
ਜੰਡਿਆਲਾ ਗੁਰੂ, 30 ਮਾਰਚ (ਕਵਲਜੀਤ ਸਿੰਘ ਲਾਡੀ) : ਅੱਜ ਜੰਡਿਆਲਾ ਗੁਰੂ ਦੇ ਪੁਰਾਣਾ ਦਰਵਾਜ਼ਾ ਗਲੀ ਸੁੱਖਾ ਪਕੌੜਿਆਂ ਵਾਲੀ ਗਲੀ ਵਿੱਚ ਸ੍ਰੀ ਗਣੇਸ਼ ਸੇਵਕ ਸਭਾ ਵੱਲੋ 15ਵਾਂ ਸਲਾਨਾ ਮਹਾਮਾਈ ਦਾ ਜਾਗਰਨ ਕਰਵਾਇਆ ਗਿਆ ਇਸ ਜਾਗਰਨ ਬਾਰੇ ਸ਼੍ਰੀਮਤੀ ਸਰਬਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਜਾਗਰਨ ਸ੍ਰੀ ਗਨੇਸ਼ ਸੇਵਕ ਸਭਾ ਤੇ ਮਹੱਲਾ ਵਾਸੀਆਂ ਨਾਲ ਮਿਲ ਕੇ ਕਰਵਾਇਆ ਜਾਂਦਾ ਹੈ ਇਸ ਜਾਗਰਨ ਵਿੱਚ ਵੱਖ-ਵੱਖ ਤਰਹਾਂ ਦੇ ਲੰਗਰ ਲਗਾਏ ਜਾਂਦੇ ਹਨ ਤੇ ਦੂਰੋਂ ਦੂਰੋਂ ਸੰਗਤਾਂ ਇਸ ਜਾਗਰਨ ਵਿੱਚ ਹਿੱਸਾ ਲੈਂਦੀਆਂ ਹਨ
ਮੁੱਖ ਮਹਿਮਾਨ ਦੇ ਤੌਰ ਤੇ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈ ਟੀ ਉ ਵਿਸ਼ੇਸ਼ ਤੌਰ ਤੇ ਪਹੁੰਚੇ ਜਿਹਨਾਂ ਦਾ ਗਨੇਸ਼ ਸੇਵਕ ਸਭਾ ਦੇ ਮੈਬਰਾਂ ਤੇ ਮੈਡਮ ਸਰਬਜੀਤ ਕੌਰ ਵੱਲੋਂ ਮਾਤਾ ਜੀ ਦਾ ਸਰੂਪ ਤੇ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਨਰੇਸ਼ ਪਾਟਕ ਪੰਜਾਬ ਮੈਬਰ, ਸਤਿੰਦਰ ਸਿੰਘ, ਸਰਬਜੀਤ ਡਿੰਪੀ , ਵੀ ਮੰਤਰੀ ਜੀ ਦੇ ਨਾਲ ਵਿਸ਼ੇਸ਼ ਤੌਰ ਤੇ ਜਾਗਰਣ ਤੇ ਪਹੁੰਚੇ। ਤੇ ਸ੍ਰੀ ਗਣੇਸ਼ ਸੇਵਕ ਸਭਾ ਵੱਲੋ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ ਮਹੁੱਲਾ ਨਿਵਾਸੀਆਂ ਸਾਹਿਲ ਸ਼ਰਮਾ, ਰਕੇਸ਼ ਕੁਮਾਰ ਖੰਨਾ, ਰਾਹੁਲ ਸ਼ਰਮਾ
ਅਮਨਦੀਪ ਸਿੰਘ, ਸ਼ੇਰ ਸਿੰਘ,ਅਖੀਲ ਕੁਮਾਰ, ਅਰੁਣ ਕੁਮਾਰ, ਧਰਮਵੀਰ ਸਿੰਘ,ਅਖੀਲ ਕੁਮਾਰ, ਅਬੀ ਮਹਾਜਨ, ਮਨਮੋਹਨ ਵਰਮਾ ਗੁਰਸੀਮਰਨ ਸਿੰਘ, ਮਨਿੰਦਰ ਸਿੰਘ ਮਨੀ, ਆਦ ਹਾਜ਼ਰ ਸਨ।