ਜੰਡਿਆਲਾ ਗੁਰੂ, 18 ਦਸੰਬਰ (ਕੰਵਲਜੀਤ ਸਿੰਘ) : ਪੰਜਾਬੀ ਵਿਰਸੇ ਨੂੰ ਸਾਂਭਣ ਅਤੇ ਮਾਂ ਬੋਲੀ ਨੂੰ ਸਮਰਪਿਤ ਮੰਚ ਲੋਕ ਅੰਮ੍ਰਿਤਸਰ ਨੇ ਡਾ.ਗੁਰਦਿਆਲ ਸਿੰਘ ਫੁੱਲ ਯਾਦਗਾਰੀ ਚਾਰ ਰੋਜ਼ਾ ਮੇਲਾ ਪੰਡਿਤ ਕ੍ਰਿਸ਼ਨ ਦਵੇਸਰ ਜੀ ਦੀ ਅਗਵਾਈ ਵਿੱਚ ਮਿਤੀ 13 ਤੋਂ 16 ਦਸੰਬਰ 2023 ਨੂੰ ਵਿਰਸਾ ਵਿਹਾਰ, ਅੰਮ੍ਰਿਤਸਰ ਵਿਖੇ ਮਨਾਇਆ ਗਿਆ । ਜਿਸ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੁੰ ਸਮਰਪਿਤ ਸ਼ਬਦ ਗਾਇਣ, ਇਕਾਂਗੀ, ਕਵੀਸ਼ਰੀ ਅਤੇ ਕਵਿਤਾ ਮੁਕਾਬਲੇ ਕਰਵਾਏ ਗਏ ।
ਪੰਜਾਬ ਦੀ ਸਭਿਆਚਾਰ ਨੁੰ ਸਾਂਭਣ ਲਈ, ਸੋਲੋ ਡਾਂਸ, ਟੋਲੀ ਗੀਤ ,ਗਿੱਧਾ, ਭੰਗੜਾ ਅਤੇ ਚਰਖਾ ਕੱਤਣ ਦੇ ਮੁਕਾਬਲੇ ਕਰਵਾਏ ਗਏ ।ਜਿਸ ਵਿੱਚ ਅੰਮ੍ਰਿਤਸਰ ਜ਼ਿਲੇ ਦੇ ਲੱਗ ਭੱਗ 25 ਸਕੂਲਾਂ ਨੇ ਭਾਗ ਲਿਆ । ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਨੇ ਸਾਰੇ ਸਕੂਲਾਂ ਨੂੰ ਪਛਾੜਦਿਆ ਹੋਇਆਂ ਮੇਲੇ ਦੀ ਓਵਰਆਲ ਟ੍ਰਾਫੀ ਤੇ ਕਬਜਾ ਕੀਤਾ । ਇਸ ਮੇਲੇ ਵਿੱਚ ਸਮਾਇਰਾ ਸ਼ਰਮਾ (ਤੀਸ੍ਰੀ ਤੋਂ ਪੰਜਵੀ ਕਲਾਸ) ਗੁਰਸ਼ਰਨ ਸਿੰਘ (ਛੇਵੀਂ ਤੋਂ ਅੱਠਵੀ) ਅਤੇ ਕਵਨਦੀਪ ਕੌਰ (ਨੌਵੀਂ ਤੋਂ ਬਾਰਵੀਂ) ਨੁੰ ਬੇਸਟ ਵਿਿਦਆਰਥੀ 2023 ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਇਸੇ ਤਰ੍ਹਾਂ ਮੈਡਮ ਹਰਜਿੰਦਰ ਕੌਰ (ਕਿੰਡਰਗਾਰਟਨ ਬਲਾਕ) ਨੂੰ ਬੈਸਟ ਅਧਿਆਪਕ ਨਾਲ ਸਨਮਾਨਿਤ ਕੀਤਾ ਗਿਆ ।
ਇਨ੍ਹਾਂ ਮੁਕਾਬਲਿਆਂ ਵਿੱਚ ਸ਼ਬਦ ਗਾਇਣ (ਜੂਨੀਅਰ) ਦੂਜਾ ਇਨਾਮ, ਸ਼ਬਦ ਗਾਇਣ (ਸੀਨੀਅਰ(ਪਹਿਲਾ ਇਨਾਮ), ਟੋਲੀ ਗੀਤ (ਸੀਨੀਅਰ) ਪਹਿਲਾ ਇਨਾਮ, ਟੋਲੀ (ਜੂਨੀਅਰ) ਦੂਜਾ ਇਨਾਮ, ਚਿੱਤਰਕਾਰੀ (ਜੂਨੀਅਰ) ਦੂਜਾ ਇਨਾਮ, ਇਕਾਂਗੀ (ਪਹਿਲਾ ਇਨਾਮ), ਗਿੱਧਾ (ਸੀਨੀਅਰ) ਪਹਿਲਾ ਇਨਾਮ, ਗਿੱਧਾ (ਜੂਨੀਅਰ) ਦੂਜਾ ਇਨਾਮ, ਸੋਲੋ ਡਾਂਸ (ਪਹਿਲਾ ਇਨਾਮ) ਅਤੇ ਭੰਗੜੇ ਵਿੱਚ ਵੀ ਪਹਿਲਾ ਸਥਾਨ ਹਾਸਿਲ ਕੀਤਾ ।
ਸਕੂਲ ਪਹੁੰਚਣ ਤੇ ਸਾਰੇ ਜੇਤੂ ਬੱਚਿਆਂ ਅਤੇ ਅਧਿਆਪਕਾਂ ਦਾ ਬੈਂਡ ਦੇ ਨਾਲ ਸਵਾਗਤ ਕੀਤਾ ਗਿਆ ਅਤੇ ਬੱਚਿਆਂ ਨੂੰ ਅਸੈਬਲੀ ਦੌਰਾਨ ਇਨਾਮਾਂ ਦੇ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਸ੍ਰੀਮਤੀ ਅਮਰਪ੍ਰੀਤ ਕੌਰ ਜੀ ਨੇ ਬੱਚਿਆਂ ਦੀ ਇਸ ਕਾਰਗੁਜਾਰੀ ਤੇ ਖੁਸ਼ੀ ਪ੍ਰਗਟਾਈ ਅਤੇ ਬੱਚਿਆਂ ਦੇ ਅਧਿਆਪਕਾਂ ਜਸਬੀਰ ਸਿੰਘ, ਸਿਕੰਦਰ ਸਿੰਘ, ਗੁਰਿੰਦਰਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਮਨਪ੍ਰੀਤ ਕੌਰ, ਜਗਰੂਪ ਕੌਰ, ਰਮਨਦੀਪ ਕੌਰ, ਅਜੇ ਕੁਮਾਰ (ਢੋਲਕ ਮਾਸਟਰ) ਦੀ ਮਿਹਨਤ ਨੂੰ ਸਰਾਹਿਆ ਅਤੇ ਸ਼ਾਬਾਸੀ ਦਿੱਤੀ। ਇਸ ਮੌਕੇ ਤੇ ਸਾਰੇ ਜੇਤੂ ਬੱਚਿਆਂ ਨੁੰ ਪਾਰਟੀ ਦਿੱਤੀ ਗਈ। ਇਸ ਮੌਕੇ ਤੇ ਵਾਈਸ ਪ੍ਰਿੰਸੀਪਲ ਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ ਅਤੇ ਨੀਲਾਕਸ਼ੀ ਗੁਪਤਾ, ਰਾਜਵਿੰਦਰ ਕੌਰ (ਕੋੋਆਰਡੀਨੇਟਰ) ਅਤੇ ਸਮੂਹ ਸਟਾਫ ਹਾਜਿਰ ਸਨ ।