ताज़ा खबरपंजाब

ਸੰਜੀਵ ਕੁਮਾਰ ਲਵਲੀ ਬਣੇ ਨਗਰ ਕੌਂਸਲਰ ਜੰਡਿਆਲਾ ਗੁਰੂ ਦੇ ਨਵੇਂ ਪ੍ਰਧਾਨ ਤੇ ਵਾਈਸ ਪ੍ਰਦਾਨ ਰਣਧੀਰ ਸਿੰਘ ਧੀਰਾ ਨੂੰ ਮਿਲੀ

ਇਸ ਪ੍ਰਦਾਨ ਦੀ ਚੌਣ ਨੂੰ ਲੈਕੇ ਕੁੱਝ ਕਾਂਗਰਸੀ ਮੈਂਬਰਾਂ ਵਿੱਚ ਨਰਾਜਗੀ ਵੀ ਵੇਖਣ ਨੂੰ ਮਿਲੀ

ਜੰਡਿਆਲਾ ਗੁਰੂ 15ਅਪ੍ਰੈਲ (ਕੰਵਲਜੀਤ ਸਿੰਘ,ਸੁਖਜਿੰਦਰ ਸਿੰਘ) : ਅੱਜ ਜੰਡਿਆਲਾ ਗੁਰੂ ਨਗਰ ਕੌਂਸਲਰ ਦੀ ਪ੍ਰਧਾਨਗੀ ਨੂੰ ਲੇ ਕੇ ਐਮ. ਐਲ.ਏ ਸੁਖਵਿੰਦਰ ਸਿੰਘ ਡੈਨੀ ਤੇ ਐਸ. ਡੀ.ਐਮ ਵਿਕਾਸ ਹੀਰਾ ਤੇ ਨਗਰ ਕੌਂਸਲ ਦੇ ਮੈਂਬਰਾ ਦੀ ਹਾਜ਼ਰੀ ਵਿਚ ਹੋਈ ਪ੍ਰਧਾਨਗੀ ਦੀ ਚੋਣ। ਜਿਸ ਵਿੱਚ ਜੰਡਿਆਲਾ ਗੁਰੂ ਦੇ ਨਗਰ ਕੌਂਸਲਰ ਦਾ ਪ੍ਰਦਾਨ ਸੰਜੀਵ ਕੁਮਾਰ ਲਵਲੀ ਨੂੰ ਚੁਣਿਆ ਗਿਆ ਤੇ ਮੀਤ ਪ੍ਰਧਾਨ ਰਣਧੀਰ ਸਿੰਘ ਧੀਰੇ ਨੂੰ ਮਿਲੀ।ਪੁਲੀਸ ਦੀ ਸਖ਼ਤ ਨਿਗਰਾਨੀ ਹੇਠ ਜੰਡਿਆਲਾ ਗੁਰੂ ਦੀ ਪ੍ਰਧਾਨਗੀ ਲਈ ਸੰਜੀਵ ਕੁਮਾਰ ਲਵਲੀ ਨੂੰ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੀ ਵੋਟ ਨੂੰ ਲੈਕੇ ਕੁਲ 9 ਵੋਟਾਂ ਦੀ ਸਿਹਮਤੀ ਨਾਲ ਪ੍ਰਦਾਨ ਚੁਣ ਲਿਆ ਗਿਆ। ਇਸ ਮੌਕੇ ਪ੍ਰਦਾਨ ਸੰਜੀਵ ਕੁਮਾਰ ਲਵਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਅਸੀਂ ਜੰਡਿਆਲਾ ਗੁਰੂ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਤੇ ਜੰਡਿਆਲਾ ਗੁਰੂ ਦੇ ਹਰ ਚੌਂਕ ਵਿੱਚ ਸੀ ਸੀ ਟੀਵੀ ਕੈਮਰੇ ਲਗਵਾਏ ਜਾਣਗੇ। ਇਸ ਮੌਕੇ ਤੇ ਐਮ ਐਲ ਏ ਸੁਖਵਿੰਦਰ ਸਿੰਘ ਡੈਨੀ ਨੇ ਕਿਹਾ ਕਿ ਜੰਡਿਆਲਾ ਗੁਰੂ ਦੇ ਵਿਕਾਸ ਕਾਰਜ ਲਈ ਤੇ ਜੰਡਿਆਲਾ ਦੇ ਬਾਈਪਾਸ ਦਾ ਕੰਮ ਵੀ ਜਲਦੀ ਸੁਰੂ ਕੀਤੇ ਜਾਣਗੇ। ਇਸ ਮੌਕੇ ਤੇ ਜਦੋਂ ਓਨਾ ਨੂੰ ਓਨਾ ਦੇ ਕੌਂਸਲਰਾਂ ਦੀ ਨਰਜਗੀ ਬਾਰੇ ਪੁੱਛਿਆ ਗਿਆ ਤਾਂ ਓਨਾ ਕਿਹਾ ਕਿ ਉਨ੍ਹਾਂ ਨੂੰ ਵੀ ਮਨਾ ਕੇ ਨਾਲ ਲੈਕੇ ਚਲਾਂਗੇ।ਤੇ ਜੰਡਿਆਲਾ ਗੁਰੂ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਜਦੋਂ ਇਸ ਬਾਰੇ ਚਰਨਜੀਤ ਸਿੰਘ ਟੀਟੂ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਜਿਹੜੇ ਪਕੇ ਕਾਂਗਰਸੀ ਮੈਂਬਰ ਹਨ ਓਨਾ ਨੂੰ ਛੱਡ ਕੇ ਅਕਾਲੀ ਦਲ ਨੂੰ ਛੱਡ ਕੇ ਜਿਹੜੇ ਮੈਂਬਰ ਬਣੇ ਹਨ ਓਨਾ ਨੂੰ ਪ੍ਰਦਾਨ ਬਣਾਇਆ ਗਿਆ ਹੈ। ਓਨਾ ਨੇ ਸਿੱਧਾ ਸਿੱਧਾ ਇਥੋਂ ਤੱਕ ਕਹਿ ਦਿੱਤਾ ਕਿ ਇਸ ਦਾ ਨਤੀਜਾ 2022 ਦੀਆ ਚੋਣਾਂ ਵਿੱਚ ਐਮ ਐਲ ਏ ਸੁਖਵਿੰਦਰ ਸਿੰਘ ਡੈਨੀ ਨੂੰ ਵੀ ਭੁਗਤਣਾ ਪਵੇਗਾ।

Related Articles

Leave a Reply

Your email address will not be published.

Back to top button