ताज़ा खबरपंजाब

ਸੀ.ਐਚ.ਸੀ ਮਾਨਾਂਵਾਲਾ ਵਲੋਂ ਮਨਾਇਆ ਗਿਆ ਵਿਸ਼ਵ ਵਾਤਾਵਰਨ ਦਿਵਸ

ਚੰਗੀ ਸਿਹਤ ਲਈ ਜਰੂਰੀ ਹੈ ਵਾਤਾਵਰਨ ਦੀ ਸਾਂਭ ਸੰਭਾਲ, ਲੋਕ ਵਾਤਾਵਰਨ ਨੂੰ ਬਿਨਾ ਨੁਕਸਾਨ ਪਹੁੰਚਾਉਣ ਵਾਲੀ ਜੀਵਨ ਸ਼ੈਲੀ ਅਪਨਾਉਣ : ਐਸ.ਐਮ.ਓ ਡਾ ਸੁਮੀਤ ਸਿੰਘ

ਜੰਡਿਆਲਾ ਗੁਰੂ, 08 ਜੂੰਨ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਅੱਜ ਜੰਡਿਆਲਾ ਗੁਰੂ ਦੇ ਪਿੰਡ ਮਾਨਾਂਵਾਲਾ ਦੇ ਸਰਕਾਰੀ ਹਸਪਤਾਲ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਅੱਜ ਦਿਨ ਸੋਮਵਾਰ ਨੂੰ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਲੋਂ ਵਿਸ਼ਵ ਵਾਤਾਵਰਨ ਦਿਵਸ ਸੀਨੀਅਰ ਮੈਡੀਕਲ ਅਫਸਰ ਡਾ ਸੁਮੀਤ ਸਿੰਘ ਵਲੋਂ ਹਸਪਤਾਲ ਵਿਖੇ ਪੌਦੇ ਲਗਾ ਕੇ ਮਨਾਇਆ | ਵਿਸ਼ਵ ਵਾਤਾਵਰਨ ਦਿਵਸ ਇਸ ਸਾਲ “ਬ੍ਰਹਿਮੰਡ ਵਿੱਚ ਅਰਬਾਂ ਗਲੈਕਸੀਆਂ ਹਨ, ਸਾਡੀ ਗਲੈਕਸੀ ਵਿੱਚ ਅਰਬਾਂ ਗ੍ਰਹਿ ਹਨ,ਪਰ ਕੇਵਲ ਧਰਤੀ ਇੱਕ ਹੀ ਹੈ” ਦੇ ਸੰਦੇਸ਼ ਨਾਲ ਮਨਾਇਆ‌।

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਸੁਮੀਤ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਲਗਾਤਾਰ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਗਤੀਵਿਧੀਆਂ ਕਰਕੇ ਅੱਜ ਧਰਤੀ ਦਾ ਤਾਪਮਾਨ ਹਰ ਸਾਲ ਲਗਾਤਾਰ ਵਧਦਾ ਜਾ ਰਿਹਾ ਜਿਸ ਕਰਕੇ ਮਨੁੱਖੀ ਜੀਵਨ ਵਿੱਚ ਸਿਹਤ ਸੰਬੰਧੀ ਕਈ ਮੁਸ਼ਕਿਲ ਵੇਖਣ ਨੂੰ ਮਿਲ ਰਹੀਆਂ ਹਨ | ਓਹਨਾ ਕਿਹਾ ਕਿ ਜਿਹੜੇ ਧਰਮਾਂ ਦੀ ਖਾਤਿਰ ਸਾਡੇ ਮੁਲਕ ਵਿੱਚ ਕਈ ਤਰ੍ਹਾਂ ਵਾਦ ਵਿਵਾਦ ਹੋ ਜਾਂਦੇ ਹਨ, ਅਜਿਹੇ ਸਾਰੇ ਧਰਮਾਂ ਦੇ ਗ੍ਰੰਥ ਵਿੱਚ ਕੁਦਰਤ ਨੂੰ ਪਹਿਲ ਦਿਤੀ ਗਈ ਹੈ, ਗੁਰਬਾਣੀ ਵਿਚ ਵੀ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ ਦਾ ਦਰਜਾ ਦੇਣ ਦੇ ਵਾਵਜੂਦ ਅਸੀਂ ਧਰਤੀ ਉਪਰ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਗਤੀਵਿਧੀਆਂ ਵਿੱਚ ਸ਼ਾਮਿਲ ਹਾਂ, ਜੋ ਕਿ ਸਾਡੀ ਆਉਣ ਵਾਲਿਆਂ ਪੀੜੀਆਂ ਲਈ ਘਾਤਕ ਸਿੱਧ ਹੋਣਗੀਆਂ | ਡਾ ਸੁਮੀਤ ਨੇ ਕਿਹਾ ਸਾਨੂੰ ਆਪਣੇ ਆਉਲੇ ਦੁਆਲੇ ਵੱਧ ਤੋਂ ਵੱਧ ਪੇੜ ਪੌਦੇ ਲਗਾਉਣੇ ਚਾਹੀਦੇ ਹਨ, ਤਾਂਜੋ ਸੇਹਤਮੰਦ ਜੀਵਨ ਦੀ ਸਿਰਜਣਾ ਕੀਤੀ ਜਾ ਸਕੇ, ਓਹਨਾ ਕਿਹਾ ਕਿ ਲੋਕਾਂ ਆਪਣੀ ਜੀਵਨ ਸ਼ੈਲੀ ਨੂੰ ਵਾਤਾਵਰਨ ਨੂੰ ਬਿਨਾ ਨੁਕਸਾਨ ਪਹੁੰਚਾਉਣ ਵਾਲੀ ਸ਼ੈਲੀ ਬਣਾਉਣੀ ਚਾਹੀਦੀ ਹੈ।

ਇਸ ਮੌਕੇ ਓਹਨਾ ਨਾਲ ਮੈਡੀਕਲ ਅਫਸਰ ਡਾ ਸਾਹਿਲ ਬਤਰਾ, ਡਾ ਅੰਮ੍ਰਿਤਾ, ਡਾ ਚਰਨਜੀਤ ਕੌਰ, ਬਲਾਕ ਏਕ੍ਸਟੈਂਸ਼ਨ ਐਜੂਕੇਟਰ ਸੌਰਵ ਸ਼ਰਮਾ, ਐਸ.ਐਮ.ਆਈ ਪ੍ਰਿਤਪਾਲ ਸਿੰਘ, ਨਰਸਿੰਗ ਸਿਸਟਰ ਜਸਬੀਰ ਕੌਰ, ਕੰਵਰਦੀਪ ਸਿੰਘ ਮੇਲ ਹੈਲਥ ਵਰਕਰ ਸਮੇਤ ਸਮੂਹ ਸਟਾਫ ਮੈਂਬਰ ਮੌਜਦ ਸਨ।

Related Articles

Leave a Reply

Your email address will not be published.

Back to top button