ਭੁੰਨਰਹੇੜੀ/ਪਟਿਆਲਾ, 27 ਜੁਲਾਈ (ਕ੍ਰਿਸ਼ਨ ਗਿਰ) : ਸਿੰਘੂ ਬਾਰਡਰ ਤੇ ਖੜੀਆਂ ਟਰਾਲੀਆਂ ਨੂੰ ਅੱਗ ਲੱਗਣਾ ਬਹੁਤ ਮੰਦਭਾਗਾ ਹੈ , ਸਾਨੂੰ ਬਹੁਤ ਦੁੱਖ ਹੈ ਕਿ ਪਿਛਲੇ ਅੱਠ ਮਹੀਨਿਆਂ ਤੋਂ ਗਰਮੀ, ਸਰਦੀ ਮੋਸਮਾਂ ਦੀਆਂ ਔਕੜਾਂ ਸਹਿੰਦੇ ਹੋਏ ਕਿਸਾਨ ਸੰਘਰਸ ਕਰ ਰਹੇ ਹਨ । ਸਰਾਰਤੀ ਅਨਸਰਾਂ ਵਲੋਂ ਟਰਾਲੀਆਂ ਨੂੰ ਅੱਗ ਲਗਾਉਣਾ ਬਹੁਤ ਨਿੰਦਣ ਯੋਗ ਹੈ। ਇਹ ਗੱਲ ਹਰਮੀਤ ਸਿੰਘ ਪਠਾਣਮਾਜਰਾ ਹਲਕਾ ਇੰਚਾਰਜ ਸਨੌਰ ਆਮ ਆਦਮੀ ਪਾਰਟੀ ਨੇ ਪਿੰਡ ਈਸਰਹੇੜੀ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੀ, ਉਹਨਾਂ ਅੱਗੇ ਕਿਹਾ ਕਿ ਇਹੋ ਜਿਹੀਆਂ ਸਰਕਾਰ ਦੀਆਂ ਘਟੀਆਂ ਚਾਲਾਂ ਦੀ ਵਿਸਵ ਭਰ ਵਿਚ ਨਿਖੇਧੀ ਹੋ ਰਹੀ ਹੈ।
ਇਸ ਮੋਕੇ ਉਹਨਾਂ ਆਪ ਦੇ ਬਿਜਲੀ ਜਨ ਸੰਵਾਦ ਅਧੀਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿਚ ਆਪ ਦੀ ਸਰਕਾਰ ਬਣਨ ਤੇ ਤਿੰਨ ਸੋ ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ ਅਤੇ ਚੋਵੀ ਘੰਟੇ ਨਿਰਵਿਘਨ ਸਪਲਾਈ ਯਕੀਨੀ ਮਿਲੇਗੀ। ਇਸ ਮੋਕੇ ਲਾਭ ਸਿੰਘ , ਜੰਗ ਸਿੰਘ ਫੋਜੀ, ਮਾਂਗਾ ਰਾਮ, ਬਲਜਿੰਦਰ ਸਿੰਘ, ਮਨੋਜ ਕੁਮਾਰ, ਸੁਖਬੀਰ ਸਿੰਘ, ਬਲਜੀਤ ਸਿੰਘ , ਅਵਤਾਰ ਸਿੰਘ, ਰਾਮ ਕੁਮਾਰ, ਸਾਹਿਬ ਸਿੰਘ, ਮਹਿੰਦਰ ਸਿੰਘ, ਚਮਨ ਲਾਲ, ਮੁਕੇਸ ਕੁਮਾਰ, ਜਗਤਾਰ ਸਿੰਘ, ਗੁਲਜਾਰ ਸਿੰਘ, ਰਿੰਕੂ, ਮਿਰਜਾ ਸਿੰਘ, ਰਾਜ ਕੁਮਾਰ ਤੋ ਇਲਾਵਾ ਹੋਰ ਲੋਕਾਂ ਦਾ ਭਾਰੀ ਇਕੱਠ ਮੌਜੂਦ ਸੀ।