ਜੰਡਿਆਲਾ ਗੁਰੂ, 08 ਦਸੰਬਰ (ਕੰਵਲਜੀਤ ਸਿੰਘ) : ਸੇਂਟ ਸੋਲਜਰ ਇਲੀਟ ਕਾਂਨਵੈਂਟ ਸਕੂਲ਼ ਜੰਡਿਆਲਾ ਗੁਰੂੁ ਵਿੱਚ 25ਵੀਂ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ। ਜਿਸ ਵਿੱਚ ਬੱਚਿਆਂ ਨੇ ਸਪੋਰਟਸ ਦੀਆਂ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ। ਇਹਨਾਂ ਖੇਡਾਂ ਵਿੱਚ 100, 200, 800 ਮੀਟਰ (ਲੜਕੇ ਅਤੇ ਲੜਕੀਆਂ) ਦੀਆਂ ਦੋੜਾਂ, ਡਿਸਕਸ ਥ੍ਰੋ, ਲੋੰਗ ਜੰਪ, ਸ਼ਾਟਪੁਟ, ਰੀਲੇਅ ਰੇਸ ਅਤੇ ਕੱਬਡੀ ਦੇ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਸਕੂਲ ਦੇ ਪੰਜ ਹਾਊਸਾ (ਡੇਜ਼ੀ, ਲਿਲੀ, ਲੋਟਸ,ਰੋਜ਼, ਪੈਂਜੀ) ਵਿਚਕਾਰ ਕਰਵਾਏ ਗਏ । ਸਾਰੇ ਬੱਚਿਆਂ ਨੇ ਬੜੇ ਜੋਸ਼ੋਖਰੋਸ਼ ਨਾਲ ਇਨ੍ਹਾਂ ਖੇਡਾਂ ਭਾਗ ਲਿਆ। ਇਸ ਸਪੋਰਟਸ ਮੀਟ ਦੀ ਸ਼ੁਰੁਆਤ ਵਿੱਚ ਬੱਚਿਆਂ ਨੇ ਬੈਂਡ ਦੀਆਂ ਧੁੰਨਾਂ ਨਾਲ ਗਰਾਉਂਡ ਵਿੱਚ ਮਾਰਚ ਪਾਸ ਕੀਤਾ। ਇਸ ਸਪੋਰਟਸ ਮੀਟ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ੍ਰੀ ਨਰੇਸ਼ ਪਾਠਕ (ਮੈਂਬਰ ਆਫ ਪੰਜਾਬ ਸੁਬਾਰਡੀਨੇਟ ਸਰਵਿਿਸਜ਼ ਸਲੈਕਸ਼ਨ ਬੋਰਡ) ਜੀ ਨੇ ਸ਼ਿਰਕਤ ਕੀਤੀ।
ਉਨ੍ਹਾਂ ਦੇ ਨਾਲ ਸ. ਸਰਬਜੀਤ ਸਿੰਘ ਡਿੰਪੀ (ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ), ਸ. ਬਲਦੇਵ ਸਿੰਘ ਗਾਂਧੀ, ਡਾ. ਰੁਪਿੰਦਰ ਸਿੰਘ ਝੰਡ, ਮਨਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸਪੋਰਟਸ ਮੀਟ ਦਾ ਅਗਾਜ਼ ਕੀਤਾ ਗਿਆ ਉਪਰੰਤ ਸਪੋਰਟਸ ਮੀਟ ਦੀ ਸਮਾਪਤੀ ਸਮਾਰੋਹ ਤੇ ਸ. ਛਨਾਕ ਸਿੰਘ (ਚੇਅਰਮੈਨ ਮਾਰਕਿਟ ਕਮੇਟੀ) ਵੀ ਉਚੇਚੇ ਤੌਰ ਤੇ ਪਹੁੰਚੇ ਅਤੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ। ਇਸ ਮੌਕੇ ਤੇ ਸਕੂਲ ਦੇ ਡਾਈਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਸ੍ਰੀਮਤੀ ਅਮਰਪ੍ਰੀਤ ਕੌਰ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਯਾਦਗਾਰੀ ਮੋਮੇਂਟੋ ਦੇ ਕੇ ਸਨਮਾਨਿਤ ਕੀਤਾ।
ਉਨ੍ਹਾਂ ਨੇ ਸਕੂਲ ਦੇ ਸਪੋਰਟਸ ਡਿਪਾਰਟਮੈਂਟ ਦੇ ਅਧਿਆਪਕ ਸਹਿਬਾਨ ਸ. ਸੁਖਜਿੰਦਰ ਸਿੰਘ (ਡੀਪੀ), ਜਤਿੰਦਰ ਸਿੰਘ (ਡੀਪੀ),ਨਵਦੀਪ ਸਿੰਘ (ਡੀਪੀ), ਯਾਦਵਿੰਦਰ ਸਿੰਘ (ਡੀਪੀ), ਮਨਪ੍ਰੀਤ ਕੌਰ (ਡੀਪੀ), ਰੁਪਿੰਦਰ ਕੌਰ (ਡੀਪੀ) ਦੀ ਮਿਹਨਤ ਨੂੰ ਸਰਾਹਿਆ ਅਤੇ ਸ਼ਾਬਾਸੀ ਦਿੱਤੀ। ਇਸ ਮੌਕੇ ਤੇ ਡਾ.ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਬੋਲਦਿਆ ਕਿਹਾ ਕਿ ਇਹਨਾਂ ਬੱਚਿਆਂ ਵਿੱਚ ਖੇਡ ਭਾਵਨਾਂ ਜਗਾਉਣ ਲਈ ਅਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਇਹ ਖੇਡਾਂ ਕਰਵਾਉਣੀਆਂ ਬਹੁਤ ਜਰੂਰੀ ਹਨ ਤਾਂ ਕਿ ਬੱਚੇ ਮੋਬਾਇਲ ਦੀ ਦੁਨੀਆ ਤੋ ਬਾਹਰ ਆਉਣ ਅਤੇ ਖੇਡਾਂ ਨਾਲ ਜੁੜਣ । ਉਹਨਾਂ ਦੀ ਸਿਹਤ ਦੀ ਤੰਦਰੁਸਤੀ ਵਾਸਤੇ ਖੇਡਾਂ ਜਰੂਰੀ ਹਨ। ਇਸ ਮੌਕੇ ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਸ਼ਿਲਪਾ ਸ਼ਰਮਾ (ਕੋਆਰਡੀਨੇਟਰ), ਨਿਲਾਕਸ਼ੀ ਗੁਪਤਾ (ਕੋਆਰਡੀਨੇਟਰ), ਰਾਜਵਿੰਦਰ ਕੌਰ (ਕੋਆਰਡੀਨੇਟਰ)ਸਮੂਹ ਸਟਾਫ ਅਤੇ ਬੱਚੇ ਹਾਜਿਰ ਸਨ।