ਜਲੰਧਰ, 22 ਜੁਲਾਈ (ਕਬੀਰ ਸੌਂਧੀ) : ਸ੍ਰੀ ਮਾਤਾ ਵੈਸ਼ਨੋ ਦੇਵੀ ਵੈਲਫੇਅਰ ਸੋਸਾਇਟੀ ਵੱਲੋਂ ਪਹਿਲਾ ਮਾਤਾ ਵੈਸ਼ਨੋ ਜੀ ਦਾ ਜਾਗਰਨ 31ਅਗਸਤ 2024 ਦਿਨ ਸ਼ਨੀਵਾਰ ਨੂੰ ਰਾਜਨ ਨਗਰ, ਗਲੀ ਨੰ : 13,ਲੈਦਰ ਕੰਪਲੈਕਸ ਰੋਡ,ਬਸਤੀ ਪੀਰ ਦਾਦ ਵਿਖ਼ੇ ਬਹੁਤ ਹੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਸਾਵਣ ਦੇ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਮੁੱਖ ਰੱਖਦਿਆਂ ਹੋਇਆ ਸੋਸਾਇਟੀ ਦੇ ਮੇਂਬਰਾ ਵਲੋਂ ਅੱਜ 22 ਜੁਲਾਈ 2024 ਦਿਨ ਸੋਮਵਾਰ ਨੂੰ ਬਹੁਤ ਹੀ ਧੂਮ ਧਾਮ ਨਾਲ ਅਤੇ ਪੰਡਿਤਾਂ ਵਲੋਂ ਪੂਜਾ ਪਾਠ ਅਤੇ ਰਸਮਾਂ ਨਾਲ ਪੂਰੀ ਇਲਾਕੇ ਦੀ ਪਰਿਕਰਮਾਂ ਕੱਢ ਕੇ ਢੋਲ ਨਗਾਰੇਯਾ ਦੇ ਨਾਲ ਝੰਡੇ ਦੀ ਰਸਮ ਅਦਾ ਕੀਤੀ ਗਈ ਅਤੇ ਝੰਡੇ ਨੂੰ ਜਾਗਰਣ ਵਾਸਤੇ ਤੇਹ ਕੀਤੀ ਥਾਂ ਤੇ ਸਥਾਪਤ ਕੀਤਾ ਗਿਆ।
ਜਾਣਕਾਰੀ ਦੇਂਦਿਆਂ ਹੋਈਆਂ ਸੋਸਾਇਟੀ ਦੇ ਪ੍ਰਧਾਨ ਗਗਨ ਵਰਮਾ ਅਤੇ ਬੱਬਲੂ ਅਰੋੜਾ ਨੇਂ ਆਖਿਆ ਕੀ ਮਾਤਾ ਵੈਸ਼ਨੋ ਦੇਵੀ ਜੀ ਦਾ ਪਹਿਲਾਂ ਜਾਗਰਣ ਬਹੁਤ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਈਆਂ ਜਾ ਰਿਹਾ ਹੈ l ਜਾਗਰਣ ਵਿਚ ਵੱਖਵੱਖ ਅਤੇ ਪੰਜਾਬ ਦੀਆਂ ਉੱਗੀਆਂ ਪਾਰਟੀਆਂ ਵੱਲੋਂ ਮਾਤਾ ਦੀਆਂ ਭੇਟਾਂ ਰਾਹੀਂ ਆਇਆ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ l ਉਨ੍ਹਾਂ ਅੱਖੀਆਂ ਕੀ ਸੋਸਾਇਟੀ ਵੱਲੋਂ ਸਾਰੀ ਰਾਤ ਚਾਹ ਅਤੇ ਲੰਗਰ ਵਰਤਾਇਆਂ ਜਾਵੇਗਾ ਅਤੇ ਉਨ੍ਹਾਂ ਅੱਖੀਆਂ ਕੀ ਇਹ ਸਾਰਾ ਕਾਰਜ ਆਪ ਸਾਰੀਆਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਆਪ ਸਬ ਨੂੰ ਬੇਨਤੀ ਹੈ ਕੀ ਆਪ ਸਬ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਇਲਾਕੇ ਵਿਚ ਹੋ ਰਹੇ ਜਾਗਰਣ ਵਿਚ ਜਰੂਰ ਸ਼ਾਮਲ ਹੋਵੋ ਅਤੇ ਮਾਤਾ ਜੀ ਦਾ ਅਸ਼ੀਰਵਾਦ ਹਾਸਲ ਕਰੋ ਜੀ l
ਅੱਜ ਦੇ ਦਿਨ ਹੋਈ ਝੰਡੇ ਦੀ ਰਸਮ ਦੇ ਕਾਰਜ ਵਿਚ ਸੋਸਾਇਟੀ ਦੇ ਪ੍ਰਧਾਨ ਗਗਨ ਵਰਮਾ ਅਤੇ ਬੱਬਲੂ ਅਰੋੜਾ ਤੋਂ ਅਲਾਵਾ ਸੈਂਡੀ ਬਾਬਾ ਜੀ,ਬਾਬਾ ਸ਼ਿਵ ਕੁਮਾਰ ਸਾਈਂ ਜੀ,ਗੋਰੀ ਡੋਗਰਾ,ਗੋਪੀ ਨਾਹਰ,ਅਨਮੋਲ ਕੁਮਾਰ,ਲਵਲੀ,ਹੈਪੀ ਰਾਠੌੜ,ਰਾਜੂ ਥਾਪਰ,ਪੰਡਿਤ, ਮਨੀ,ਜੈ ਪ੍ਰਕਾਸ਼ ਤੋਂ ਅਲਾਵਾ ਹੋਰ ਵੀ ਕਈ ਮੇਂਬਰਾ ਅਤੇ ਸੇਵਾਦਾਰਾਂ ਨੇਂ ਹਿੱਸਾ ਲਿਆ।