ताज़ा खबरपंजाब

ਸੁਸ਼ੀਲ ਰਿੰਕੂ ਦੀ ਸੱਜੀ ਬਾਂਹ ਰਹੇ ਅਸ਼ਵਨੀ ਜਾਰੰਗਲ ਸਮੇਤ ਵੱਡੀ ਗਿਣਤੀ ‘ਚ ਲੋਕ ਆਮ ਆਦਮੀ ਪਾਰਟੀ ਤੇ ਭਾਜਪਾ ਨੂੰ ਛੱਡ ਕਾਂਗਰਸ ਵਿੱਚ ਹੋਏ ਸ਼ਾਮਲ

ਜਲੰਧਰ, 28 ਅਪ੍ਰੈਲ (ਕਬੀਰ ਸੌਂਧੀ) : ਆਮ ਆਦਮੀ ਪਾਰਟੀ ਤੇ ਭਾਜਪਾ ਨੂੰ ਜਲੰਧਰ ਵਿੱਚ ਉਦੋਂ ਵੱਡਾ ਝਟਕਾ ਲੱਗਾ ਜਦੋਂ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਸੱਜੀ ਬਾਂਹ ਸਮਝੇ ਜਾਣ ਵਾਲੇ ਅਸ਼ਵਨੀ ਜੰਗਰਾਲ ਸਮੇਤ ਵੱਡੀ ਗਿਣਤੀ ਵਿੱਚ ਪਰਿਵਾਰ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ ਤੇ ਇੰਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਵੈਸਟ ਹਲਕੇ ਤੋਂ ਵੱਡੀ ਲੀਡ ਜਿਤਾਉਣ ਦਾ ਐਲਾਨ ਕੀਤਾ। ਵੈਸਟ ਹਲਕੇ ਦੇ ਵਿੱਚ ਰੱਖੇ ਗਏ ਇੱਕ ਪ੍ਰੋਗਰਾਮ ਦੌਰਾਨ ਅਸ਼ਵਨੀ ਜੰਗਰਾਲ ਦੀ ਅਗਵਾਈ ਵਿਚ ਵੱਡਾ ਇਕੱਠ ਹੋਇਆ ਤੇ ਇਸ ਇਕੱਠ ਦੌਰਾਨ ਲੋਕਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਗੌਰਤਲਬ ਹੈ ਕਿ ਅਸ਼ਵਨੀ ਜੰਗਰਾਲ ਪਿਛਲੇ 15 ਸਾਲਾਂ ਤੋਂ ਸ਼ੁਸ਼ੀਲ ਕੁਮਾਰ ਦੇ ਨਜ਼ਦੀਕੀ ਸਾਥੀ ਰਹੇ ਹਨ ਤੇ ਚੋਣਾਂ ਦਾ ਲਗਭਗ ਸਾਰਾ ਕੰਮ ਵੀ ਦੇਖਦੇ ਰਹੇ ਹਨ ਪਰ ਸੁਸ਼ੀਲ ਕੁਮਾਰ ਰਿੰਕੂ ਦੇ ਵਾਰ ਵਾਰ ਪਾਰਟੀਆਂ ਬਦਲਣ ਤੋਂ ਨਰਾਜ਼ ਹੋ ਕੇ ਉਹਨਾਂ ਰਿੰਕੂ ਦਾ ਸਾਥ ਛੱਡ ਦਿੱਤਾ।ਅਸ਼ਵਨੀ ਜਾਰੰਗਲ ਨੇ ਕਿਹਾ ਕਿ ਉਹ ਟਕਸਾਲੀ ਕਾਂਗਰਸੀ ਹਨ ਤੇ ਸੁਸ਼ੀਲ ਰਿੰਕੂ ਦੇ ਨਾਲ ਲੰਮਾ ਸਮਾਂ ਕਾਂਗਰਸ ਵਿੱਚ ਕੰਮ ਕੀਤਾ ਹੈ ਤੇ ਹੁਣ ਉੁਹ ਆਪਣਾ ਮਾਂ ਪਾਰਟੀ ਵਿੱਚ ਵਾਪਸੀ ਕਰ ਲਈ ਹੈ ਤੇ ਚਰਨਜੀਤ ਸਿੰਘ ਚੰਨੀ ਦਾ ਸਾਥ ਦੇਣਗੇ।

ਅਸ਼ਵਨੀ ਜੰਗਰਾਲ ਨੇ ਕਿਹਾ ਜਲੰਧਰ ਦੇ ਲੋਕ ਰਿੰਕੂ ਸਮੇਤ ਬਾਕੀ ਦਲਬਦਲੂ ਉਮੀਦਵਾਰ ਦੇ ਰਾਜਨੀਤਕ ਵਿਹਾਰ ਤੋਂ ਢਿੱਡੋਂ ਦੁਖੀ ਹਨ ਤੇ ਇੰਨ੍ਹਾਂ ਦਲਬਦਲੂ ਉਮੀਦਵਾਰਾਂ ਨੇ ਰਾਜਨੀਤੀ ਦਾ ਮਿਆਰ ਹੀ ਹੇਠਾਂ ਸੁੱਟ ਦਿੱਤਾ ਹੈ ਜਿਸ ਦੇ ਚੱਲਦਿਆਂ ਲੋਕ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਫ਼ਤਵਾ ਦੇਣ ਲਈ ਤਿਆਰ ਬੇਠੇ ਹਨ।ਇਸ ਦੌਰਾਨ ਮਾਸਟਰ ਰਤਨ ਲਾਲ,ਗਿਰਧਾਰੀ ਲਾਲ ਅੰਗੂਰਾਲ,ਸੁੰਨਾ ਮੀਨੀਆ,ਸਵਰਨਾ ਕੁਮਾਰੀ,ਪ੍ਰਦੀਪ ਜਰੰਗਲ ਤੇ ਬਾਬਾ ਸੁਰਤੀ ਸਮੇਤ ਵੱਡੀ ਗਿਣਤੀ ਵਿਚ ਪਰਿਵਾਰਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਤੇ ਇੰਨਾਂ ਸਭ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿਲ ਖੋਲ੍ਹ ਕੇ ਸਵਾਗਤ ਕੀਤਾ।ਇਸ ਮੌਕੇ ਤੇ ਬੋਲਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹਨਾਂ ਦੀ ਉਮੀਦਵਾਰੀ ਦਾ ਐਲਾਨ ਤੋਂ ਬਾਅਦ ਵਿਰੋਧੀ ਪਾਰਟੀ ਨੂੰ ਉਮੀਦਵਾਰ ਹੀ ਨਹੀਂ ਮਿਲੇ ਜਿਸ ਕਾਰਨ ਦੂਜੀਆਂ ਪਾਰਟੀਆ ਚੋਂ ਉਮੀਦਵਾਰ ਲਿਆ ਕੇ ਚੋਣ ਮੈਦਾਨ ਵਿਚ ਉਤਾਰੇ ਗਏ ਹਨ।ਚੰਨੀ ਨੇ ਕਿਹਾ ਕਿ ਜਿੰਨ੍ਹਾਂ ਨੇਤਾਵਾਂ ਦਾ ਆਪਣਾ ਕੋਈ ਸਟੈਂਡ ਨਹੀਂ ਹੈ ਉਹ ਜਲੰਧਰ ਦੇ ਲੋਕਾਂ ਨਾਲ ਕੀ ਸਟੈਂਡ ਰੱਖਣਗੇ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਤੇ ਉਹਨਾਂ ਦੇ ਚੋਣਾਂ ਚ ਸਾਥ ਦੇਣ ਵਾਲੇ ਹਰ ਇੱਕ ਦਾ ਉਹ ਸਤਿਕਾਰ ਕਰਾਂਗਾ ਤੇ ਹਰ ਇੱਕ ਦੇ ਨਾਲ ਦੁੱਖ ਸੁੱਖ ਵਿੱਚ ਖੜਾਂਗਾ। ਉਹਨਾਂ ਕਿਹਾ ਕਿ ਲੀਡਰ ਆਪਣੀ ਮਾਂ ਪਾਰਟੀ ਨੂੰ ਛੱਡ ਚਲੇ ਗਏ ਹਨ ਜਦ ਕਿ ਵਰਕਰ ਪਾਰਟੀ ਦੇ ਨਾਲ ਚੱਟਾਨ ਦੀ ਤਰ੍ਹਾਂ ਖੜੇ ਹਨ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ। ਚੰਨੀ ਕਿਹਾ ਕਿ ਕਾਂਗਰਸ ਪਾਰਟੀ ਦਾ ਸਾਥ ਦੇਣ ਲਈ ਹੋਰ ਵੀ ਵੱਡੀ ਗਿਣਤੀ ਵਿੱਚ ਨੇਤਾ ਤੇ ਦੂਸਰੀਆਂ ਪਾਰਟੀਆਂ ਦੇ ਵਰਕਰ ਉਹਨਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਹੋਰ ਵੀ ਲੋਕ ਇੰਨਾਂ ਦਲ ਬਦਲੂ ਲੀਡਰਾਂ ਦਾ ਸਾਥ ਛੱਡ ਚੁੱਕੇ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਖੁੱਲ੍ਹ ਕੇ ਉਹਨਾਂ ਦੇ ਹੱਕ ਵਿੱਚ ਖੜ੍ਹੇ ਹੋਏ ਦਿਖਾਈ ਦੇਣਗੇ।

Related Articles

Leave a Reply

Your email address will not be published.

Back to top button