ਤੇਜਪਾਲ ਸਿੰਘ,ਲਖਬੀਰ ਸਿੰਘ,ਪਾਲ ਸਿੰਘ ਭਗਤ,ਠੇਕੇਦਾਰ ਨਿਸ਼ਾਨ ਸਿੰਘ,ਸੁਬੇਦਾਰ ਕਰਮ ਸਿੰਘ,ਗੁਰਪ੍ਰੀਤ ਸਿੰਘ ਕਾਲਾ,ਲਵਪ੍ਰੀਤ ਸਿੰਘ,ਮਨਦੀਪ ਸਿੰਘ, ਹੁਸਨਪ੍ਰੀਤ ਸਿੰਘ,ਦਲਜੀਤ ਕੌਰ,ਅਰਮਾਨ ਦੀਪ ਸਿੰਘ ਆਦਿ ਆਪਣੇ ਪਰਿਵਾਰਾਂ ਸਮੇਤ ਭਾਜਪਾ ਵਿੱਚ ਸ਼ਾਮਿਲ ਹੋ ਗਏ।ਇਸ ਮੌਕੇ ਇਕੱਠ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਗਗਨਦੀਪ ਸਿੰਘ ਮੀਤ ਪ੍ਰਧਾਨ,ਕਰਨ ਨਈਅਰ ਮੀਤ ਪ੍ਰਧਾਨ,ਦਿਲਬਾਗ ਸਿੰਘ,ਅਮੋਲਕ ਸਿੰਘ ਐੱਸਸੀ ਮੋਰਚਾ,ਮਨਦੀਪ ਸਿੰਘ ਸਕੱਤਰ,ਸਤਨਾਮ ਸਿੰਘ ਜਨਰਲ ਸਕੱਤਰ,ਗੁਰਜਿੰਦਰ ਸਿੰਘ ਜਨਰਲ ਸਕੱਤਰ, ਰਵਿੰਦਰ ਸਿੰਘ ਸਕੱਤਰ,ਹਰਪਾਲ ਸਿੰਘ ਜਨਰਲ ਸਕੱਤਰ,ਮੀਤ ਪ੍ਰਧਾਨ ਮੁਖਤਿਆਰ ਸਿੰਘ,ਕੰਵਲਜੀਤ ਕੌਰ ਮਹਿਲਾ ਮੋਰਚਾ ਚੋਹਲਾ ਸਾਹਿਬ ਵੀ ਮੌਜੂਦ ਸਨ।