ਸਿੱਖ ਸੰਗਤ ਵਲੋਂ ਦਿੱਤੇ ਗਏ ਭਰਪੂਰ ਸਮਰਥਨ ਦਾ ਕੀਤਾ ਧੰਨਵਾਦ
ਕਿਹਾ – ਸੰਗਤ ਵਲੋਂ ਬਖਸ਼ਿਸ਼ ਕੀਤੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ
ਕਿਹਾ – ਗੁਰੂ ਘਰ ਵਿੱਚ ਹੋਣ ਵਾਲੇ ਸਾਰੇ ਕਾਰਜ ਸਮੂਹ ਸੰਗਤ ਦੇ ਸਹਿਯੋਗ ਨਾਲ ਪੂਰਨ ਗੁਰ ਮਰਿਆਦਾ ਅਨੁਸਾਰ ਹੋਣਗੇ
ਜਲੰਧਰ ਛਾਉਣੀ, 31 ਜੁਲਾਈ (ਬਾਦਲ ਗਿੱਲ) :- ਜਲੰਧਰ ਛਾਉਣੀ ਦੀ ਸਮੂਹ ਸੰਗਤ ਵਲੋਂ ਸ. ਜੁਗਿੰਦਰ ਸਿੰਘ ਟੱਕਰ ਨੂੰ ਸਰਬਸੰਮਤੀ ਨਾਲ ਅਗਲੇ 3 ਸਾਲਾਂ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਦਾ ਪ੍ਰਧਾਨ ਚੁਣ ਲਿਆ ਗਿਆ। ਗੁਰਦੁਆਰਾ ਸਾਹਿਬ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਗੁਰੂ ਘਰ ਦੇ ਬਣੇ 267 ਮੈਂਬਰਾਂ ਵਿਚੋਂ 200 ਤੋਂ ਵੀ ਵੱਧ ਮੈਂਬਰਾਂ ਨੇ ਗੁਰਦੁਆਰਾ ਸਾਹਿਬ ਦੇ ਲੈਟਰਪੈਡ ਤੇ ਸ. ਜੁਗਿੰਦਰ ਸਿੰਘ ਟੱਕਰ ਦੇ ਹੱਕ ਵਿੱਚ ਦਸਤਖਤ ਕਰਕੇ 5 ਮੈਂਬਰੀ ਕਮੇਟੀ ਨੂੰ ਸੌਂਪੇ, ਜਿਸਨੂੰ ਸਵੀਕਾਰ ਕਰਦੇ ਹੋਏ 5 ਮੈਂਬਰੀ ਕਮੇਟੀ ਨੇ ਸ. ਜੁਗਿੰਦਰ ਸਿੰਘ ਟੱਕਰ ਨੂੰ ਸਿਰੋਪਾ ਸਾਹਿਬ ਪਾ ਕੇ ਸਨਮਾਨਿਤ ਕੀਤਾ ਅਤੇ ਗੁਰੂ ਘਰ ਦੀ ਸਾਰੀ ਸਮੱਗਰੀ ਜਿਸ ਵਿੱਚ ਸੋਨੇ ਦਾ ਛੱਤਰ, ਚਾਂਦੀ ਦੀਆਂ ਚਾਬੀਆਂ, ਨਕਦ ਰਾਸ਼ੀ ਅਤੇ ਹੋਰ ਵੀ ਸਾਮਾਨ ਉਨ੍ਹਾਂ ਦੇ ਸਪੁਰਦ ਕੀਤਾ।
ਇਸ ਉਪਰੰਤ ਗੁਰਦੁਆਰਾ ਸਾਹਿਬ ਦੇ ਨਵੇਂ ਬਣੇ ਪ੍ਰਧਾਨ ਸ. ਜੁਗਿੰਦਰ ਸਿੰਘ ਟੱਕਰ ਨੇ ਸੰਗਤ ਦੀ ਮੌਜੂਦਗੀ ਵਿੱਚ ਗੁਰੂ ਘਰ ਵਿੱਚ ਆਪਣੀ ਹਾਜਰੀ ਭਰਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਛਾਉਣੀ ਦੇ ਪਤਵੰਤੇ ਸੱਜਣਾਂ ਵਲੋਂ ਸ. ਜੁਗਿੰਦਰ ਸਿੰਘ ਟੱਕਰ ਨੂੰ ਵਧਾਈ ਦਿੰਦਿਆਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਸਾਹਿਬ ਪਾ ਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਸ. ਜੁਗਿੰਦਰ ਸਿੰਘ ਟੱਕਰ ਨੇ ਸਮੂਹ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਜੀ ਨੇ ਜੋ ਮੇਰੇ ਪ੍ਰਤੀ ਭਰੋਸਾ ਜਤਾਉਂਦੇ ਹੋਏ ਮੈਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਦਾ ਪ੍ਰਧਾਨ ਬਣਾ ਕੇ ਗੁਰੂ ਘਰ ਦੀ ਸੇਵਾ ਕਰਨ ਦਾ ਮਾਣ ਬਖਸ਼ਿਸ਼ ਕੀਤਾ ਹੈ। ਇਸ ਲਈ ਮੈਂ ਆਪ ਸਭਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਉਹਨਾਂ ਕਿਹਾ ਕਿ ਮੈਂ ਆਪਜੀ ਨੂੰ ਇਹ ਵਿਸ਼ਵਾਸ ਦਵਾਉਂਦਾ ਹਾਂ ਕਿ ਮੈਂ ਆਪਜੀ ਵਲੋਂ ਬਖਸ਼ਿਸ਼ ਕੀਤੀ ਗਈ ਇਸ ਜਿੰਮੇਵਾਰੀ ਨੂੰ ਮੈਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ ਅਤੇ ਮੈਂ ਆਪਜੀ ਨਾਲ ਇਹ ਵਾਅਦਾ ਵੀ ਕਰਦਾ ਹਾਂ ਕਿ ਗੁਰੂ ਘਰ ਵਿੱਚ ਹੋਣ ਵਾਲੇ ਸਾਰੇ ਕਾਰਜ ਸਮੂਹ ਸੰਗਤ ਦੇ ਸਹਿਯੋਗ ਨਾਲ ਪੂਰਨ ਗੁਰ ਮਰਿਆਦਾ ਅਨੁਸਾਰ ਹੋਣਗੇ।
ਇਸ ਮੌਕੇ ਅਮਰਜੀਤ ਸਿੰਘ ਸਾਬਕਾ ਪ੍ਰਧਾਨ, ਚਰਨਜੀਤ ਸਿੰਘ ਚੱਡਾ ਸਾਬਕਾ ਪ੍ਰਧਾਨ, ਰਜਿੰਦਰ ਸਿੰਘ ਸਭਰਵਾਲ, ਜਸਵਿੰਦਰ ਪਾਲ ਸਿੰਘ ਆਨੰਦ, ਜਸਪਾਲ ਸਿੰਘ ਪ੍ਰਧਾਨ ਗੁਰਦੁਆਰਾ ਮਾਈਆਂ, ਹਰਵਿੰਦਰ ਸਿੰਘ ਸੋਢੀ, ਬਾਵਾ ਮੋਹਿੰਦਰ ਸਿੰਘ, ਹਰਸ਼ਰਨ ਸਿੰਘ ਚਾਵਲਾ, ਗੁਰਸ਼ਰਨ ਸਿੰਘ ਟੱਕਰ, ਹਰਪ੍ਰੀਤ ਸਿੰਘ ਭਸੀਨ, ਜਗਮੋਹਨ ਸਿੰਘ ਜੋਗਾ, ਹਰਵਿੰਦਰ ਸਿੰਘ ਪੱਪੂ, ਕੁਮਾਰ ਸੰਜੀਵ, ਸਵਿੰਦਰ ਸਿੰਘ ਵੀਰੂ, ਅੰਮ੍ਰਿਤਪਾਲ ਸਿੰਘ ਲਵਲੀ, ਅਰਵਿੰਦਰ ਸਿੰਘ ਕਾਲਰਾ, ਜਤਿੰਦਰ ਸਿੰਘ ਰਾਜੂ, ਪਾਲ ਸਿੰਘ ਬੇਦੀ, ਸਤਵਿੰਦਰ ਸਿੰਘ ਮਿੰਟੂ, ਹਰਜੀਤ ਸਿੰਘ ਟੱਕਰ, ਜਸਪ੍ਰੀਤ ਸਿੰਘ ਬੰਕੀ, ਸੁਰਿੰਦਰ ਸਿੰਘ ਸੂਰੀ, ਬਲਜਿੰਦਰ ਪਾਲ ਸਿੰਘ ਸੂਰੀ, ਹਰਿੰਦਰ ਸਿੰਘ ਮੰਗੀ, ਜਸਵਿੰਦਰ ਸਿੰਘ ਸੰਤੂ, ਮਨਪ੍ਰੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।