ताज़ा खबरपंजाब

ਸੀ.ਐਚ.ਸੀ ਸਰਹਾਲੀ ਵਿਖੇ ਅੱਗ ਬੁਝਾਊ ਯੰਤਰਾਂ ਦੀ ਦਿੱਤੀ ਟ੍ਰੇਨਿੰਗ

ਤਰਨਤਾਰਨ, 03 ਅਗਸਤ (ਰਾਕੇਸ਼ ਨਈਅਰ) : ਕੰਮਿਊਨਿਟੀ ਹੈਲਥ ਸੈਂਟਰ ਸਰਹਾਲੀ ਵਿਖੇ ਅੱਗ ਬੁਝਾਊ ਯੰਤਰ ਲੱਗੇ ਹੋਏ ਹਨ ਅਤੇ ਅੱਜ ਇਹਨਾਂ ਯੰਤਰਾਂ ਦੀ ਵਰਤੋਂ ਕਰਨ ਦੀ ਟ੍ਰੇਨਿੰਗ ਸਮੂਹ ਸਟਾਫ ਨੂੰ ਸਿਵਲ ਸਰਜਨ ਤਰਨ ਤਾਰਨ ਡਾ.ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾ.ਨਵਦੀਪ ਕੌਰ ਬੁੱਟਰ ਇੰਚਾਰਜ ਸੀ.ਐਚ.ਸੀ ਸਰਹਾਲੀ ਦੀ ਯੋਗ ਅਗਵਾਈ ਹੇਠ ਦਿੱਤੀ ਗਈ।ਇਸ ਸਮੇਂ ਲਾਈਫ ਸੇਫਟੀ ਫਾਇਰ ਪ੍ਰੋਟੈਕਸ਼ਨ ਫਰਮ ਵੱਲੋਂ ਸੀ.ਐਚ.ਸੀ ਸਰਹਾਲੀ ਵਿਖੇ ਪਹੁੰਚੇ ਦਵਿੰਦਰ ਸਿੰਘ ਫਾਇਰ ਫਾਈਟਰ ਅਤੇ ਗੋਵਿੰਦਜੀਤ ਸਿੰਘ ਫਾਇਰ ਫਾਈਟਰ ਵੱਲੋਂ ਸਰਹਾਲੀ ਦੇ ਸਮੂਹ ਸਟਾਫ ਨੂੰ ਅੱਗ ਬੁਝਾਊ ਯੰਤਰਾਂ ਦੀ ਟ੍ਰੇਨਿੰਗ ਦਿੱਤੀ ਗਈ।

ਇਸ ਸਮੇਂ ਫਾਇਰ ਫਾਈਟਰ ਦਵਿੰਦਰ ਸਿੰਘ ਵੱਲੋਂ ਏ.ਬੀ.ਸੀ ਸੈਲੰਡਰਾਂ ਨੂੰ ਅੱਗ ਲੱਗਣ ‘ਤੇ ਕਿਸ ਤਰਾਂ ਵਰਤਣਾ ਹੈ ਬਾਰੇ ਭਰਪੂਰ ਜਾਣਕਾਰੀ ਦਿੰਦੇ ਹੋਏ ਡਾ ਨਵਦੀਪ ਕੌਰ ਬੁੱਟਰ,ਸਟਾਫ ਨਰਸ ਕਵਲਜੀਤ ਕੌਰ,ਮਹਿੰਦਰ ਸਿੰਘ ਆਦਿ ਮੁਲਾਜਮਾਂ ਪਾਸੋਂ ਸਾਹਮਣੇ ਕਪੜੇ ਦੇ ਟੁਕੜੇ ਨੂੰ ਅੱਗ ਲਗਾਕੇ ਸੈਲੰਡਰ ਚਲਾਉਣ ਅਤੇ ਅੱਗ ਤੇ ਪ੍ਰੈਸ਼ਰ ਪਾਕੇ ਬੁਝਾਉਣ ਦੀ ਟ੍ਰੇਨਿੰਗ ਦਿੱਤੀ ਅਤੇ ਇਹ ਵੀ ਦੱਸਿਆ ਕਿ ਅੱਗ ਬੁਝਾਉਣ ਸਮੇਂ ਅੱਗ ਤੋਂ ਲਗਪਗ 6 ਫੁੱਟ ਦੀ ਦੂਰੀ ਬਣਾਕੇ ਰੱਖੋ।ਉਹਨਾਂ ਦੱਸਿਆ ਕਿ ਏ.ਬੀ ਸੈਲੰਡਰ ਕਮਰਿਆਂ ਵਿੱਚ ਸਮਾਨ ਆਦਿ ਨੂੰ ਅੱਗ ਲੱਗਣ ‘ਤੇ ਵਰਤੇ ਜਾਂਦੇ ਹਨ ਅਤੇ ਸੀ ਸੈਲੰਡਰ ਕੰਪਿਊਟਰ ਅਤੇ ਇਲੈਕਟ੍ਰੋਨਿਕਸ ਦੇ ਸਮਾਨ ਨੂੰ ਅੱਗ ਲੱਗਣ ‘ਤੇ ਵਰਤਣ ਸਬੰਧੀ ਦੱਸਿਆ ਗਿਆ।ਇਸ ਸਮੇਂ ਜਸਕੀਰਤ ਸਿੰਘ ਫਾਰਮੇਸੀ ਅਫਸਰ,ਗੁਰਭੇਜ ਸਿੰਘ,ਜਸਵਿੰਦਰ ਸਿੰਘ,ਮਨਦੀਪ ਸਿੰਘ,ਨਰਿੰਦਰ ਕੁਮਾਰ,ਕਰਨਦੀਪ ਸਿੰਘ,ਕਵਲਜੀਤ ਕੌਰ,ਗੁਰਪ੍ਰੀਤ ਕੌਰ,ਸੰਦੀਪ ਕੌਰ,ਜ਼ਸਵਿੰਦਰ ਕੌਰ,ਰਮਨਦੀਪ ਕੌਰ,ਗੁਰਗੇਸ਼ ਕੁਮਾਰ,ਜੋਗਿੰਦਰ ਸਿੰਘ,ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।

Related Articles

Leave a Reply

Your email address will not be published.

Back to top button