ताज़ा खबरपंजाब

ਸੰਗਰੁਰ ਜ਼ਿਲ੍ਹੇ ਵਿਚ ਢੀਂਡਸਿਆਂ ਨੂੰ ਵੱਡਾ ਝਟਕਾ, ਪਾਰਟੀ ਦੇ ਪ੍ਰਮੁੱਖ ਅਹੁਦੇਦਾਰ ਦਰਜਨਾਂ ਸਾਥੀਆਂ ਸਮੇਤ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ’ਚ ਅਕਾਲੀ ਦਲ ’ਚ ਹੋਏ ਸ਼ਾਮਲ

ਯੂਥ ਕਾਂਗਰਸ ਦੇ ਜਨਰਲ ਸਕੱਤਰ ਰਜਨੀ ਬੁਲਾਨ ਦੀ ਅਗਵਾਈ ਹੇਠ ਡੇਢ ਦਰਜਨ ਤੋਂ ਯੂਥ ਕਾਂਗਰਸੀ ਵੀ ਅਕਾਲੀ ਦਲ ਵਿਚ ਹੋਏ ਸ਼ਾਮਲ

ਬਠਿੰਡਾ, 02 ਦਸੰਬਰ (ਸੁਰੇਸ਼ ਰਹੇਜਾ)  : ਸੰਗਰੂਰ ਜ਼ਿਲ੍ਹੇ ਵਿਚ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੇ ਪ੍ਰਮੁੱਖ ਅਹੁਦੇਦਾਰ ਆਪਣੇ ਦਰਜਨਾਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਯੂਥ ਕਾਂਗਰਸ ਦੇ  ਜਨਰਲ ਸਕੱਤਰ ਰਜਨੀ ਬੁਲਾਨ ਵੀ ਆਪਣੇ ਡੇਢ ਦਰਜਨ ਤੋਂ ਜ਼ਿਆਦਾ ਸਾਥੀਆਂ ਨਾਲ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਪਾਰਟੀ ਦੇ ਸੀਨੀਅਰ ਆਗੂ ਸਰਦਾਰ ਬਲਦੇਵ ਸਿੰਘ ਮਾਨ ਤੇ ਸਰਦਾਰ ਵਿਨਰਜੀਤ ਸਿੰਘ ਗੋਲਡੀ ਨੇ ਦੱਸਿਆ ਕੇ ਇਨ੍ਹਾਂ ਲੀਡਰਾਂ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਜਿਲ਼ੇ ਸੰਗਰੂਰ ਵਿੱਚ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਹਲਕਾ ਦਿੜਬਾ ਤੋਂ ਉਮੀਦਵਾਰ ਸ ਗੁਲਜਾਰ ਸਿੰਘ ਅਤੇ ਕਰਨ ਘੁਮਾਣ ਵੀ ਹਾਜ਼ਰ ਸਨ।

ਇਹਨਾਂ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਹਿੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਤੇ ਇਹਨਾਂ ਨੂੰ ਪਾਰਟੀ ਵਿਚ ਪੂਰਾ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦੁਆਇਆ।
ਸਰਦਾਰ ਬਾਦਲ ਨੇ ਇਸ ਮੌਕੇ ਕਿਹਾ ਕਿ   ਅਕਾਲੀ ਦਲ ਸੰਯੁਕਤ ਦੀ ਸੰਗਰੁਰ ਦੀ ਸਮੁੱਚੀ ਟੀਮ ਅੱਜ ਅਕਾਲੀ ਦਲ ਵਿਚ ਸ਼ਾਮਲ ਹੋ ਗਈ ਹੈ ਤੇ ਸੰਗਰੂਰ ਵਿਚ ਉਸ ਪਾਰਟੀ ਦਾ ਮੁਕੰਮਲ ਸਫਾਇਆ ਹੋ ਗਿਆ ਹੈ। ਉਹਨਾਂ ਕਿਹਾ ਕਿ  ਲੋਕਾਂ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਨੂੰ ਲੈ ਕੇ ਵੱਡਾ ਉਤਸ਼ਾਹ ਹੈ ਤੇ ਆਉਂਦੀਆਂ ਚੋਣਾਂ ਵਿਚ ਇਹ ਗਠਜੋੜ ਹੂੰਝਾ ਫੇਰ ਜਿੱਤ ਦਰਜ ਕਰੇਗਾ ਤੇ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਰਕਾਰ ਬਣੇਗੀ।

ਇਸ ਮੌਕੇ ਪੱਤਰਕਾਰਾਂ ਵੱਲੋਂ  ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਦੇ ਟਾਵਰਾਂ ’ਤੇ ਜਾ ਚੜ੍ਹਨ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਇਹਨਾਂ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਟਾਵਰਾਂ ਤੋਂ ਹੇਠਾਂ ਉਤਰ ਆਉਣ ਕਿਉਂਕਿ ਉਹਨਾਂ ਦੇ ਪਿੱਛੇ ਪਰਿਵਾਰ ਵੀ ਹਨ। ਉਹਨਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਗਵਾਹ ਹੈ ਕਿ  ਸੂਬੇ ਦੇ ਮੁਲਾਜ਼ਮਾਂ ਨੂੰ ਪੇਅ ਕਮਿਸ਼ਨ ਸਮੇਤ ਸਾਰੀਆਂ ਸਹੂਲਤਾਂ ਤੇ ਪੇਅ ਸਕੇਲ ਤੇ  ਰੈਗੂਲਰ ਨੌਕਰੀਆਂ ਹਮੇਸ਼ਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਮਿਲੀਆਂ ਹਨ। ਉਹਨਾਂ ਕਿਹਾ ਕਿ  ਇਹਨਾਂ ਮੁਲਾਜ਼ਮਾਂ ਨੁੰ ਸਿਰਫ ਦੋ ਮਹੀਨੇ ਦਾ ਸਮਾਂ ਰਹਿ ਗਿਆ ਹੈ, ਇਸਦਾ ਸਬਰ ਕਰਨਾ ਚਾਹੀਦਾ ਹੈ  ਅਤੇ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਡਟਵੀਂ ਹਮਾਇਤ ਕਰਨੀ ਚਾਹੀਦੀ ਹੈ। ਸਰਕਾਰ ਬਣਨ ਮਗਰੋਂ ਅਜਿਹੇ ਸਾਰੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣਗੀਆਂ।

ਬੇਅਦਬੀਆਂ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਕਿਹਾ ਹੈ ਕਿ ਜਿਹਨਾਂ ਨੇ ਬੇਅਦਬੀਆਂ ਕੀਤੀਆਂ, ਜਿਹਨਾਂ ਨੇ ਕਰਵਾਈਆਂ ਤੇ ਜਿਹਨਾਂ ਨੇ ਇਹਨਾਂ ’ਤੇ ਰਾਜਨੀਤੀ ਕੀਤੀ ਉਹਨਾਂ ਦਾ ਕੱਖ ਨਾ ਰਹੇ ਤੇ ਹੁਣ ਲੋਕ ਆਪ ਵੇਖ ਰਹੇ  ਰਹੇ ਹਨ ਕਿ ਕੀ ਵਾਪਰ ਰਿਹਾ ਹੈ।
ਇਸ ਮੌਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ  ਹਰਪਾਲ ਸਿੰਘ ਖਡਿਆਲ ਸਕੱਤਰ ਜਨਰਲ  ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਸਾਬਕਾ ਡਾਇਰੈਕਟਰ ਖੇਤੀਬਾੜੀ ਵਿਕਾਬ ਬੈਂਕ ਪੰਜਾਬ, ਬਲਬੀਰ ਸਿੰਘ ਲੰਬਾ ਪ੍ਰਧਾਨ ਕੰਬੋਜ ਐਸੋਸੀਏਸ਼ਨ ਪੰਜਾਬ ਹਲਕਾ ਸੁਨਾਮ, ਗੁਰਪ੍ਰੀਤ ਸਿੰਘ ਸੁਨਾਮ ਪ੍ਰਧਾਨ ਕੈਂਟਰ ਯੂਨੀਅਨ ਹਲਕਾ ਸੁਨਾਮ, ਸੁਰਜੀਤ ਸਿੰਘ ਸ਼ੰਟੀ, ਹਰਪ੍ਰੀਤ ਸਿੰਘ ਤਰੰਜੀਖੇੜਾ  ਤੇ ਉਹਨਾਂ ਦੇ ਦਰਜਨਾਂ ਹੋਰ  ਸਾਥੀ ਸਮੇਤ ਸ਼ਾਮਲ ਸਨ।

ਇਸ ਮੌਕੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਜਨੀ ਬੁਲਾਨ ਆਪਣੇ ਸਾਥੀਆਂ ਧਰਮਪਾਲ, ਬਲਬੀਰ ਕੌਰ, ਸੁਖਦਰਸ਼ਨ ਸਿੰਘ, ਪਰਮਾਨੰਦਸਿੰਘ,ਗੁਰਦੀਪ   ਸਿੰਘ,  ਰਮਨਦੀਪ ਸਿੰਘ, ਗੁਰਦਮਨ ਸਿੰਘ, ਗੁਰਮੀਤ ਸਿੰਘ, ਸੂਬੇਕਾਰ ਕਰਨੈਲ ਸਿੰਘ, ਕਾਂਤਾ ਦੇਵੀ ਤੇ ਹੋਰਨਾਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਏ।

Related Articles

Leave a Reply

Your email address will not be published.

Back to top button