ताज़ा खबरपंजाब

ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਦੀ ਅਗਵਾਈ ‘ਚ ਸੰਗਤਾਂ ਵਲੋਂ ਆਰਜੀ ਬੰਨ੍ਹ ਬੰਨਣ ਦੀ ਸੇਵਾ ਸ਼ੁਰੂ

ਸੰਪਰਦਾਇ ਕਾਰ ਸੇਵਾ ਸਰਹਾਲੀ ਵਲੋਂ ਨਿਭਾਈ ਜਾ ਰਹੀ ਸੇਵਾ ਸ਼ਲਾਘਾਯੋਗ- ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ

ਚੋਹਲਾ ਸਾਹਿਬ/ਤਰਨਤਾਰਨ,28 ਜੁਲਾਈ (ਰਾਕੇਸ਼ ਨਈਅਰ) :- ਪਿਛਲੇ ਦਿਨਾਂ ਤੋਂ ਦਰਿਆ ਪਾਣੀ ਦਾ ਪੱਧਰ ਵਧਣ ਕਾਰਨ ਹਲਕਾ ਸੁਲਤਾਨਪੁਰ ਲੋਧੀ ਦੇ ਅਲੱਗ-ਅਲੱਗ ਪਿੰਡ ਹੜ੍ਹ ਨਾਲ ਬਹੁਤ ਪ੍ਰਭਾਵਿਤ ਹੋਏ ਹਨ। ਪਾਣੀ ਦਾ ਪੱਧਰ ਵੱਧ ਜਾਣ ਕਰਕੇ ਕਿਸਾਨਾਂ ਵੱਲੋਂ ਲਗਾਏ ਗਏ ਸਾਰੇ ਆਰਜ਼ੀ ਬਣ ਟੁੱਟ ਗਏ ਹਨ। ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਸੰਪਰਦਾਇ ਕਾਰ ਸੇਵਾ ਸੇਵਾ ਸਰਹਾਲੀ ਸਾਹਿਬ ਵਾਲਿਆਂ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਜੀ ਦੀ ਅਗਵਾਈ ਵਿੱਚ ਬਾਬਾ ਬਿਧੀ ਚੰਦ ਸੰਪਰਦਾਇ ਸੰਤ ਬਾਬਾ ਅਵਤਾਰ ਸਿੰਘ ਜੀ, ਹਲਕਾ ਸੁਲਤਾਨਪੁਰ ਲੋਧੀ ਦੇ ਮੌਜੂਦਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਸਮੂਹ ਨਗਰ ਨਿਵਾਸੀਆਂ
ਦੇ ਸਹਿਯੋਗ ਦੇ ਨਾਲ ਬੰਨ੍ਹ ਬੰਨਣ
ਦੀ ਸੇਵਾ ਸ਼ੁਰੂ ਕੀਤੀ ਗਈ ਹੈ।ਇਸ ਬੰਨ੍ਹ-ਬੰਨਣ ਦੀ ਸ਼ੁਰੂਆਤ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਅਰਦਾਸ ਕਰਕੇ ਕੀਤੀ ਗਈ।ਇਸ ਮੌਕੇ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਸੰਤ ਬਾਬਾ ਹਾਕਮ ਸਿੰਘ ਜੀ ਨੇ ਕਿਹਾ ਕਿ ਜਿੱਥੇ ਜਿੱਥੇ ਸੰਗਤ ਸਾਨੂੰ ਸੇਵਾ ਲਈ ਕਹਿ ਰਹੀ ਹੈ,ਉੱਥੇ-ਉੱਥੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ।ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਦਾਰੇਵਾਲ ਅਤੇ ਮੰਡ ਬਾਊਪੁਰ ਸੰਗਤਾਂ ਨੇ ਉਨ੍ਹਾਂ ਨੂੰ ਬੰਨ੍ਹ ਬੰਨਣ ਦੀ ਸੇਵਾ ਕਰਨ ਲਈ ਕਿਹਾ ਸੀ।ਜੋ ਕਿ ਸੁਰੂ ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਸੰਪਰਦਾਇ ਹਮੇਸ਼ਾ ਸਮਾਜ ਭਲਾਈ ਦੇ ਕੰਮ ਲਈ ਅੱਗੇ ਆਉਦੀ ਰਹੀ ਹੈ ਅਤੇ ਆਉਂਦੀ ਰਹੇਗੀ।ਇਸ ਤੋਂ ਇਲਾਵਾ ਵੀ ਹੜ੍ਹ ਪੀੜਤ ਕਿਸਾਨਾਂ ਦੀ ਮਦਦ ਲਈ ਸੰਪਰਦਾਇ ਅੱਗੇ ਹੋ ਕੇ ਕੰਮ ਕਰ ਰਹੀ ਹੈ।ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਸੰਤ ਬਾਬਾ ਹਾਕਮ ਸਿੰਘ ਜੀ ਵੱਲੋ ਜੋ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਉਹ ਸ਼ਲਾਘਾਯੋਗ ਹਨ। ਉਹਨਾਂ ਨੇ ਕਿਹਾ ਕਿ ਅੱਜ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਸਹਿਯੋਗ ਦੇ ਨਾਲ ਆਹਲੀ ਕਲਾਂ ਤੋਂ ਟੁੱਟਿਆ ਆਰਜ਼ੀ ਬੰਨ੍ਹ ਨੂੰ ਬੰਨ੍ਹਿਆ ਜਾ ਰਿਹਾ ਹੈ।ਉਹਨਾਂ ਨੇ ਸੰਤ ਮਹਾਪੁਰਸ਼ਾਂ ਦਾ ਇਸ ਸੇਵਾ ਲਈ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਸੰਗਤਾਂ ਵੀ ਸੰਤਾਂ ਦੀ ਅਗਵਾਈ ਵਿੱਚ ਪੂਰਾ ਸਹਿਯੋਗ ਦੇ ਰਹੀਆਂ ਹਨ।ਇਸ ਮੌਕੇ ਉਹਨਾਂ ਦੱਸਿਆ ਕਿ ਇਸ ਬੰਨ੍ਹ ਬੰਨਣ ਨਾਲ ਲਗਭਗ 26 ਪਿੰਡਾਂ ਦੇ ਨਿਵਾਸੀਆਂ ਨੂੰ ਫ਼ਾਇਦਾ ਹੋਵੇਗਾ। ਇਸ ਮੌਕੇ ਸਾਬਕਾ ਚੇਅਰਮੈਨ ਗੁਰਜੰਟ ਸਿੰਘ ਸੰਧੂ,ਸ਼ਮਿੰਦਰ ਸਿੰਘ ਸੰਧੂ,ਰਸ਼ਪਾਲ ਸਿੰਘ ਸੰਧੂ, ਗਰਿੰਦਰ ਸਿੰਘ ਆਹਲੀ,ਕੁਲਬੀਰ ਸਿੰਘ ਆਹਲੀ,ਗੁਰ ਵੀਰ ਸਿੰਘ ਆਹਲੀ,ਰਾਮ ਸਿੰਘ,ਅਵਤਾਰ ਸਿੰਘ,ਗੁਰਪ੍ਰੀਤ ਸਿੰਘ ਢਿੱਲੋਂ,ਬਲਰਾਜ ਸਿੰਘ,ਬਲਜਿੰਦਰ ਸਿੰਘ,ਲਖਵਿੰਦਰ ਸਿੰਘ ਆਦਿ ਮੌਜੂਦ ਸਨ।

Related Articles

Leave a Reply

Your email address will not be published.

Back to top button