ਜੰਡਿਆਲਾ ਗੁਰੂ, 18 ਅਗਸਤ (ਕੰਵਲਜੀਤ ਸਿੰਘ) : ਅੱਜ ਦੋ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਨਾਲ ਸੀ ਐਮ ਹਾਉਸ ਵਿੱਚ 11 ਮੈਂਬਰੀ ਵਫਦ ਨਾਲ ਹੋਈ ਜਿਸ ਵਿੱਚ ਡੀ ਜੀ ਪੀ ਪੰਜਾਬ ਖੇਤੀਬਾੜੀ ਮੰਤਰੀ ਚੀਫ ਸੈਕਟਰੀ ਅਨੁਰਾਗ ਵਰਮਾਂ, ਖੇਤੀਬਾੜੀ ਸੈਕਟਰੀ, ਐਡੀਸ਼ਨ ਸੈਕਟਰੀ ਰਾਹੁਲ ਗੁਪਤਾ ਤੋ ਇਲਾਵਾ ਸਾਰੇ ਮਹਿਕਮਿਆਂ ਦੇ ਮੁੱਖ ਸਕੱਤਰ ਸਾਮਲ ਸਨ। ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ 11 ਮੈਂਬਰੀ ਕਮੇਟੀ ਦੇ ਅਹੁਦੇਦਾਰ ਸਾਮਲ ਸਨ ਲਗਭਗ ਢਾਈ ਘੰਟੇ ਚੱਲੀ ਮੀਟਿੰਗ ਵਿਚ ਅਹਿਮ ਫੈਸਲੇ ਲਏ ਗਏ। ਸਹੀਦ ਪਰਿਵਾਰਾਂ ਨੂੰ ਸਰਕਾਰੀ ਨੌਕਰੀ 31 ਅਗਸਤ ਤੱਕ ਦਿੱਤੀ ਜਾਵੇਗੀ। ਇਸ ਤਰਾਂ ਦਿੱਲੀ ਸੰਘਰਸ਼ ਦਾ ਰਹਿੰਦਾ ਮੁਆਵਜ਼ਾ ਅਤੇ ਤੇਲੰਗਾਨਾ ਸਰਕਾਰ ਵੱਲੋਂ ਐਲਾਨਿਆ ਮੁਆਵਜ਼ਾ ਕਿਸਾਨ ਆਗੂਆਂ ਵੱਲੋਂ ਲਿਸਟ ਦੇਣ ਤੋਂ ਤੁਰੰਤ ਬਾਅਦ ਦਿੱਤਾ ਜਾਵੇਗਾ।
ਦਿੱਲੀ ਅੰਦੋਲਨ ਦੌਰਾਨ ਰਹਿੰਦੀਆਂ ਨੌਕਰੀਆਂ ਜਲਦੀ ਲਿਆਂ ਕੇ ਦਿੱਤੀਆਂ ਜਾਣਗੀਆਂ, ਜੀਰਾ ਸਰਾਬ ਫੈਕਟਰੀ ਸਦਾ ਬੰਦ ਰਹੇਗੀ ਤੇ ਜੀਰਾ ਸਰਾਬ ਫੈਕਟਰੀ ਦੌਰਾਨ ਪਾਏ ਸਾਰੇ ਕੇਸ ਤੁਰੰਤ ਰੱਦ ਕੀਤੇ ਜਾਣਗੇ। ਹੜਾਂ ਵਾਲੇ ਮਸਲੇ ਤੇ 15000 ਰੁ: ਪ੍ਰਤੀ ਏਕੜ ਦੇਣ ਬਾਰੇ ਕਿਹਾ ਪਰ ਕਿਸਾਨ ਜਥੇਬੰਦੀਆਂ 50000 ਰੁ: ਪ੍ਰਤੀ ਏਕੜ ਮੰਗ ਰਹੀਆ ਸਨ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਸਰਤਾਂ ਵਿੱਚ ਛੂਟ ਦੇਵੇ ਤਾਂ ਪੰਜਾਬ ਸਰਕਾਰ ਰਾਸੀ ਵਧਾ ਕੇ 20000 ਰੁ: ਪ੍ਰਤੀ ਏਕੜ ਕਰ ਸਕਦੀ ਹੈ। ਜਿੰਨਾ ਦੇ ਖੇਤਾਂ ਵਿਚ ਰੇਤ ਬੱਜਰੀ ਭਰ ਗਈ ਹੈ। ਉਹਨਾਂ ਨੂੰ ਰੇਤਾ ਚੁੱਕਣ ਦੀ ਖੁਲ ਦੇ ਦਿੱਤੀ ਹੈ। ਬਾਸਮਤੀ ਵਾਲੇ ਮਸਲੇ ਤੇ ਸਰਕਾਰ ਮੰਡੀਆਂ ਵਿੱਚ ਰੇਟ ਨਹੀਂ ਡਿੱਗਣ ਦੇਵੇਗੀ ਜੇਕਰ ਵਪਾਰੀ ਰੇਟ ਘਟਾਉਦੇ ਹਨ।
ਤਾਂ ਸਰਕਾਰ ਖੁਦ ਖਰੀਦ ਕਰਨ ਲਈ ਵੱਚਨਬੱਧ ਹੋਵੇਗੀ ਯੂਰੀਆ ਖਾਦ ਅਤੇ D A P ਖਾਦ ਨਾਲ ਬੇਲੋੜੀਆਂ ਵਸਤਾਂ ਵਸਤਾਂ ਜਬਰੀ ਨਾਲ ਵੇਚਦੇ ਹਨ। ਉਹਨਾਂ ਲਈ ਨਵਾਂ ਵਟਸਅੱਪ ਨੰ: ਜਾਰੀ ਕੀਤਾ ਜਾਵੇਗਾ ਜਿਸ ਤੇ ਤੁਰੰਤ ਕਾਰਵਾਈ ਹੋਵੇਗੀ। ਪਰਾਲੀ ਵਾਲੇ ਮਸਲੇ ਤੇ ਸਰਕਾਰ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। ਇਸ ਦਾ ਹੱਲ ਝੋਨੇ ਦੀ ਖਰੀਦ ਸੁਰੂ ਹੋਣ ਤੋ ਪਹਿਲਾਂ ਕਰ ਦਿੱਤਾ ਜਾਵੇਗਾ ਅਤੇ ਨਸਿਆ ਵਾਲੇ ਮਸਲੇ ਤੇ ਪੰਜਾਬ ਸਰਕਾਰ ਨੇ ਵੱਡੀ ਪੱਧਰ ਤੇ ਜੰਗ ਛੇੜਨ ਦਾ ਵਾਅਦਾ ਕੀਤਾ ਅਤੇ ਪੰਜਾਬ ਨੂੰ ਨਸਾ ਮੁਕਤ ਕਰਨ ਲਈ ਹਰ ਪੱਧਰ ਤੇ ਯਤਨ ਕੀਤਾ ਜਾਵੇਗਾ ਆਬਾਦਕਾਰ ਕਿਸਾਨਾਂ ਦੇ ਮਸਲੇ ਤੇ ਮੁੱਖ ਮੰਤਰੀ ਨੇ ਕਿਹਾ ਕਿ 30,40 ਸਾਲ ਤੋ ਕਾਬਜ ਛੋਟੇ ਕਿਸਾਨਾਂ ਅਤੇ ਐਸੀ, ਬੀ ਸੀ ਕੈਟਾਗਰੀ ਦੇ ਕਿਸਾਨਾਂ ਨੂੰ ਜਮੀਨਾ ਤੋ ਨਹੀ ਉਠਾਇਆ ਜਾਵੇਗਾ ਅਤੇ ਭਾਰਤ ਮਾਲਾ ਪ੍ਰਜੈਕਟ ਤਹਿਤ ਅਕਵਾਇਰ ਕੀਤੀਆ ਜਮੀਨਾ ਨੂੰ ਤੁਰੰਤ ਇਕਸਾਰ ਅਤੇ ਪੂਰਾ ਮੁਆਵਜ਼ਾ ਦਵਾਇਆ ਜਾਵੇਗਾ ਅਤੇ ਬਾਸਮਤੀ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਵਾਉਣ ਲਈ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਮੰਗ ਪੱਤਰ ਲਿਖੇਗੀ ਇਸ ਤੋ ਇਲਾਵਾ ਹੋਰ ਬਹੁਤ ਸਾਰੀਆਂ ਮੰਗਾਂ ਤੇ ਸਹਿਮਤੀ ਬਣੀ ਹੈ।
ਅੱਜ ਦੀ ਮੀਟਿੰਗ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ, ਰਣਬੀਰ ਸਿੰਘ ਰਾਣਾ, ਸਵਿੰਦਰ ਸਿੰਘ ਚੁਤਾਲਾ, ਜਸਵੀਰ ਸਿੰਘ ਪਿੱਦੀ, ਹਰਵਿੰਦਰ ਸਿੰਘ ਮਸਾਣੀਆ, ਕੰਧਾਰ ਸਿੰਘ ਭੋਏਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ ਜਸਵਿੰਦਰ ਸਿੰਘ ਲੌਂਗੋਵਾਲ, ਦਿਲਬਾਗ ਸਿੰਘ ਹਰੀਗੜ੍ਹ, ਮਨਜੀਤ ਸਿੰਘ ਨਿਆਲ, ਗੁਰਵਿੰਦਰ ਸਿੰਘ ਪਟਿਆਲਾ ਆਦਿ ਆਗੂ ਸਾਮਲ ਸਨ। ਮੁੱਖ ਮੰਤਰੀ ਨੇ ਕਿਹਾ ਕਿ ਦੋ ਵਾਰ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ 6800 ਰੁਪਏ ਵਿਸੇਸ਼ ਰਾਹਤ ਦੇਣ ਦਾ ਭਰੋਸਾ ਵੀ ਦਵਾਇਆ। ਇਸ ਲਈ ਜਲਦੀ ਹੀ ਰਾਸੀ ਜਾਰੀ ਕਰਨ ਦਾ ਵਾਅਦਾ ਕੀਤਾ।