ਜਲੰਧਰ 12 ਮਈ (ਕਬੀਰ ਸੌਂਧੀ) : ਧੰਨ-ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਆਗਮਨ ਪੁਰਬ 15 ਮਈ ਦਿਨ ਐਤਵਾਰ ਨੂੰ ਆ ਰਿਹਾ ਹੈ। ਇਸ ਸਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਵੀ ਦਾਣਾ ਮੰਡੀ ਵਿਖੇ ਵਿਸ਼ੇਸ ਗੁਰਮਤਿ ਸਮਾਗਮ 13,14,15 ਮਈ ਦਿਨ ਸ਼ੁਕਰਵਾਰ,ਸ਼ਨੀਵਾਰ,ਐਤਵਾਰ ਸ਼ਾਮ 6 ਵਜੇ ਤੋ ਰਾਤ 10 ਵਜੇ ਤੱਕ ਹੋਣਗੇ। ਇਹ ਜਾਨਕਾਰੀ ਦੇੰਦੇ ਹੋਏ ਗੁਰੂ ਘਰ ਦੇ ਮੁੁਖ ਸੇਵਾਦਾਰ ਰਾਜਿੰਦਰ ਸਿੰਘ ਮਿਗਲਾਨੀ ਤੇ ਹਰਪ੍ਰੀਤ ਸਿੰਘ ਨੀਟੂ ਨੇ ਦਸਿਆ ਇਹਨਾ ਸਮਾਗਮਾਂ ਵਿੱਚ ਭਾਈ ਮਨਪ੍ਰੀਤ ਸਿੰਘ ਕਾਨਪੁਰੀ,ਭਾਈ ਹਰਵਿੰਦਰ ਸਿੰਘ ਲਿਟਲ,ਭਾਈ ਅਮਨਦੀਪ ਸਿੰਘ (ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ) ਬੀਬੀ ਬਲਜਿੰਦਰ ਕੋਰ ਖੰਡੂਰ ਸਾਹਿਬ ਵਾਲੇ,ਭਾਈ ਅਮਰਜੀਤ ਸਿੰਘ ਨਾਗਰਾ,ਭਾਈ ਜਸਬੀਰ ਸਿੰਘ ਖੁਸ਼ਦਿਲ,ਭਾਈ ਦਿਲਬਾਗ ਸਿੰਘ ਗੁਰਦਾਸਪੁਰੀ ਵਿਸ਼ੇਸ ਤੋਰ ਤੇ ਪਹੁੰਚਣਗੇ।
ਸ਼ਬਦ ਚੋੰਕੀ 14 ਮਈ ਦਿਨ ਸ਼ਨੀਵਾਰ ਸ਼ਾਮ 5 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਗੁੁਰਦੇਵ ਨਗਰ,ਗਾਜ਼ੀ ਗੁੱਲਾ,ਕਰਾਰ ਖਾਂ,ਮੁੁਹੱਲਾ ਬੋਹੜ ਵਾਲਾ ਚੌਕ ਪੀਲੀ ਕੋਠੀ ਗੁੁਰਦੁਆਰਾ ਸਾਹਿਬ ਗੋਪਾਲ ਨਗਰ ਅਤੇ ਨਿਊ ਕਲੋਨੀ ਤੋਂ ਹੁੰਦਾ ਹੋਇਆ ਵਾਪਿਸ ਗੁਰਦੁਆਰਾ ਸਾਹਿਬ ਪਹੁੰਚੇਗੀ। ਸ਼ਬਦ ਚੋੰਕੀ ਵਿੱਚ ਸਾਮਿਲ ਸੰਗਤਾਂ ਲਈ ਥਾਂ-ਥਾਂ ਤੇ ਗੁਰੂ ਕੇ ਲੰਗਰ ਤਿਆਰ ਹੋਣਗੇ। ਇਸ ਮੋਕੇ ਤੇ ਭਾਈ ਜਸਬੀਰ ਸਿੰਘ,ਰਾਜਿੰਦਰਪਾਲ ਸਿੰਘ ਦਰਸਨ ਸਿੰਘ ਹਰਜਿੰਦਰ ਸਿੰਘ ਪਰੂਥੀ ਅਤੇ ਸਿੱਖ ਤਾਲਮੇਲ ਕਮੇਟੀ ਤੋਂ ਤਜਿੰਦਰ ਸਿੰਘ ਪਰਦੇਸੀ, ਵਿੱਕੀ ਸਿੰਘ ਖਾਲਸਾ ਵਿਸ਼ੇਸ ਤੋਰ ਤੇ ਹਾਜਿਰ ਸਨ।