ਜਲੰਧਰ, 24 ਮਈ (ਧਰਮਿੰਦਰ ਸੌਂਧੀ) : ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਿੱਖ ਕੌਮ ਨੂੰ ਲਾਈਸੈਂਸੀ ਹਥਿਆਰ ਰੱਖਣ ਦੀ ਅਪੀਲ ਦਾ ਸਿੱਖ ਤਾਲਮੇਲ ਕਮੇਟੀ ਨੇ ਜ਼ੋਰਦਾਰ ਸਵਾਗਤ ਕੀਤਾ ਹੈ। ਅਤੇ ਜੋ ਲੋਕ ਇਸ ਬਿਆਨ ਤੇ ਕਿੰਤੂ-ਪ੍ਰੰਤੂ ਕਰ ਰਹੇ ਹਨ ਉਨ੍ਹਾਂ ਦੀ ਨਿੰਦਾ ਕਰਦਿਆਂ ਕਮੇਟੀ ਨੇ ਕਿਹਾ ਹੈ,ਇਹ ਸਿੱਖ ਸੱਭਿਆਚਾਰ ਸਿੱਖ ਪਰੰਪਰਾਵਾਂ ਅਤੇ ਗੁਰੂ ਸਾਹਿਬ ਵੱਲੋਂ ਸਮੇਂ ਸਮੇਂ ਤੇ ਕੀਤੇ ਹੁੁਕਮਾਂ ਤੋਂ ਅਣਜਾਣ ਲੋਕ ਹਨ।ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ,ਹਰਜੋਤ ਸਿੰਘ ਲੱਕੀ,ਹਰਪ੍ਰੀਤ ਸਿੰਘ ਨੀਟੂ,ਗੁੁਰਵਿੰਦਰ ਸਿੰਘ ਸਿੱਧੂ,ਹਰਵਿੰਦਰ ਸਿੰਘ ਚਿਟਕਾਰਾ ਤੇ ਵਿੱਕੀ ਸਿੰਘ ਖਾਲਸਾ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ। ਜਗਤ ਗੁਰੂ ਗੁਰੂ ਨਾਨਕ ਦੇਵ ਜੀ ਜਗਤ ਫੇਰੀਆਂ ਦੌਰਾਨ ਆਪਣੇ ਹੱਥ ਵਿਚ ਸੋਟਾ ਰਖਦੇ ਸਨ,ਜਿਸ ਦੀ ਗਵਾਹੀ ਭਾਈ ਗੁੁਰਦਾਸ ਜੀ ਦੀ ਬਾਣੀ ਵਿਚ ਮਿਲਦੀ ਹੈ। ਫਿਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਸਨ। ਅਤੇ ਹੁੁਕਮ ਕੀਤਾ ਸੀ ਚੰਗੇ ਸ਼ਸਤਰ ਤੇ ਚੰਗੀਆਂ ਜਵਾਨੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭੇਟਾ ਕਰੋ। ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਾਂ ਹੁੁਕਮ ਹੈ ਜਿਹੜਾ ਸਿੱਖ ਕੇਸ ਨਹੀਂ ਰੱਖਦਾ ਜਾਂ ਸ਼ਸਤਰ ਨਹੀਂ ਰੱਖਦਾ ਉਹ ਭੇਡੂ ਦੇ ਸਾਮਾਨ ਹੈ।ਉਨ੍ਹਾਂ ਨੂੰ ਆਪਣੇ ਦਰਸ਼ਨ ਨਹੀਂ ਦੇਵਾਂਗਾ ਇਸ ਬਾਰੇ ਰਹਿਤਨਾਮਾ ਮੌਜੂਦ ਹੈ।
ਜੇਕਰ ਗੁਰੂ ਸਾਹਿਬ ਜੀ ਦੇ ਹੁੁਕਮਾਂ ਨੂੰ ਗੁਰਸਿੱਖਾਂ ਨੂੰ ਮੰਨਣ ਲਈ ਜਥੇਦਾਰ ਅਕਾਲ ਤਖਤ ਸਾਹਿਬ ਕਹਿ ਰਹੇ ਹਨ ਤਾਂ ਸਿੱਖ ਵਿਰੋਧੀ ਪੰਥ ਵਿਰੋਧੀ ਤਾਕਤਾਂ ਨੂੰ ਬਹੁੁਤ ਤਕਲੀਫ਼ ਹੋ ਰਹੀ ਹੈ। ਜੇਕਰ ਇਨ੍ਹਾਂ ਲੋਕਾਂ ਨੂੰ ਸ਼ਸਤਰਾਂ ਤੋਂ ਏਨੀ ਹੀ ਨਫ਼ਰਤ ਹੈ ਤੇ ਆਪਣੀ ਆਪਣੀ ਸਕਿਉੁਰਿਟੀ ਵਾਪਸ ਕਰ ਦੇਣ। ਫਿਰ ਜਥੇਦਾਰ ਸਾਹਿਬ ਨੇ ਲਾਇਸੈਂਸੀ ਹਥਿਆਰਾਂ ਦੀ ਗੱਲ ਕੀਤੀ ਹੈ ਜੋ ਕੋਈ ਵੀ ਰੱਖ ਸਕਦਾ ਹੈ,ਅਸੀਂ ਸਿੱਖ ਵਿਰੋਧੀ ਤਾਕਤਾਂ ਨੂੰ ਕਹਿਣਾ ਚਾਹੁੰਦੇ ਹਾਂ, ਉੁਹ ਸਿੱਖ ਕੌਮ ਦੇ ਨਿੱਜੀ ਮਸਲਿਆਂ ਵਿੱਚ ਦਖ਼ਲ ਦੇਣਾ ਬੰਦ ਕਰਨ। ਇਸ ਮੌਕੇ ਤੇ ਹਰਪ੍ਰੀਤ ਸਿੰਘ ਸੋਨੂੰ, ਗੁਰਜੀਤ ਸਿੰਘ ਸਤਨਾਮੀਆ,ਅਮਨਦੀਪ ਸਿੰਘ ਟਿੰਕੂ,ਹਰਪਾਲ ਸਿੰਘ ਪਾਲੀ ਚੱਢਾ, ਬਾਵਾ ਖਰਬੰਦਾ ਲਖਬੀਰ ਸਿੰਘ ਲਕੀ ਗੁੁੁਰਦੀਪ ਸਿੰਘ ਲੱਕੀ ਮਨਮਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ ਪ੍ਰਬਜੋਤ ਸਿੰਘ ਖਾਲਸਾ ਜਤਿੰਦਰ ਸਿੰਘ ਕੋਹਲੀ,ਹਰਜੀਤ ਸਿੰਘ ਬਾਬਾ,ਅਰਵਿੰਦਰ ਸਿੰਘ ਬਬਲੂ, ਸੰਨੀ ਓਬਰਾਏ, ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।