ਜੰਡਿਆਲਾ ਗੁਰੂ, 20 ਨਵੰਬਰ (ਕੰਵਲਜੀਤ ਸਿੰਘ ਲਾਡੀ) : ਅੱਜ ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਜੰਡਿਆਲਾ ਗੁਰੂ ਵਿਖੇ ਇਕ ਸ਼ਾਨਦਾਰ ਸਾਲਾਨਾ ਫੰਕਸ਼ਨ ਕਰਵਾਇਆ ਗਿਆ। ਇਸ ਫੰਕਸ਼ਨ ਦਾ ਥੀਮ ਗਲੈਕਸੀ ਰੱਖਿਆ ਗਿਆ। ਇਸ ਫੰਕਸ਼ਨ ਵਿੱਚ ਪਲੈੈਅਪੈਨ ਤੋਂ ਲੈ ਕੇ ਚੌਥੀ ਕਲਾਸ ਤੱਕ ਦੇ ਬੱਚਿਆਂ ਨੇ ਵੱਖ-ਵੱਖ ਡਾਂਸ ਪੇਸ਼ ਕਰ ਕੇ ਸਭ ਦਾ ਮਨ ਮੋਹ ਲਿਆ। ਇਸ ਫੰਕਸ਼ਨ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ (ਐਮ ਐਲ ਏ ,ਅੰਮ੍ਰਿਤਸਰ) ਜੀ ਅਤੇ ਸ੍ਰੀ ਪ੍ਰਮੋਦ ਭਾਟੀਆ ਜੀ ਉਚੇਚੇ ਤੌਰ ਤੇ ਪਹੁੰਚੇ। ਫੰਕਸ਼ਨ ਦੀ ਸ਼ੁਰੂਆਤ ਮੁੱਖ ਮਹਿਮਾਨ ਜੀ ਨੇ ਦੀਪ ਸ਼ਿਖਾ ਪ੍ਰਚਲਿਤ ਕਰਕੇ ਕੀਤੀ। ਇਸ ਤੋਂ ਬਾਅਦ ਛੋਟੇ-ਛੋਟੇ ਬੱਚਿਆਂ ਨੇ ਸ਼ਬਦ ਗਾਇਨ ਕਰਕੇ ਫ਼ੰਕਸ਼ਨ ਦੀ ਸ਼ੁਰੂਆਤ ਕੀਤੀ।
ਇਸ ਤੋਂ ਬਾਅਦ ਗਲੈਕਸੀ ਥੀਮ ਦੇ ਅਨੁਸਾਰ ਵੱਖ ਵੱਖ ਪਲੈਨਿਟਾਂ ਤੇ ਬਣੇ ਅਦਾਕਾਰਾ ਨੇ ਡਾਂਸ ਪੇਸ਼ ਕੀਤਾ। ਬੱਚਿਆ ਨੇ ਰੰਗ-ਬਰੰਗੀਆਂ ਡਰੈਸ ਪਾਈਆਂ ਹੋਈਆਂ ਸਨ। ਬੱਚਿਆਂ ਦੇ ਮਾਤਾ-ਪਿਤਾ ਵੀ ਉਚੇਚੇ ਤੌਰ ਤੇ ਬੱਚਿਆ ਦਾ ਫੈਕਸ਼ਨ ਵੇਖਣ ਪਹੁੰਚੇ ਡਾ.ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਆਏ ਹੋਏ ਮਹਿਮਾਨਾਂ ਅਤੇ ਬੱਚਿਆਂ ਦੇ ਮਾਤਾ ਪਿਤਾ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਇਸੇ ਤਰ੍ਹਾਂ ਫੰਕਸ਼ਨ ਵਿੱਚ ਹਿੱਸਾ ਲੈਣ ਲਈ ਕਿਹਾ।ਇਸ ਮੌਕੇ ਅਮਿਤ ਕੁਮਾਰ ਫਿਰੋਜਪੁਰ, ਪੰਕਜ ਵਿਜ (ਪ੍ਰਿੰਟੀ ਐਡ ਪੰਕਜ ਅਕੈਡਮੀ), ਗੁਲਸ਼ਨ ਜੈਨ, ਸਾਹਿਲ ਸ਼ਰਮਾ, ਪ੍ਰਿੰਸੀਪਲ ਅਮਰਪ੍ਰੀਤ ਕੌਰ, ਪ੍ਰਿੰਸੀਪਲ ਅਮਨਦੀਪ ਕੌਰ, ਕਰੋਡੀਨੇਟਰ ਸਿਲਪਾ ਸ਼ਰਮਾ, ਨਿਲਾਕਸ਼ੀ ਗੁਪਤਾ, ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਪੱਤਰਕਾਰ ਅਸ਼ਵਨੀ ਸ਼ਰਮਾ, ਰਾਮ ਸ਼ਰਨਜੀਤ ਸਿੰਘ, ਜਸਪਾਲ ਸ਼ਰਮਾ ਅਤੇ ਸਟਾਫ ਹਾਜ਼ਰ ਸੀ।