ਬਾਬਾ ਬਕਾਲਾ ਸਾਹਿਬ, 17 ਅਕਤੂਬਰ (ਸੁਖਵਿੰਦਰ ਬਾਵਾ) : ਬੀਤੀ ਰਾਤ ਰਈਆ ਵਿਖੇ ਲੰਬੇ ਸਮੇਂ ਤੋਂ ਰਈਆ ਵਿਖੇ ਸ੍ਰੀ ਰਾਮ ਲੀਲਾ ਕਮੇਟੀ(ਰਜਿ:) ਰਈਆ ਵੱਲੋਂ ਦੁਸਹਿਰੇ ਤੋਂ ਪਹਿਲਾ ਸ੍ਰੀ ਰਾਮ ਜੀ ਦੀ ਜੀਵਨੀ ਨੂੰ ਦਰਸਾਉਣ ਵਾਲੀ ਰਾਮ ਲੀਲਾ ਦਾ ਆਇਜੋਜਨ ਡਾਇਰੈਕਟਰ ਸੁਭਾਸੁ ਚੰਦਰ, ਪੁਨੀਤ ਸਰਮਾਂ, ਪ੍ਰਧਾਨ ਬਰਿੰਦਰ ਕੁਮਾਰ ਵੱਲੋ ਕਰਵਾਇਆ ਜਾਂਦਾ ਹੈ, ਜਿਸਦੀ ਨਾਇਟ ਦਾ ਉਧਘਾਟਨ ਯੂਥ ਜੋਆਇੰਟ ਸਕੱਤਰ ਪੰਜਾਬ ਅਤੇ ਹਲਕਾ ਕੁਆਡੀਨੇਟਰ ਵਪਾਰ ਵਿੰਗ ਸੁਰਜੀਤ ਸਿੰਘ ਕੰਗ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਕੀਤਾ ਗਿਆ ।
ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਸਮੂਹ ਇਲਾਕਾ ਨਿਵਾਸੀ ਧੰਨਵਾਦੀ ਹਾਂ ਕਿ ਹਰ ਸਾਲ ਸ੍ਰੀ ਰਾਮਲੀਲਾ ਕਮੇਟੀ ਵੱਲੋਂ ਰਾਮਲੀਲਾ ਕਰਵਾਕੇ ਸ੍ਰੀ ਰਾਮ ਜੀ ਦੇ ਜੀਵਨ ਨੂੰ ਦਰਸਾ ਕੇ ਸਲਾਘਾਯੋਗ ਉਪਰਾਲਾ ਕੀਤਾ ਜਾਂਦਾ ਹੈ ਅਤੇ ਇਸ ਨਾਲ ਸਾਨੂੰ ਸ੍ਰੀ ਰਾਮ ਜੀ ਦੇ ਜੀਵਨ ਤੋਂ ਸਿੱਖਿਆ ਮਿਲਦੀ ਹੈ ਕਿ ਅੱਜ ਦੇ ਯੁੱਗ ਦੇ ਡਿਪਰੈਂਸਨ ਅਤੇ ਟੈਨਸ਼ਨ ਭਰਭੂਰ ਸਮੇਂ ਵਿੱਚ ਸਾਡੀ ਸੋਚ ਹੈ ਕਿ ਅਸੀ ਪੈਸੇ ਅਤੇ ਸੰਨਸਾਧਨਾ ਤੋਂ ਬਿਨਾਂ ਇੱਕ ਪਲ ਵੀ ਨਹੀ ਰਹਿ ਸਕਦੇ, ਸੋਚਣ ਵਾਲੀ ਗੱਲ ਹੈ ਕਿ ਪ੍ਰਭੂ ਸ੍ਰੀ ਰਾਮ ਆਪਣਾ ਸਾਰਾ ਰਾਜਭਾਗ ਛੱਡ ਕੇ ਜੰਗਲਾਂ ਵਿੱਚ ਰਹਿਣ ਚਲੇ ਗਏ ਅਤੇ 14 ਸਾਲ ਉਹਨਾਂ ਨੇ ਬਨਵਾਸ ਵੀ ਕੱਟਿਆਂ ਅਤੇ ਸਮੇਂ ਸਮੇਂ ਤੇ ਲੋਕਾਂ ਨੂੰ ਚੰਗਾ ਜੀਵਨ ਬਤੀਤ ਕਰਨ ਦੀ ਸਿੱਖਿਆ ਵੀ ਦਿੰਦੇ ਰਹੇ ।
ਸੋ ਸਾਨੂੰ ਰਾਮਲੀਲਾ ਵਿੱਚ ਹੋਣ ਵਾਲੇ ਅਧਭੁੱਤ ਅਤੇ ਮਨਮੋਹਕ ਝਾਕੀਆਂ ਨੂੰ ਦੇਖਣਾ ਚਾਹੀਦਾ ਹੈ ਅਤੇ ਪ੍ਰਮਾਤਮਾ ਨਾਲ ਜੁੜ ਕੇ ਚੰਗਾਂ ਅਤੇ ਸਾਫ ਸੁਥਰਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਸ ਮੌਕੇ ਸੁਰਜੀਤ ਸਿੰਘ ਕੰਗ ਤੋਂ ਇਲਾਵਾ ਸੰਜੀਵ ਭੰਡਾਰੀ ਮੰਦਿਰ ਪ੍ਰਧਾਨ ਰਾਮਵਾੜਾ, ਬਲਾਕ ਪ੍ਰਧਾਨ ਸੁਖਦੇਵ ਸਿੰਘ ਪੱਡਾ, ਸੁਰਿੰਦਰ ਕੁਮਾਰ ਆੜਤੀਆਂ ਅਤੇ ਪੰਡਿਤ ਵਿਕਰਮ ਕੁਮਾਰ ਵਾਇਸ ਪ੍ਰਧਾਨ ਰਈਆ, ਬਲਾਕ ਪ੍ਰਧਾਨ ਜਗਤਾਰ ਸਿੰਘ ਬਿੱਲਾ, ਹਰਪ੍ਰੀਤ ਸਿੰਘ ਭਿੰਡਰ, ਬਿੱਲਾ ਠੇਕੇਦਾਰ, ਯੂਥ ਆਗੂ ਅਜੀਤ ਸਿੰਘ ਮਾਹਲਾ ਅਤੇ ਅਵਤਾਰ ਸਿੰਘ ਵਿਰਕ, ਲਖਵਿੰਦਰ ਸਿੰਘ, ਰੋਸ਼ਨ ਕੁਮਾਰ, ਸੰਦੀਪ ਸਿੰਘ, ਸ੍ਰੀ ਦਵੇਸ਼ਰ, ਸੁਖਮਨਪ੍ਰੀਤ ਸਿੰਘ ਕੰਗ, ਗੁਰਜਾਪ ਸਿੰਘ, ਜਸਪ੍ਰੀਤ ਸਿੰਘ ਜੱਸ, ਸ੍ਰੀ ਮਤੀ ਗੁਰਮੀਤ ਕੌਰ ਕੰਗ, ਸ੍ਰੀ ਮਤੀ ਸੋਨੀਆਂ ਪ੍ਰਧਾਨ, ਸ੍ਰੀ ਮਤੀ ਕੁਲਦੀਪ ਕੌਰ ਆਦਿ ਆਗੂ ਹਾਜਰ ਸਨ।