ਬਾਬਾ ਬਕਾਲਾ ਸਾਹਿਬ 28 ਜੂਲਾਈ (ਸੁਖਵਿੰਦਰ ਬਾਵਾ) : ਮਾਤਾ ਸ਼੍ਰੀ ਚਿੰਤਪੁਰਨੀ ਯਾਤਰਾ ਤੋਂ ਪਰਤਦੇ ਸਮੇਂ ਜੀਟੀ ਰੋਡ ‘ਤੇ ਪੈਂਦੇ ਪਿੰਡ ਮੁੱਛਲ ‘ਚ ਵਾਪਰੇ ਹਾਦਸੇ ‘ਚ ਤਿੰਨ ਨੌਜਵਾਨਾਂ ਦੀ ਮੌਤ ਹੋ ਜਾਣ ਕਾਰਨ ਵਰਿੰਦਾਵਨ ਗਾਰਡਨ ‘ਚ ਸੋਗ ਦਾ ਮਾਹੌਲ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਤਿੰਨ ਹੱਸਦੇ-ਵੱਸਦੇ ਪਰਿਵਾਰ ਪਲਕ ਝਪਕਦਿਆਂ ਹੀ ਉਜੜ ਜਾਣਗੇ। ਪਰ ਸਮੇਂ ਨੂੰ ਸ਼ਾਇਦ ਇਹੀ ਮਨਜ਼ੂਰ ਸੀ। ਰਾਮ ਵਡੇਰਾ, ਮਨੀਸ਼ ਲੋਹੀਆ ਅਤੇ ਸੌਰਵ ਮਹਿਰਾ ਸ਼ਨਿਚਰਵਾਰ ਨੂੰ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਹਿਮਾਚਲ ਪ੍ਰਦੇਸ਼ ਗਏ ਸਨ, ਪਰ ਘਰ ਵਾਪਸ ਨਹੀਂ ਆਏ। ਮਰਨ ਵਾਲੇ ਤਿੰਨ ਲੋਕਾਂ ਦੇ ਪਰਿਵਾਰ ਅਜੇ ਤਕ ਇਹ ਸਮਝਣ ਤੋਂ ਅਸਮਰੱਥ ਹਨ ਕਿ ਉਨ੍ਹਾਂ ਨੇ ਕਿਹੜੀ ਗਲਤੀ ਕੀਤੀ, ਜਿਸ ਕਾਰਨ ਜਵਾਨ ਬੱਚਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੇ ਪਰਿਵਾਰਾਂ ਦੇ ਨਜ਼ਦੀਕੀ ਲੋਕਾਂ ਨੇ ਦੱਸਿਆ ਕਿ ਰਾਮ ਵਡੇਰਾ ਬਾਰਦਾਨੇ ਦਾ ਕਾਰੋਬਾਰ ਕਰਦਾ ਸੀ।
ਜਦਕਿ ਮਨੀਸ਼ ਅਤੇ ਸੌਰਵ ਕੰਬਲਾਂ ਦੀ ਸਪਲਾਈ ਦਾ ਕੰਮ ਕਰਦੇ ਸਨ। ਤਿੰਨੇ ਰਿਸ਼ਤੇਦਾਰ ਹੋਣ ਦੇ ਨਾਲ-ਨਾਲ ਉਨ੍ਹਾਂ ਦੀ ਚੰਗੀ ਦੋਸਤੀ ਸੀ। ਹਰ ਮਹੀਨੇ ਯਾਤਰਾ ਦੌਰਾਨ ਕਦੇ ਚਾਰ ਦੋਸਤ ਹੁੰਦੇ ਤੇ ਕਦੇ ਪੰਜ। ਪਰ ਇਸ ਵਾਰ ਸ਼ਨਿਚਰਵਾਰ ਨੂੰ ਤਿੰਨਾਂ ਨੇ ਮੱਥਾ ਟੇਕ ਕੇ ਐਤਵਾਰ ਸਵੇਰ ਤਕ ਆਉਣ ਦੀ ਯੋਜਨਾ ਬਣਾਈ ਸੀ। ਪਰ ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਬਿਆਸ-ਅੰਮ੍ਰਿਤਸਰ ਜੀਟੀ ਰੋਡ ‘ਤੇ ਪਿੰਡ ਮੁੱਛਲ ਕੋਲ ਸੜਕ ਦੇ ਵਿਚਕਾਰ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ਵਿਚ ਤਿੰਨੇ ਹੱਸਦੇ ਵੱਸਦੇ ਨੌਜਵਾਨਾਂ ਨੂੰ ਮੌਤ ਨੇ ਆਪਣੀ ਲਪੇਟ ਵਿਚ ਲੈ ਲਿਆ। ਪਰਿਵਾਰ ਦੇ ਨੇੜਲੇ ਲੋਕਾਂ ਨੇ ਦੱਸਿਆ ਕਿ ਰਾਮ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੂੰਹ ਦੇ ਕੈਂਸਰ ਕਾਰਨ ਮੌਤ ਹੋ ਗਈ ਸੀ। ਪਿਤਾ ਦੀ ਮੌਤ ਤੋਂ ਬਾਅਦ ਰਾਮ ਅਤੇ ਉਸ ਦਾ ਪਰਿਵਾਰ ਪਹਿਲਾਂ ਹੀ ਸਦਮੇ ਵਿਚ ਸੀ। ਹੁਣ ਰਾਮ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ‘ਤੇ ਜੋ ਗੁਜ਼ਰ ਰਿਹਾ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਰਾਮ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਏ ਹਨ। ਜਦੋਂਕਿ ਸੌਰਵ ਦਾ ਵਿਆਹ ਕੁਝ ਸਾਲ ਪਹਿਲਾਂ ਹੋਇਆ ਸੀ। ਉਸ ਦੇ ਪਰਿਵਾਰ ਵਿਚ ਉਸ ਦੀ ਪਤਨੀ ਅਤੇ ਤਿੰਨ ਸਾਲ ਦੀ ਬੇਟੀ ਵੀ।