ताज़ा खबरपंजाब

ਸੀ.ਐਚ.ਸੀ ਮੁਲਾਜਮਾ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਹੜਤਾਲ ਜਾਰੀ : ਅਮਨਦੀਪ, ਰਵੀਸ਼ੇਰ

ਜੰਡਿਆਲਾ ਗੁਰੂ 25 ਦਸੰਬਰ (ਕੰਵਲਜੀਤ ਸਿੰਘ ਲਾਡੀ) : ਅੱਜ ਸੀ.ਐੱਚ.ਸੀ ਮੀਆਵਿੰਡ ਵਿਖੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਮਿਤੀ 20.12.21 ਤੋਂ ਚੱਲੀਆ ਰਹੀ ਹੜਤਾਲ ਜਾਰੀ । ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਮਨਦੀਪ ਸਿੰਘ ਧਾਰੜ ਜ਼ਿਲ੍ਹਾ ਪ੍ਰਧਾਨ ਹੈਲਥ ਇੰਪਲਾਈਜ ਜੂਨੀਅਨ ਜ਼ਿਲ੍ਹਾ ਤਰਨ ਤਾਰਨ ਅਤੇ ਰਵੀਸ਼ੇਰ ਸਿੰਘ ਰੰਧਾਵਾ ਬਲਾਕ ਪ੍ਰਧਾਨ ਮੀਆਵਿੰਡ ਨੇ ਸਾਂਝੇ ਬਿਆਨ ‘ਚ ਦੱਸਿਆ ਕਿ ਕਾਂਗਰਸ ਸਰਕਾਰ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਮੁਲਾਜ਼ਮਾ ਨਾਲ ਮਾਰੂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ । ਧਾਰੜ ਨੇ ਦੱਸਿਆ ਕਿ ਸਿਹਤ ਵਿਭਾਗ ਵਿਚ ਕੰਮ ਕਰਦੇ ਹੋਏ ਮੁਲਾਜ਼ਮਾਂ ਦੇ 37 ਦੇ ਕਰੀਬ ਭੱਤੇ ਕੱਟ ਦਿੱਤੇ ਗਏ ਅਤੇ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਜਾ ਰਿਹਾ । ਸਰਕਾਰ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਨੂੰ ਗੱਫੇ ਦੇ ਰਿਹੇ ਹਨ । ਉਨ੍ਹਾਂ ਕਿਹਾ ਕਿ ਅਸਲੀਅਤ ‘ਚ ਇਹ ਲੱਗੇ ਹੋਏ ਭੱਤੇ ਕੱਟ ਰਹੇ ਹਨ । ਅਗੇ ਉਨ੍ਹਾਂ ਕਿਹਾ ਕਿ ਪਰਖ ਕਾਲ ਸਮੇਂ ਦੌਰਾਨ ਵਾਲੇ ਮੁਲਾਜ਼ਮਾਂ ਦੇ ਬਕਾਇਆ ਦੇਣ ਤੋਂ ਮੁਕਰ ਰਹੇ ਹਨ । ਫੀਲਡ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਐਫ.ਟੀ.ਏ ਅਤੇ ਪੈਂਡੂ ਭੱਤਾ ਕੱਟ ਦਿੱਤਾ ਗਿਆ ਹੈ । ਅਮਨਦੀਪ ਤੇ ਰਵੀਸ਼ੇਰ ਨੇ ਕਿਹਾ ਕਿ ਇਸ ਤਰ੍ਹਾਂ ਜੂਨੀਫਾਮ ਭੱਤਾ , ਡਾਇਟ ਭੱਤਾ , ਕੱਟ ਦਿੱਤਾ ਗਿਆ ਹੈ । ਇਸ ਮੌਕੇ ਮੁਲਾਜ਼ਮ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਇਆਂ ਕਿਹਾ ਕਿ ਜੇਕਰ ਸਰਕਾਰ ਨੇ ਕੱਟੇ ਹੋਏ ਭੱਤੇ ਬਹਾਲ ਕਰਨ ਲਈ ਪੱਤਰ ਜਾਰੀ ਨਾ ਕੀਤਾ ਤਾਂ ਸਮੂਹ ਮੁਲਾਜਮ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ । ਇਸ ਮੌਕੇ ਜੋਗਿੰਦਰ ਸਿੰਘ ਕੰਗ ਐਸ਼ ਆਈ , ਕੰਵਲਜੀਤ ਸਿੰਘ, ਸੀਨੀਅਰ ਫਾਰਮੇਸੀ ਅਫਸਰ, ਜਸਬੀਰ ਕੌਰ ਨਰਸਿੰਗ ਸਿਸਟਰ, ਸਾਹਿਬਜੀਤ ਸਿੰਘ ਐਸ਼ ਆਈ , ਜਸਪਾਲ ਸਿੰਘ ਐਸ਼ ਆਈ, ਸਰਬਜੀਤ ਸਿੰਘ ਕੰਗ , ਗੁਰਵਿੰਦਰ ਸਿੰਘ ਮਾਲੋਵਾਲ , ਜਤਿੰਦਰ ਸਿੰਘ ਛੱਜਲਵੱਡੀ , ਸੁਖਦੀਪ ਸਿੰਘ ਬੁਟਾਰੀ , ਪਰਮਪਾਲ ਸਿੰਘ ਧਾਰੜ, ਗੁਰਦੇਵ ਸਿੰਘ ਹਸਨਪੁਰ , ਜਸਪ੍ਰੀਤ ਸਿੰਘ ਧਾਰੜ , ਪਰਮਜੀਤ ਕੌਰ ਕੰਗ ਐਲ.ਐਚ.ਵੀ , ਪਰਮਜੀਤ ਕੌਰ ਐਲ.ਐਚ.ਵੀ , ਜਸਪਾਲ ਕੌਰ , ਸਰਬਜੀਤ ਕੌਰ ਐਲ.ਐਚ.ਵੀ, ਅਮਨਦੀਪ ਸ਼ਰਮਾ ਐਲ.ਟੀ, ਹਰਪਾਲ ਸਿੰਘ ਧਾਰੜ , ਸੁਖਵਿੰਦਰ ਸਿੰਘ , ਗੁਰਦਰਸ਼ਨ ਸਿੰਘ ਨਾਗੋਕੇ, ਸ਼ਮਿੰਦਰ ਕੌਰ , ਰਾਜਬੀਰ ਕੌਰ ਸਟਾਫ ਨਰਸ ਹਾਜਰ ਸਨ ।

Related Articles

Leave a Reply

Your email address will not be published.

Back to top button