ਜੰਡਿਆਲਾ ਗੁਰੂ, 20 ਅਕਤੂਬਰ (ਕੰਵਲਜੀਤ ਸਿੰਘ) : ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਬੱਚਿਆਂ ਨੇ ‘ਡਾ. ਗੁਰਦਿਆਲ ਸਿੰਘ ਫੁੱਲ’ ਯਾਦਗਾਰੀ ਮੇਲੇ ਵਿੱਚ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ । ‘ਡਾ. ਗੁਰਦਿਆਲ ਸਿੰਘ ਫੁੱਲ ਯਾਦਗਾਰੀ ਮੇਲਾ’ ਪੰਡਿਤ ਕਿਸ਼ਨ ਦਵੇਸਰ ਜੀ ਦੀ ਅਗਵਾਈ ਵਿੱਚ ਸੇਂਟ ਜੋਨ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰ ਨਗਰ ਵਿਖੇ ਕਰਵਾਇਆ ਗਿਆ , ਜਿਸ ਵਿੱਚ ਬੱਚਿਆਂ ਦੇ ਲੋਕ- ਗੀਤ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ । ਇਹਨਾਂ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਜਿਲ੍ਹੇ ਦੀਆਂ 15 ਟੀਮਾਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਸੇਂਟ ਸੋਲਜ਼ਰ ਇਲੀਟ ਸਕੂਲ ਦੇ ਬੱਚਿਆਂ ਨੇ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ।
ਇਹਨਾਂ ਮੁਕਾਬਲਿਆਂ ਵਿੱਚ ਲੋਕ ਗੀਤ ਸੀਨੀਅਰ ਵਿੱਚ ਕਵਨਦੀਪ ਕੌਰ ਨੇ ਪਹਿਲਾ ਸਥਾਨ, ਲੋਕ ਗੀਤ ਜੂਨੀਅਰ ਵਿੱਚ ਗੁਰਨੂਰ ਸਿੰਘ ਨੇ ਦੂਸਰਾ ਸਥਾਨ, ਭਾਸ਼ਣ ਸੀਨੀਅਰ ਵਿੱਚ ਪ੍ਰਨੀਤ ਕੌਰ ਦੂਸਰਾ ਸਥਾਨ, ਭਾਸ਼ਣ ਜੂਨੀਅਰ ਵਿੱਚ ਹਰਸਿਮਰਤ ਕੌਰ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ । ਸਕੂਲ ਪਹੁੰਚਣ ਤੇ ਸਕੂਲ ਦੇ ਐਮ.ਡੀ. ਡਾ. ਮੰਗਲ ਸਿੰਘ ਕਿਸ਼ਨਪੁਰੀ , ਪ੍ਰਿੰਸੀਪਲ ਅਮਰਪ੍ਰੀਤ ਕੌਰ ਜੀ ਨੇ ਬੱਚਿਆਂ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਬੱਚਿਆਂ ਤੇ ਉਹਨਾਂ ਦੇ ਅਧਿਆਪਕਾਂ ਜਸਬੀਰ ਸਿੰਘ, ਗੁਰਵਿੰਦਰ ਸਿੰਘ ਅਤੇ ਅਜੇ ਕੁਮਾਰ ਨੂੰ ਵਧਾਈ ਦਿੱਤੀ ਤੇ ਸਾਬਾਸ਼ੀ ਦਿੱਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰਰਿਆ। ਇਸ ਮੌਕੇ ਤੇ ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ, ਨੀਲਾਕਸ਼ੀ ਗੁਪਤਾ ਤੇ ਸਮੂਹ ਸਟਾਫ ਅਤੇ ਬੱਚੇ ਹਾਜ਼ਿਰ ਸਨ।