ਬਾਬਾ ਬਕਾਲਾ ਸਾਹਿਬ 03 ਅਕਤੂਬਰ (ਸੁਖਵਿੰਦਰ ਬਾਵਾ) : 3 ਅਕਤੂਬਰ 2021 ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਨੇੜਲੇ ਕਸਬੇ ਤਿਕੁੰਨੀਆ ਵਿਖੇ ਕੇਂਦਰੀ ਵਜੀਰ ਅਜੇ ਮਿਸ਼ਰਾ ਟੈਣੀ ਦੇ ਭਤੀਜੇ ਅਸ਼ੀਸ਼ ਮਿਸ਼ਰਾ ਵੱਲੋਂ ਜੀਪ ਹੇਠ ਦਰੜ ਸ਼ਹੀਦ ਕੀਤੇ ਕਿਸਾਨਾਂ ਅਤੇ ਕਵਰੇਜ ਕਰ ਰਹੇ ਸ਼ਹੀਦ ਪੱਤਰਕਾਰ ਦੀ ਯਾਦ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਸੈਂਕੜੇ ਕਾਰਕੁੰਨਾਂ ਵੱਲੋਂ ਕਸਬਾ ਰਈਆ ਦੇ ਬਜਾਰਾਂ ਵਿੱਚ ਮਾਰਚ ਕਰਨ ਉਪਰੰਤ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਜਿਸਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਆਗੂ ਸਵਿੰਦਰ ਸਿੰਘ ਖਹਿਰਾ ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਕੁਲਵੰਤ ਸਿੰਘ ਛੱਜਲਵੱਡੀ ਅਤੇ ਦਿਹਾਤੀ ਮਜਦੂਰ ਸਭਾ ਦੇ ਸੂਬਾਈ ਆਗੂ ਅਮਰੀਕ ਸਿੰਘ ਦਾਊਦ ਨੇ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ਬੁਟਾਰੀ, ਪ੍ਰਭਜੀਤ ਸਿੰਘ ਤਿੰਮੋਵਾਲ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਕੁਰਬਾਨੀ ਨੇ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਨੂੰ ਬੁਲੰਦੀਆਂ ਤੇ ਪਹੁੰਚਾਇਆ ਸੀ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਅਗਵਾਈ ਹੇਠ ਖੇਤੀ ਕਾਨੂੰਨ ਰੱਦ ਹੋਏ ਸਨ। ਆਗੂਆਂ ਨੇ ਕਿਹਾ ਕਿ ਇਸ ਕਤਲ ਕਾਂਡ ਦੇ ਦੋਸ਼ੀ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਹਾਲੇ ਤੱਕ ਮੰਤਰੀ ਮੰਡਲ ਵਿੱਚ ਸ਼ਾਮਲ ਰੱਖਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਮੰਤਰੀ ਨੂੰ ਤੁਰੰਤ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ। ਅੱਜ ਦੇ ਇਕੱਠ ਨੂੰ ਸੂਬਾਈ ਆਗੂ ਗੁਰਮੇਜ ਸਿੰਘ ਤਿੰਮੋਵਾਲ ਤੋਂ ਇਲਾਵਾ ਸੱਜਣ ਸਿੰਘ ਤਿੰਮੋਵਾਲ ਪਰਵਿੰਦਰ ਸਿੰਘ ਰਈਆ ਨਿਰਮਲ ਸਿੰਘ ਭਿੰਡਰ ਪਰਗਟ ਸਿੰਘ ਟੌਂਗ ਹਰਭਜਨ ਸਿੰਘ ਫੇਰੂਮਾਨ ਸੁਖਦੇਵ ਸਿੰਘ ਫੇਰੂਮਾਨ ਇਕਬਾਲ ਸਿੰਘ ਟੌਂਗ ਬਲਵਿੰਦਰ ਵਡਾਲਾ ਜੁਗਿੰਦਰ ਸਿੰਘ ਨਿੱਝਰ ਗੁਰਜੰਟ ਸਿੰਘ ਮੁੱਛਲ ਅਮਰਜੀਤ ਸਿੰਘ ਚੌਹਾਨ ਰਾਣਾ ਠੱਠੀਆਂ ਸੁਖਵਿੰਦਰ ਸਿੰਘ ਛੱਜਲਵੱਡੀ ਦਲਬੀਰ ਸਿੰਘ ਸ਼ਾਹ ਹਰਦੇਵ ਸਿੰਘ ਬੋਦੇਵਾਲ ਸਰਬਰਿੰਦਰ ਸਿੰਘ ਬੋਦੇਵਾਲ ਆਦਿ ਹਾਜ਼ਰ ਸਨ।