ਜੰਡਿਆਲਾ ਗੁਰੂ, 25 ਜਨਵਰੀ (ਕੰਵਲਜੀਤ ਸਿੰਘ ਲਾਡੀ) : ਅੱਜ ਸ਼ਹਿਰ ਜੰਡਿਆਲਾ ਗੁਰੂ ਵਿਖੇ ਸਥਿਤ ਤਪ ਅਸਥਾਨ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਜੋਤੀਸਰ ਸਾਹਿਬ ਵਿਖੇ ਸ੍ਰੀ ਮਾਨ 108 ਸੰਤ ਬਾਬਾ ਗੁਰਬਖਸ਼ ਸਿੰਘ ਜੀ ਦੀ ਨਿੱਘੀ ਮਿੱਠੀ ਯਾਦ ਵਿਚ 64,ਵਾਂ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ 31 ਸ੍ਰੀ ਆਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਪਾਏ ਗਏ ਅਤੇ ਬਾਬਾ ਸੁੱਖਾ ਸਿੰਘ ਜੀ ਵੱਲੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਹੁਕਮਨਾਮੇ ਤੋਂ ਉਪਰੰਤ ਖੁੱਲੇ ਪੰਡਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਭਾਰੀ ਦੀਵਾਨ ਸਜਾਏ ਗਏ ਜਿਸ ਵਿੱਚ ਦੀਵਾਨ ਦੀ ਆਰੰਭਤਾ ਗੁਰੂ ਸਾਹਿਬ ਜੀ ਤੋਂ ਆਗਿਆ ਲੈਂਦਿਆਂ ਹੋਇਆਂ ਹੁਕਮਨਾਮੇ ਤੋਂ ਉਪਰੰਤ ਬੀਬੀਆਂ ਦੇ ਕੀਰਤਨੀ ਜਥੇ ਵੱਲੋਂ ਧੁਰ ਕੀ ਬਾਣੀ ਇਲਾਹੀ ਬਾਣੀ ਜੀ ਦੇ ਕੀਰਤਨ ਕਰਕੇ ਦੀਵਾਨ ਸਜਾਏ ਗਏ ਅਤੇ ਦੀਵਾਨਾਂ ਦੇ ਅਗਲੇ ਪੜਾਅ ਵਿੱਚ ਕਵਿਸ਼ਰੀ ਜਥੇ ਭਾਈ ਭਗਵੰਤ ਸਿੰਘ ਸੂਰਵਿੰਡ ਵਾਲੇ,
ਭਾਈ ਗੁਰਨਾਮ ਸਿੰਘ ਮੱਲੀਆਂ, ਭਾਈ ਗੁਰਜੰਟ ਸਿੰਘ ਬਾਲੀਆ ਅਤੇ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕਵਿਤਾਵਾਂ ਰਾਹੀਂ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਕਥਾਵਾਚਕ ਡੇਹਰੀਵਾਲ ਭਾਈ ਫਤਿਹ ਸਿੰਘ ਵੱਲੋਂ ਧੁਰ ਕੀ ਬਾਣੀ ਇਲਾਹੀ ਬਾਣੀ ਜੀ ਦੀ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਾ ਕੀਤਾ ਅੰਤ ਵਿੱਚ ਤੱਪ ਅਸਥਾਨ ਸੰਤ ਬਾਬਾ ਗੁਰਬਖਸ਼ ਸਿੰਘ ਜੋਤੀਸਰ ਜੰਡਿਆਲਾ ਗੁਰੂ ਅਤੇ ਜੋਤੀਸਰ ਸ਼ਿਮਲੇ ਦੇ ਮੁੱਖ ਸੇਵਾਦਾਰ ਬਾਬਾ ਸੁੱਖਾ ਸਿੰਘ ਜੀ ਨੇ ਸਮਾਗਮ ਵਿੱਚ ਪਹੁੰਚੇ ਸੰਤਾਂ ਮਹਾਂਪੁਰਖਾਂ,ਆਏ ਜਥਿਆਂ ਅਤੇ ਸਮੂਹ ਗੁਰੂ ਨਾਨਕ ਲੇਵਾ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਦੇ ਪਿਆਰ ਸਦਕਾ ਹਰ ਸਾਲ ਸੰਤਾਂ ਮਹਾਪੁਰਖਾਂ ਦੀ ਯਾਦ ਵਿੱਚ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਅਤੇ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਵੀਹ ਤਰੀਕ ਤੋਂ ਲੈਕੇ ਅੱਜ 24 ਜਨਵਰੀ ਨੂੰ ਸਮਾਪਤੀ ਦੇ ਸਮਾਗਮ ਵਿੱਚ ਤਨ ਮਨ ਧਨ ਨਾਲ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਅਤੇ ਸਮੂਹ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਜੀ ਦੇ ਅਤੁੱਟ ਲੰਗਰ ਛਕ ਕਿ ਜਾਣਾ ਹੈ ਅਤੇ ਗੁਰੂ ਸਾਹਿਬ ਜੀ ਦੀਆਂ ਅਸੀਸਾਂ ਪ੍ਰਾਪਤ ਕਰਨੀਆਂ ਹਨ I ਸਮਾਪਤੀ ਮੌਕੇ ਸੰਗਤਾਂ ਵੱਲੋਂ ਬਾਬਾ ਸੁੱਖਾ ਸਿੰਘ ਜੀ ਨੂੰ ਗੁਰੂ ਸਾਹਿਬ ਜੀ ਦੀ ਸਿਰਪਾਓ ਦੀ ਬਖਸ਼ੀਸ਼ ਭੇਟ ਕੀਤੀ ਗਈ ਇਸ ਮੌਕੇ ਭਾਈ ਗੁਰਸ਼ੇਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਾਲੇ ,ਭਾਈ ਸੇਵਾ ਸਿੰਘ ਜੀ ਜਰਮਨ ਵਾਲੇ ,ਬਾਬਾ ਗੁਰਦੇਵ ਸਿੰਘ ਜੀ ਤਰਸਿੱਕਾ ਵਾਲੇ ਬਾਬਾ ਸੁਖਵੰਤ ਸਿੰਘ ਚੰਣਕੇ ਵਾਲੇ, ਅਤੇ ਆਦਿ ਭਾਰੀ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਆਪਣੀ ਆਪਣੀ ਹਾਜ਼ਰੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਲਗਵਾਈ।