ਸੰਯੁਕਤ ਕਿਸਾਨ ਮੋਰਚੇ ਵੱਲੋਂ ਯੂ,ਪੀ ਦੇ ਸ਼ਹਿਰ ਲਖੀਮਪੁਰ ਖੀਰੀ ਚ ਸ਼ਹੀਦ ਕੀਤੇ ਕਿਸਾਨਾਂ ਦੇ ਵਿਰੋਧ ਵਿੱਚ ਦੋਸ਼ੀਆਂ ਤੇ ਮੰਤਰੀ ਦੇ ਅਹੁਦੇ ਤੋਂ ਹਟਾਉਣ ਅਤੇ ਗ੍ਰਿਫ਼ਤਾਰ ਨਾਂ ਕਰਨ ਖਿਲਾਫ
ਪਿੰਡ ਫਤਿਹਪੁਰ ਰਾਜਪੂਤਾਂ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ,ਯੂਪੀ ਦੇ ਮੁੱਖ ਮੰਤਰੀ ਯੋਗੀ , ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਕੇਂਦਰੀ ਮੰਤਰੀ ਅਮਿੱਤ ਸ਼ਾਹ ਦੇ ਪੁਤਲੇ ਫੂਕੇ ਗਏ।
ਜੰਡਿਆਲਾ ਗੁਰੂ 17 ਅਕਤੂਬਰ (ਕੰਵਲਜੀਤ ਸਿੰਘ ਲਾਡੀ)– ਸਬਜੀ ਉੱਤਪਾਦਿਕ ਕਿਸ਼ਾਨ ਜਥੇਬੰਦੀ ਦੇ ਸਮੂੰਹ ਮੈਬਰਾਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਯੂ,ਪੀ ਦੇ ਸ਼ਹਿਰ ਲਖੀਮਪੁਰ ਖੀਰੀ ਦੇ ਤਿਕੋਨੀਆ ਇਲਾਕੇ ‘ਚ ਸ਼ਹੀਦ ਕੀਤੇ ਕਿਸਾਨਾਂ ਦੇ ਵਿਰੋਧ ਵਿੱਚ ਦੋਸ਼ੀਆਂ ਤੇ ਮੰਤਰੀ ਦੇ ਅਹੁਦੇ ਤੋਂ ਹਟਾਉਣ ਅਤੇ ਗ੍ਰਿਫ਼ਤਾਰ ਨਾਂ ਕਰਨ ਖਿਲਾਫ ਪਿੰਡ ਫਤਿਹਪੁਰ ਰਾਜਪੂਤਾਂ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ,ਯੂਪੀ ਦੇ ਮੁੱਖ ਮੰਤਰੀ ਯੋਗੀ , ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਕੇਂਦਰੀ ਮੰਤਰੀ ਨੇ ਅਮਿੱਤ ਸ਼ਾਹ ਦੇ ਪੁਤਲੇ ਫੂਕੇ ਗਏ ਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਕਾਲੇ ਕਨੂੰਨ ਤੁਰੰਤ ਰੱਦ ਕੀਤੇ ਜਾਣ ਤਾਂ ਕਿ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸ਼ਾਨ ਤੇ ਮਜ਼ਦੂਰ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਤੇ ਕਿਸ਼ਾਨ ਆਗੂ ਲਖਬੀਰ ਸਿੰਘ ਨਿਜ਼ਾਮਪੁਰ, ਜਥੇਦਾਰ ਭੁਪਿੰਦਰ ਸਿੰਘ ਭੋਲਾ ਤੀਰਥਪੁਰਾ, ਰਾਜਬੀਰ ਸਿੰਘ ਜੋਸਨ, ਇੰਜੀ. ਬਲਜੀਤ ਸਿੰਘ ਜੰਮੂ, ਤਰਸੇਮ ਸਿੰਘ ਨੰਗਲ ਦਿਆਲ ਸਿੰਘ, ਬਲਾਕ ਸੰਮਤੀ ਮੈਂਬਰ ਰਵਿੰਦਰ ਸਿੰਘ ਰਵੀ, ਡਾਕਟਰ ਰੁਪਿੰਦਰ ਸਿੰਘ, ਗੁਰਮੇਜ ਸਿੰਘ ਮੱਖਣਵਿੰਡੀ, ਪ੍ਰਤਾਪ ਸਿੰਘ ਛੀਨਾ, ਮਹਿਲ ਸਿੰਘ ਛਾਪਾ, ਭੁਪਿੰਦਰ ਸਿੰਘ ਸੂਏਵਾਲੇ, ਕਰਨੈਲ ਸਿੰਘ ਨਵਾਂ ਪਿੰਡ, ਗੁਰਦੀਪ ਸਿੰਘ ਮੱਖਣਵਿੰਡੀ, ਗੁਰਮੀਤ ਸਿੰਘ ਜੰਮੂ, ਮਨਜਿੰਦਰ ਸਿੰਘ ਤੀਰਥਪੁਰਾ, ਬਿਕਰਮਜੀਤ ਸਿੰਘ, ਗੁਰਦਿਆਲ ਸਿੰਘ ਨਿਜ਼ਾਮਪੁਰ, ਸਵਰਨਜੀਤ ਸਿੰਘ ਜੋਧਪੁਰੀ, ਭੁਪਿੰਦਰ ਸਿੰਘ ਜੌਹਲ, ਜਥੇਦਾਰ ਅਵਤਾਰ ਸਿੰਘ ਜੋਸਨ, ਹਰਜੀਤ ਸਿੰਘ ਨਿਜ਼ਾਮਪੁਰ, ਹਰਪ੍ਰੀਤ ਸਿੰਘ ਛਾਪਾ, ਨੰਬਰਦਾਰ ਸਤਨਾਮ ਸਿੰਘ ਕਾਲਾ, ਨੰਬਰਦਾਰ ਸੁਖਦੇਵ ਸਿੰਘ, ਪਵਿੱਤਰ ਬੀਰ ਸਿੰਘ, ਬਚਿੱਤਰ ਸਿੰਘ, ਹਰਜੀਤ ਸਿੰਘ ਮੰਗਾ, ਜਥੇਦਾਰ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ ।