ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) : ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਪੰਜਾਬ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਦੋ ਦਿਨ (29 ਅਤੇ 30 ਅਕਤੂਬਰ 2022) ਨੂੰ ਐਵਾਰਡ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਨੈਸ਼ਨਲ ਲੈਵਲ ਪੱਧਰ ਤੇ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਸਕੂਲਾਂ ਨੂੰ ਬੈਸਟ ਸਕੂਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਸ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਸਨ ।ਉਨ੍ਹਾਂ ਨੇ ਨਾਲ ਪੰਜਾਬ ਸਰਕਾਰ ਦੇ ਸਪੀਕਰ ਸਰਦਾਰ ਕਰਤਾਰ ਸਿੰਘ ਸਿੱਧਵਾਂ, ਕੇਂਦਰ ਸਰਕਾਰ ਦੇ ਕੈਬਨਿਟ ਰਾਜ ਮੰਤਰੀ ਸੋਮਨਾਥ ਸ਼ਾਮਲ ਹੋਏ। ਸਾਰੇ ਸਕੂਲ ਨੂੰ ਵੱਖ ਵੱਖ ਕੈਟੇਗਿਰੀ ਵਿੱਚ ਵੰਡਿਆ ਗਿਆ ਸੀ ਤੇ ਉਸ ਕੈਟੇਗਰੀ ਵਿੱਚ ਸਕੂਲਾਂ ਦੀ ਕਾਰਗੁਜ਼ਾਰੀ ਅਨੁਸਾਰ ਏ ,ਬੀ ,ਸੀ ਅਤੇ ਡੀ ਗਰੇਡ ਦੇ ਨਾਲ ਸਨਮਾਨਿਤ ਕੀਤਾ ਗਿਆ। ਸੇਂਟ ਸੋਲਜ਼ਰ ਇਲਿੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਨੂੰ ਡਿਜੀਟਲ ਕੈਟੇਗਰੀ ਵਿਚ ਏ ਪਲੱਸ ਗ੍ਰੇਡ ਪ੍ਰਾਪਤ ਹੋਇਆ। ਕਿਉਂ ਕਿ ਸਕੂਲ ਨੂੰ ਹਰ ਪੱਧਰ ਤੇ ਡਿਜੀਟਲ ਕੀਤਾ ਗਿਆ ਹੈ। ਇਸ ਵਾਸਤੇ ਸਕੂਲ ਦੀ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਮਰਪ੍ਰੀਤ ਕੌਰ ਜੀ ਨੂੰ ਗਵਰਨਰ ਪੰਜਾਬ ਅਤੇ ਫੈਡਰੇਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਵੱਲੋਂ ਬੈਸਟ ਡਿਜੀਟਲ ਕੈਟੇਗਰੀ ਐਵਾਰਡ ਦਿੱਤਾ ਗਿਆ।
ਇਸ ਦੇ ਨਾਲ ਹੀ ਸਕੂਲ ਦੀ ਪ੍ਰਿੰਸੀਪਲ ਨੂੰ ਉਪਰੋਕਤ ਸੇਵਾਵਾਂ ਦੇਣ ਬਦਲੇ ਡਾਇਨਮਿਕ ਪ੍ਰਿੰਸੀਪਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।ਸਕੂਲ ਪਹੁੰਚਣ ਤੇ ਸਕੂਲ ਦੇ ਸਟਾਫ ਅਤੇ ਬੱਚਿਆਂ ਵਿੱਚ ਇੱਕ ਵੱਖਰੀ ਪ੍ਰਕਾਰ ਦੀ ਖ਼ੁਸ਼ੀ ਵੇਖਣ ਨੂੰ ਮਿਲੀ । ਜਦੋਂ ਸਕੂਲ ਨੂੰ ਨੈਸ਼ਨਲ ਪੱਧਰ ਤੇ ਇਹ A+ ਐਵਾਰਡ ਮਿਲਿਆ ਅਤੇ ਸਕੂਲ ਦੀ ਪ੍ਰਿੰਸੀਪਲ ਨੂੰ ਡਾਇਨੇਮਿਕ ਪ੍ਰਿੰਸੀਪਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਡਾ ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਸਟਾਫ, ਬੱਚਿਆਂ ਨੂੰ ਵਧਾਈ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਹੀ ਇਹ ਸੰਭਵ ਹੋ ਸਕਿਆ। ਸਕੂਲ ਦੀ ਮੈਨੇਜਮੈਂਟ ਵੱਲੋਂ ਵੀ ਪ੍ਰਿੰਸੀਪਲ ਨੂੰ ਵਧਾਈ ਦਿੱਤੀ ਗਈ ਅਤੇ ਮੂੰਹ ਮਿੱਠਾ ਕਰਵਾਇਆ ਗਿਆ।