
ਬਾਬਾ ਬਕਾਲਾ ਸਾਹਿਬ, 06 ਦਸੰਬਰ (ਸੁਖਵਿੰਦਰ ਬਾਵਾ) : ਸੰਤ ਸਿੰਘ ਸੁੱਖਾ ਸਿੰਘ ਮਾਡਰਨ ਹਾਈ ਸਕੂਲ ਗੁਨੋਵਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਡਾਇਰੈਕਟਰ ਜਗਦੀਸ ਸਿੰਘ ਦੀ ਰਹਿਨੁਮਾਈ ਹੇਠ ਬੱਚਿਆਂ ,ਮਾਪਿਆਂ ਅਤੇ ਸਕੂਲ ਦੇ ਅਧਿਆਪਕਾਂ ਵੱਲੋਂ ਮਨਾਇਆ ਗਿਆ ਅਤੇ ਇਸ ਮੌਕੇ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਗੁਰੂ ਸਾਹਿਬਾਨ ਜੀ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਕਿਰਤ ਕਰਨਾ, ਨਾਮ ਜਪਣਾ,ਵੰਡ ਸਕਣਾ ਅਤੇ ਨਿਰਾਕਾਰ ਦੀ ਬੰਦਗੀ ਵਿੱਚ ਲੀਨਤਾ ਹੀ ਮੁੱਖ ਉਦੇਸ਼ ਹੋਣਾ ਚਾਹੀਦਾ ਹੈ।
ਇਸ ਮੌਕੇ ਬੱਚਿਆਂ ਵੱਲੋਂ ਭਾਸ਼ਣ ਕਵਿਤਾਵਾਂ ਅਤੇ ਸ਼ਬਦ ਕੀਰਤਨ ਗਾਇਨ ਕਰਨ ਮੌਕੇ ਬੱਚਿਆਂ ਦੀ ਹੌਸਲਾ ਅਫਜਾਈ ਕਰਦਿਆਂ ਸਰਪੰਚ ਗਦਲੀ, ਸਰਪੰਚ ਗੁੰਨੋਵਾਲ,ਸਰਪੰਚ ਟਾਂਗਰਾ ,ਅਤੇ ਸਰਪੰਚ ਮੱਲੀਆਂ ਬਲਾਕ ਸੰਮਤੀ ਮੈਂਬਰ ਪ੍ਰਕਾਸ਼ ਸਿੰਘ ਮੱਲੀਆਂ ਪ੍ਰੈਸ ਪ੍ਰਧਾਨ ਰਜਿੰਦਰ ਰਿਖੀ, ਜਸਪਾਲ ਸ਼ਰਮਾ, ਸੋਨੂੰ ਮੁਗਲਾਣੀ ਅਸ਼ਵਨੀ ਸਰਮਾ ਅਤੇ ਰੋਕੀ ਜੈਨ ਨੂੰ ਸਿਰੋਪਾਉ ਅਤੇ ਬੱਚਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।