ताज़ा खबरपंजाब

ਸੰਗਤਾਂ ਮੁੱਖ ਨਗਰ ਕੀਰਤਨ ਦੇ ਪ੍ਰਬੰਧਕਾਂ ਦਾ ਵੱਧ ਤੋਂ ਵੱਧ ਸਹਿਯੋਗ ਕਰਨ : ਸਿੰਘ ਸਭਾਵਾਂ ਧਾਰਮਿਕ ਜਥੇਬੰਦੀਆਂ

17 ਨਵੰਬਰ ਤੋ ਪਹਿਲਾਂ ਮੁਹਲਾਂ ਵਾਰ ਨਗਰ ਕੀਰਤਨ ਨਾ ਕਢੋ

ਜਲੰਧਰ 26 ਅਕਤੂਬਰ (ਧਰਮਿੰਦਰ ਸੌਂਧੀ) : ਗੁਰਦੁਆਰਾ ਦੀਵਾਨ ਅਸਥਾਨ ਪ੍ਰਬੰਧਕ ਕਮੇਟੀ ਵੱਲੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 17 ਨਵੰਬਰ ਨੂੰ ਅੰਮ੍ਰਿਤ ਵੇਲੇ ਕੱਢਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ। ਪਰ ਸ਼ਹਿਰ ਦੀਆਂ ਸੰਗਤਾਂ ਅਤੇ ਦੁਕਾਨਦਾਰ ਵੀਰਾਂ ਦੀ ਬੇਨਤੀ ਕਰਨ ਤੇ ਪ੍ਰਬੰਧਕਾਂ ਵੱਲੋਂ ਹੁਣ ਨਗਰ ਕੀਰਤਨ ਸਵੇਰੇ 11 ਵਜੇ ਤੋਂ ਮੁਹਲਾ ਗੋਬਿੰਦਗਡ਼੍ਹ ਤੋਂ ਆਰੰਭ ਕੀਤਾ ਜਾਵੇਗਾ। ਇਸ ਫੈਸਲੇ ਦਾ ਸ਼ਹਿਰ ਦੀਆਂ ਸਮੁੱਚੀਆਂ ਸਿੰਘ ਸਭਾਵਾਂ ਧਾਰਮਿਕ ਜਥੇਬੰਦੀਆਂ ਅਤੇ ਦੁਕਾਨਦਾਨ ਐਸੋਸੀਏਸ਼ਨਾਂ ਵੱਲੋਂ ਸਵਾਗਤ ਵੀ ਕੀਤਾ ਅਤੇ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ ਧੰਨਵਾਦ ਕਰਨ ਵਾਲਿਆਂ ਵਿੱਚ ਭਾਈ ਛਨਬੀਰ ਸਿੰਘ ਜਗਜੀਤ ਸਿੰਘ ਖਾਲਸਾ ਗਾਬਾ ਗੁਰਬਖਸ਼ ਸਿੰਘ ਜੁਨੇਜਾ ਸਤਪਾਲ ਸਿੰਘ ਸਿਦਕੀ ਹਰਜੋਤ ਸਿੰਘ ਲੱਕੀ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਗੁਰਿੰਦਰ ਸਿੰਘ ਮਝੈਲ ਵਿੱਕੀ ਸਿੰਘ ਖ਼ਾਲਸਾ ਮਨਦੀਪ ਸਿੰਘ ਮਿੱਠੂ ਸੋਨੂੰ ਸੰਧੜ ਸ਼ੈਰੀ ਚੱਢਾ ਭੁਪਿੰਦਰਪਾਲ ਸਿੰਘ ਖਾਲਸਾ

ਪਰਮਿੰਦਰ ਸਿੰਘ ਡਿੰਪੀ ਦਲਜੀਤ ਸਿੰਘ ਕ੍ਰਿਸਟਲ ਕੰਵਲਜੀਤ ਸਿੰਘ ਟੋਨੀ ਮਨਜੀਤ ਸਿੰਘ ਠੁੁਕਰਾਲ ਸੁਖਮਿੰਦਰ ਸਿੰਘ ਰਾਜਪਾਲ ਬਲਜੀਤ ਸਿੰਘ ਆਹਲੂਵਾਲੀਆ ਪਰਮਿੰਦਰ ਸਿੰਘ ਦਸਮੇਸ਼ ਨਗਰ ਜਸਬੀਰ ਸਿੰਘ ਰੰਧਾਵਾ ਕੁਲਜੀਤ ਸਿੰਘ ਚਾਵਲਾ ਸੁਖਦੇਵ ਸਿੰਘ ਗਾਂਧੀ ਹਰਭਜਨ ਸਿੰਘ ਸੋਨੀ ਰਜਿੰਦਰ ਸਿੰਘ ਮਿਗਲਾਨੀ ਜਤਿੰਦਰਪਾਲ ਸਿੰਘ ਮਝੈਲ ਬਲਦੇਵ ਸਿੰਘ ਨੇ ਇਕ ਸਾਂਝੇ ਬਿਆਨ ਵਿੱਚ ਸ਼ਹਿਰ ਦੀਆਂ ਸਮੁੱਚੀਆਂ ਸੰਗਤਾਂ ਨੂੰ ਨਗਰ ਕੀਰਤਨ ਲਈ ਪ੍ਰਬੰਧਕਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਬੇਨਤੀ ਕੀਤੀ।ਉਕਤ ਆਗੂਆਂ ਨੇ ਸ਼ਹਿਰ ਵਾਸੀਆਂ ਤੇ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ 17 ਨਵੰਬਰ ਨੂੰ ਨਿਕਲਣ ਵਾਲੇ ਨਗਰ ਕੀਰਤਨ ਤੋ ਬਾਅਦ ਹੀ ਮੁਹੱਲੇ ਵਾਰ ਨਗਰ ਕੀਰਤਨ ਕੱਢੇ ਜਾਣ। ਸ਼ਹਿਰ ਦੀ ਪਰਿਕਰਮਾ ਕਰਨ ਵਾਲੇ ਨਗਰ ਕੀਰਤਨ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਈ

ਜਾਵੇ।

Related Articles

Leave a Reply

Your email address will not be published.

Back to top button