ਸਕੂਲ ਆਫ਼ ਐਮੀਨੈਂਸ, ਮਾਲ ਰੋਡ, ਅੰਮ੍ਰਿਤਸਰ ਵਿਖੇ ਸਾਲਾਨਾ ਇਨਾਮ-ਵੰਡ ਸਮਾਰੋਹ
ਈ.ਟੀ.ਓ ਅਤੇ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵਿਦਿਆਰਥਣਾਂ ਨੂੰ ਇਨਾਮ ਵੰਡੇ
ਅੰਮ੍ਰਿਤਸਰ/ਜੰਡਿਆਲਾ ਗੁਰੂ, 12 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਸਕੂਲ ਆਫ਼ ਐਮੀਨੈਂਸ, ਮਾਲ ਰੋਡ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਸ. ਹਰਭਜਨ ਸਿੰਘ ਈ.ਟੀ.ਓ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ, ਪੰਜਾਬ ਨੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਤਮ ਵਿਸ਼ਵਾਸ, ਦ੍ਰਿੜਤਾ ਤੇ ਸਮਰਪਨ ਦੀ ਭਾਵਨਾ ਮਜਬੂਤ ਰੱਖ ਕੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਅੱਜ ਦੀ ਨਾਰੀ ਹੀ ਦੇਸ਼ ਦਾ ਭਵਿੱਖ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੋਚ ਰਾਜ ਵਿਚ ਸਿੱਖਿਆ ਨੂੰ ਉਚਾ ਚੁੱਕਣ ਦੀ ਹੈ ਅਤੇ ਉਨਾਂ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਦਕਾ ਛੇਤੀ ਹੀ ਪੰਜਾਬ ਦੇਸ਼ ਦੀ ਅਗਵਾਈ ਕਰੇਗੀ। ਉਨ੍ਹਾਂ ਦੇਸ਼ ਭਗਤੀ ਦੇ ਗੀਤ ਗਾਉਣ ਵਾਲੀਆਂ 11 ਵਿਦਿਆਰਥਣਾਂ ਨੂੰ ਪੰਜ-ਪੰਜ ਹਜ਼ਾਰ ਰੁਪਏ ਨਕਦ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਪ੍ਰੀਖਿਆ ਵਿਚੋਂ ਅਵਲ ਆਈਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਸ. ਜੁਗਰਾਜ ਸਿੰਘ ਰੰਧਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਅਤੇ ਸ. ਬਲਰਾਜ ਸਿੰਘ ਢਿੱਲੋਂ ਉੱਪ ਜ਼ਿਲ੍ਹਾ ਸਿੱਖਿਆ ਦੀ ਯੋਗ ਅਗਵਾਈ ਵਿਚ ਆਯੋਜਿਤ ਸਮਾਰੋਹ ਵਿੱਚ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਿਧਾਇਕ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਬੱਚੀਆਂ ਨੂੰ ਮਿਹਨਤ ਕਰਕੇ ਸਿਵਲ ਸਰਵਸਿਸ ਦੇ ਖੇਤਰ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੀ.ਟੀ.ਏ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਅਤੇ ਐੱਸ.ਐੱਮ.ਸੀ ਮੈਂਬਰ ਸ੍ਰੀਮਤੀ ਡੌਲੀ ਭਾਟੀਆ ਨੇ ਵੀ ਸ਼ਿਰਕਤ ਕੀਤੀ। ਸਕੂਲ ਦੇ ਅਕਾਦਮਿਕ ਖੇਤਰ ਵਿਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰ੍ਹਵੀਂ ਜਮਾਤਾਂ ਦੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਜੀਆਇਆਂ ਕਿਹਾ ਅਤੇ ਸਕੂਲ ਪ੍ਰਾਪਤੀਆਂ ਦੀ ਰਿਪੋਰਟ ਨਾਲ ਸਾਂਝ ਪੁਆਈ।
ਇਸ ਸਮਾਰੋਹ ਵਿਚ ਛੇਵੀਂ ਜਮਾਤ ਦੀਆਂ ਵਿਦਿਆਰਥਣਾਂ ਪੱਲਵੀ (ਪਹਿਲਾ ਸਥਾਨ), ਕੋਮਲ (ਦੂਸਰਾ ਸਥਾਨ) ਅਤੇ ਰੌਸ਼ਨੀ (ਤੀਸਰਾ ਸਥਾਨ), ਸੱਤਵੀਂ ਜਮਾਤ ਦੀਆਂ ਵਿਦਿਆਰਥਣਾਂ ਜੂਲੀ ਕੁਮਾਰੀ (ਪਹਿਲਾ ਸਥਾਨ), ਤਾਨੀਆ (ਦੂਸਰਾ ਸਥਾਨ) ਅਤੇ ਕ੍ਰੀਤੀ (ਤੀਸਰਾ ਸਥਾਨ), ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਭੱਵਿਆ (ਪਹਿਲਾ ਸਥਾਨ), ਨੀਤੂ (ਦੂਸਰਾ ਸਥਾਨ) ਅਤੇ ਪਲਕ ਅਤੇ ਰਿੱਧੀ ਸੇਠੀ (ਤੀਸਰਾ ਸਥਾਨ), ਗਿਆਰ੍ਹਵੀਂ ਮੈਡੀਕਲ ਸਟਰੀਮ ਦੀਆਂ ਵਿਦਿਆਰਥਣਾਂ ਰਮਨਪ੍ਰੀਤ ਕੌਰ (ਪਹਿਲਾ ਸਥਾਨ), ਰੀਮਾ ਕੁਮਾਰੀ (ਦੂਸਰਾ ਸਥਾਨ) ਅਤੇ ਕ੍ਰੀਤਿਕਾ ਪਟੇਲ (ਤੀਸਰਾ ਸਥਾਨ), ਗਿਆਰ੍ਹਵੀਂ ਨਾਨ-ਮੈਡੀਕਲ ਸਟਰੀਮ ਦੀਆਂ ਵਿਦਿਆਰਥਣਾਂ ਮਾਧਵੀ (ਪਹਿਲਾ ਸਥਾਨ), ਨੰਦਨੀ ਅਤੇ ਪ੍ਰਭਜੋਤ ਕੌਰ (ਦੂਸਰਾ ਸਥਾਨ) ਅਤੇ ਅੰਸ਼ਿਕਾ (ਤੀਸਰਾ ਸਥਾਨ), ਗਿਆਰ੍ਹਵੀਂ ਕਾਮਰਸ ਦੀਆਂ ਵਿਦਿਆਰਥਣਾਂ ਮਨਪ੍ਰੀਤ ਕੌਰ (ਪਹਿਲਾ ਸਥਾਨ), ਪੂਜਾ ਅਤੇ ਵਨਿਤਾ ਕੁਮਾਰੀ (ਦੂਸਰਾ ਸਥਾਨ) ਅਤੇ ਵੰਦਨਾ (ਤੀਸਰਾ ਸਥਾਨ), ਗਿਆਰ੍ਹਵੀਂ ਆਰਟਸ ਦੀਆਂ ਵਿਦਿਆਰਥਣਾਂ ਅਸ਼ਮੀਤ ਕੌਰ (ਪਹਿਲਾ ਸਥਾਨ), ਪਲਕ (ਦੂਸਰਾ ਸਥਾਨ) ਅਤੇ ਖੁਸ਼ੀ ਭਗਤ ਅਤੇ ਸੋਨਾਲੀ (ਤੀਸਰਾ ਸਥਾਨ), ਗਿਆਰ੍ਹਵੀਂ ਵੋਕੇਸ਼ਨਲ ਦੀਆਂ ਵਿਦਿਆਰਥਣਾਂ ਨੂਰਦੀਪ ਕੌਰ (ਪਹਿਲਾ ਸਥਾਨ), ਉਮਾ (ਦੂਸਰਾ ਸਥਾਨ) ਅਤੇ ਕ੍ਰੀਤਿਕਾ (ਤੀਸਰਾ ਸਥਾਨ) ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਅਧੀਨ ਵਿਦਿਆਰਥਣਾਂ ਵਲੋਂ ਸ਼ਲਾਘਾਯੋਗ ਪੇਸ਼ਕਾਰੀ ਕੀਤੀ ਗਈ। ਮੰਚ ਸੰਚਾਲਨ ਕਮਲ ਅਰੋੜਾ ਅਤੇ ਮਨਦੀਪ ਕੌਰ ਵਲੋਂ ਕੀਤਾ ਗਿਆ। ਸਮਾਰੋਹ ਦੇ ਆਯੋਜਨ ਵਿਚ ਮਨਦੀਪ ਕੋਰ ਬੱਲ, ਕੁਲਬੀਰ ਕੌਰ, ਬਿਮਲਾ, ਅਦਰਸ਼ ਸ਼ਰਮਾ, ਭੁਪਿੰਦਰ ਕੌਰ, ਲਤਾ ਕੁਮਾਰੀ, ਇਤੀ ਸ਼ਰਮਾ, ਅੰਜੂ ਬਾਲਾ, ਰਮਨ ਕਾਲੀਆ, ਗੁਰਅੰਮ੍ਰਿਤ ਕੌਰ, ਬਲਵਿੰਦਰ ਕੌਰ, ਅਮਰਜੀਤ ਕੌਰ, ਰਾਜਵਿੰਦਰ ਸਿੰਘ, ਮੋਹਿੰਦਰ ਪਾਲ ਸਿੰਘ, ਅਮਰਜੀਤ ਸਿੰਘ ਕਾਹਲੋਂ, ਪਰਮ ਆਫਤਾਬ ਸਿੰਘ, ਸੰਜੈ ਕੁਮਾਰ, ਪਲਵਿੰਦਰ ਕੌਰ, ਰਮਨਦੀਪ ਕੌਰ, ਸ਼ਾਲੂ ਚਤਰਥ, ਬਿੰਦੂ ਬਾਲਾ, ਅਲਕਾ ਰਾਣੀ ਸ਼ਰਮਾ, ਅੰਕੁਸ਼ ਮਹਾਜਨ, ਰੋਬਿੰਦਰ ਕੌਰ, ਗੁਰਪ੍ਰੀਤ ਕੌਰ ਨੇ ਉਚੇਚੀ ਭੂਮਿਕਾ ਨਿਭਾਈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਜੇਤੂ ਵਿਦਿਆਰਥਣਾਂ ਦੇ ਮਾਪੇ ਹਾਜ਼ਰ ਸਨ।