ताज़ा खबरपंजाब

ਸੈਂਟ ਸੋਲਜਰ ਇਲੀਟ ਕੌਨਵੈਂਟ ਸਕੂਲ ਜੰਡਿਆਲਾ ਗੁਰੂ ਵਿਚ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਦਾ ਸਕੂਲ ਪਹੁੰਚਣ ‘ਤੇ ਨਿੱਘਾ ਸਵਾਗਤ ਅਤੇ ਗਰੈਂਡ ਪੇਂਰੇਂਟਸ-ਡੇ ਬੜੀ ਧੂਮਧਾਮ ਨਾਲ ਮਨਾਇਆ ਗਿਆ

ਜੰਡਿਆਲਾ ਗੁਰੂ, 23 ਅਕਤੂਰ (ਕੰਵਲਜੀਤ ਸਿੰਘ ਲਾਡੀ) : ਅੱਜ ਸੈਂਟ ਸੋਲਜਰ ਇਲੀਟ ਕੌਨਵੈਂਟ ਸਕੂਲ ਵਿੱਚ ਬੱਚਿਆਂ ਦੇ ਦਾਦਾ ਦਾਦੀ ਦਾ ਦਿਨ ਗ੍ਰੈਂਡ ਪੇਰੈਂਟਸ ਡੇ ਮਨਾਇਆ ਗਿਆ ਸਕੂਲ ਦੇ ਕਿੰਡਰਗਾਰਟਨ  ਸੈਕਸ਼ਨ ਦੇ ਬੱਚੇ ਰੰਗ ਬਰੰਗੀਆਂ ਪੁਸ਼ਾਕਾਂ ਪਹਿਨ ਕੇ ਆਪਣੇ ਦਾਦਾ ਦਾਦੀ ਜੀ ਨਾਲ ਆਏ ਇਸ ਮੌਕੇ ਤੇ ਸ੍ਰ. ਹਰਮਨਪ੍ਰੀਤ ਸਿੰਘ, ਕੈਪਟਨ ਭਾਰਤੀ ਹਾਕੀ ਟੀਮ, ਜੋ ਕਿ ਇਸੇ ਸਕੂਲ ਦਾ ਵਿਦਿਆਰਥੀ ਹੈ, ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਸਟੇਜ ਤੋਂ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਹਰਮਨਪ੍ਰੀਤ ਸਿੰਘ ਨੇ ਬੱਚਿਆਂ ਨੂੰ ਲਗਨ ਨਾਲ ਖੇਡਣ ਦਾ ਸੰਦੇਸ਼ ਦਿੱਤਾ  ਸ੍ਰ. ਮੰਗਲ ਸਿੰਘ ਕਿਸ਼ਨਪੁਰੀ ਡਾਇਰੈਕਟਰ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਤੇ ਪ੍ਰਿੰਸੀਪਲ ਅਮਨਪ੍ਰੀਤ ਕੌਰ ਨੇ ਆਏ ਹੋਏ ਮੁੱਖ ਮਹਿਮਾਨ ਦਾ ਸਵਾਗਤ ਕੀਤਾ।

ਇਸ ਮੌਕੇ ਤੇ ਸਕੂਲ ਦਾ ਮੈਂਨੇਜ਼ਮੈਂਟ ਦੇ ਮੈਂਬਰ ਸ੍ਰ. ਬਲਦੇਵ ਸਿੰਘ ਗਾਂਧੀ , ਜਸਵਿੰਦਰ ਸਿੰਘ ਹਾਂਡਾ , ਇਕਬਾਲ ਸਿੰਘ ਕੰਬੋਜ ਸਭਾ, ਹਰਬੀਰ ਸਿੰਘ  ਬੋਹੜੂ, ਸਵਿੰਦਰ ਸਿੰਘ ਚੰਦੀ, ਬਲਬੀਰ ਸਿੰਘ ਸਰਪੰਚ, ਬਲਵਿੰਦਰ ਸਿੰਘ ਭੋਲਾ, ਅਵਤਾਰ ਸਿੰਘ ਕਾਲਾ ਐਮ.ਸੀ, ਪ੍ਰਿੰਸੀਪਲ ਜਗਜੀਤ ਸਿੰਘ ਰੰਧਾਵਾ, ਪ੍ਰਿੰਸੀਪਲ ਜਸਬੀਰ ਸਿੰਘ ਵਿਰਕ, ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ ਅਤੇ ਨੀਲਾਕਸ਼ੀ ਗੁਪਤਾ ਉਚੇਚੇ ਤੌਰ ਤੇ ਹਾਜ਼ਰ ਸਨ  ਬੱਚਿਆਂ ਦੇ ਦਾਦਾ ਦਾਦੀ ਨੇ ਬੱਚਿਆਂ ਨਾਲ ਵੱਖ- ਵੱਖ ਖੇਡਾਂ ਵਿੱਚ ਭਾਗ ਲਿਆ । ਸਟੇਜ ਤੋਂ ਦਾਦਾ ਦਾਦੀ ਦਾ ਮੌਡਲਿੰਗ, ਗੀਤ ਸੰਗੀਤ ਅਤੇ ਡਾਂਸ ਦੇ ਸ਼ੋਅ ਕਰਵਾਏ ਗਏ, ਜਿਸ ਵਿੱਚ ਭਾਗ ਲੈ ਕੇ ਬਹੁਤ ਲੋਕਾਂ ਨੇ ਖੁਸ਼ੀ ਮਹਿਸੂਸ ਕੀਤੀ ਇਸ ਵਿੱਚ ਲਵੇਬਲ ਕਪਲ, ਮੂਡੀ ਕਪਲ, ਇਮਪਰੇਸਿਵ ਕਪਲ ਤੇ ਰੋਮੈਂਟਿਕ ਕਪਲ ਦੇ ਟੈਗ ਲਗਾ ਕੇ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਇਹ ਫੰਕਸ਼ਨ ਯਾਦਗਾਰੀ ਹੋ ਨਿਬੜਿਆ।

Related Articles

Leave a Reply

Your email address will not be published.

Back to top button