ताज़ा खबरपंजाब

ਹਰਭਜਨ ਸਿੰਘ ਈ,ਟੀ,ਓ ਹਲਕਾ ਜੰਡਿਆਲਾ ਗੁਰੂ ਦੇ ਗੋਦ ਲਏ ਪਿੰਡ ਜੋਧਾਂ ਨਗਰੀ ਵਿੱਚ ਬਲਾਕ ਤਰਸਿੱਕਾ ਬੀ,ਡੀ,ਪੀ,ਓ ਤੇ ਸਬੰਧਿਤ ਅਧਿਕਾਰੀਆਂ ਦੀ ਰਹਿਨੁਮਾਈ ਹੇਠ ਛੇਵਾਂ ਦਰਿਆ।

ਜੰਡਿਆਲਾ ਗੁਰੂ 26 ਫਰਵਰੀ (ਕੰਵਲਜੀਤ ਸਿੰਘ ਲਾਡੀ) : ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲਾ ਆਈ,ਟੀ,ਸੈਲ ,ਪ੍ਰਧਾਨ ਅਮਰਦੀਪ ਸਿੰਘ ਬਾਗੀ ਅਤੇ ਪੀੜਤ ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕਿ ਆਮ ਆਦਮੀਂ ਪਾਰਟੀ ਦੀ ਸਰਕਾਰ ਦੇ ਹਲਕਾ ਜੰਡਿਆਲਾ ਗੁਰੂ ਹਰਭਜਨ ਸਿੰਘ ਈ ਟੀ ਓ ਅਤੇ ਬਲਾਕ ਤਰਸਿੱਕਾ ਅਧਿਕਾਰੀ ਬੀ ਡੀ ਪੀ ਓ, ਸਿਤਾਰਾਂ ਸਿੰਘ, ਪਿੰਡ ਵਿਕਾਸ ਲਈ ਲਗਾਏ ਪ੍ਰਬੰਧਕ ਅਮਨਪਾਲ ਸਿੰਘ, ਸੈਕਟਰੀ ਬਲਜੀਤ ਸਿੰਘ ਖਿਲਾਫ ਮੁਰਦਾਬਾਦ ਦੇ ਨਾਅਰੇਬਾਜੀ ਕੀਤੀ ਗਈ।ਇਸ ਮੌਕੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਚੜ੍ਹਦੇ ਪਾਸੇ ਵੱਲ ਮਨਜੀਤ ਸਿੰਘ ਕਾਕਾ,ਸਰਬਜੀਤ ਸਿੰਘ ਅਤੇ 40 ਘਰਾਂ ਦੇ ਕਰੀਬ ਘਰਾਂ ਦਾ ਵੇਸਟ ਪਾਣੀਂ ਜ਼ੋ ਕਿ ਵੱਡਾ ਗੁਰਦਵਾਰਾ ਪਿਛੇ ਬਣੇਂ ਛੱਪੜ ਵਿੱਚ ਜਾਣਾਂ ਹੈ ਉਸ ਨੂੰ ਨਿਕਾਸ ਨਾ ਹੋਣ ਕਰਕੇ ਕਾਕੇ ਦੇ ਘਰ ਅੱਗੇ ਚੁਰੱਸਤੇ ਵਿੱਚ ਇਕੱਠਾਂ ਹੋ ਜਾਂਦਾ ਹੈ। ਇਸ ਰਹੇ ਸਵੇਰੇ ਛੋਟੇ ਬੱਚੇ ਸਕੂਲ ਜਾਣ ਲਈ ਅਤੇ ਬਜ਼ੁਰਗ ਸੈਰ ਕਰਨ ਜਾ ਬੱਸ ਤੇ ਚੜਨ ਲਈ ਇਸ ਮੇਨ ਰਸਤੇ ਆਉਂਦੇ ਹਨ,ਅਤੇ ਪਾਣੀਂ ਵਿੱਚ ਡਿੱਗ ਜਾਂਦੇ ਹਨ। ਇਹ ਪਿੰਡ ਹਲਕਾ ਵਿਧਾਇਕ ਹਰਭਜਨ ਸਿੰਘ ਵੱਲੋਂ ਗੋਦ ਲਿਆ ਹੈ।

ਜਿਸ ਵਿੱਚ ਪਿਛਲੇ ਡੇਢ ਸਾਲ ਤੋਂ ਵਿਧਾਇਕ ਜੀ ਗੇੜਾਂ ਮਾਰਨਾਂ ਜ਼ਰੂਰੀ ਨਹੀਂ ਸਮਝਿਆ, ਜੋਧਾਂ ਨਗਰੀ ਵਿੱਚ ਵਗਦੇ ਨਜਾਇਜ਼ ਛੇਵੇਂ ਦਰਿਆ ਸਬੰਧੀ ਲਿਖ਼ਤੀ ਦਰਖਾਸਤ ਬੀ ਡੀ ਪੀ ਓ ਤਰਸਿੱਕਾ ਦਫ਼ਤਰ ਮਿੱਤੀ 13-ਫਰਵਰੀ ਨੂੰ ਭੇਜੀ ਗਈ,ਜਿਸ ਤੇ ਕੋਈ ਸੁਣਵਾਈ ਨਹੀਂ ਹੋਈ, ਇਸ ਤੋਂ ਇਲਾਵਾ ਛੇ ਮਹੀਨੇ ਦੇ ਪਹਿਲੇ ਗੁਰਦਵਾਰਾ ਪਿਛੇ ਛੱਪੜ ਦੀ ਸਫਾਈ ਲਈ 2 ਲੱਖ ਰੁਪਿਆ ਸੈਕਟਰੀ ਬਲਜੀਤ ਸਿੰਘ ਨੂੰ ਪਾਇਆ ਗਿਆ ਛੱਪੜ ਦਾ ਕੋਈ ਕੰਮ ਨਹੀਂ ਕੀਤਾ ਗਿਆ ਸਗੋਂ ਵਸੋਂ ਵਾਲੀਆਂ ਜਗਾ ਜਗਾਂ ਤੇ ਟੋਏ ਪਾ ਕੇ ਪਾਣੀਂ ਪਾਉਣ ਦਾ ਯਤਨ ਕੀਤਾ ਗਿਆ ਹੈ। ਜ਼ੋ ਮੱਛਰ ਅਤੇ ਹੋਰ ਬਿਮਾਰੀ ਫੈਲਣ ਦਾ ਖ਼ਦਸ਼ਾ ਹੈ। ਇਸ ਤੋਂ ਇਲਾਵਾ ਗਲੀਆਂ ਦੀ ਨਾਲੀਆਂ ਟੁਟਣ ਕਰਕੇ ਪਾਣੀਂ ਨਾਲ ਲੋਕਾਂ ਦੇ ਘਰਾਂ ਨੂੰ ਤਰੇੜਾਂ ਆ ਰਹੀਆਂ ਹਨ, ਫੇਰ ਵੀ ਗਲੀਆਂ ਨਹੀਂ ਬਣ ਰਹੀਆਂ।ਇਸ ਤੋਂ ਇਲਾਵਾ ਸਰਕਾਰੀ ਮਿਲ਼ਣ ਵਾਲ਼ੀ ਕਣਕ ਵਿੱਚ 28% ਕਾਟ ਕਰਕੇ ਕਈ ਗਰੀਬ ਅਤੇ ਵਿਧਵਾਵਾਂ ਨੂੰ ਕਣਕ ਨਹੀਂ ਦਿੱਤੀ ਗਈ, ਅਤੇ ਕਈ ਲੋੜਵੰਦਾਂ ਦੇ ਕਾਰਡ ਕੱਟੇ ਗਏ ਹਨ ਉਪਰੋ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੀ ਪਾਲਿਸੀ ਹੈ ਜਿਹੜਾ ਪਹਿਲਾਂ ਕਣਕ ਲੈ ਗਿਆ, ਲੈ ਗਿਆ ਜਿਹੜਾ ਰਹਿ ਗਿਆ ਸਾਡੀ ਕੋਈ ਜ਼ਿਮੇਵਾਰੀ ਨਹੀਂ, ਅਤੇ ਇਸ਼ਕੇ ਚਹੇਤਿਆਂ ਨੂੰ ਨੂੰ ਹੀ ਕਣਕ ਵੰਡੀ ਜਾ ਰਹੀ ਹੈ‌। ਜਿਸ ਨਾਲ ਲੋਕਾਂ ਵਿਚ ਭਾਰੀ ਰੋਸ ਹੈ। ਉਪਰੋਂ ਸਰਕਾਰ ਬਿਜ਼ਲੀ ਵਾਲੇ ਸਮਾਰਟ ਮੀਟਰ ਲਗਾਉਣ ਜਾਂ ਰਹੀਂ ਹੈ। ਇਸ ਲਈ ਪਿੰਡ ਦਿਆ ਲੋਕਾਂ ਫ਼ੈਸਲਾ ਕੀਤਾ ਕਿ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਬੀ ਡੀ ਓ ਤਰਸਿੱਕਾ ਦਾ ਘਿਰਾਓ ਕਰਨਗੇ।

Related Articles

Leave a Reply

Your email address will not be published.

Back to top button