ਅਮ੍ਰਿਤਸਰ (ਸਾਹਿਲ ਗੁਪਤਾ) : ਪੰਜਾਬ ਦੇ ਨਵੇਂ ਬਣੇ ਟਰਾਸਪੋਰਟ ਮੰਤਰੀ ਲਾਲ ਸਿੰਘ ਵਲੋਂ ਪੱਟੀ ਤੋਂ ਨਵੀਆਂ ਬੱਸਾਂ ਦਾ ਉਦਘਾਟਨ ਕਰ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਬਸ ਸਟੈਂਡ ਦਾ ਦੌਰਾ ਕਰ ਸ਼ਪੈਸਲ ਚੈਕਿੰਗ ਕਰਨੀ ਸੀ ਪਰ ਅਚਨਚੇਤ ਉਨ੍ਹਾਂ ਦਾ ਪ੍ਰੋਗਰਾਮ ਬਦਲਣ ਕਾਰਨ ਉਹ ਹਲਕਾ ਜੰਡਿਆਲਾ ਗੁਰੂ ਤੋਂ ਹੀ ਵਾਪਿਸ ਮੁੜ ਗਏ।
ਸਿਰੋਪਾਓ ਅਤੇ ਹਾਰ ਲੈ ਖੜੇ ਉਡੀਕਦੇ ਰਹੇ ਵਰਕਰ ਪਰ ਨਹੀਂ ਪਹੁੰਚੇ ਮੰਤਰੀ ਸਾਬ ਜਿਸਦੇ ਚੱਲਦੇ ਉਨ੍ਹਾਂ ਦੇ ਸਵਾਗਤ ‘ਚ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਖੜੇ ਆਪ ਆਗੂਆਂ ਅਤੇ ਵਰਕਰਾਂ ‘ਚ ਹਾਸੋ ਹੀਣਾ ਮਾਹੌਲ ਪੈਦਾ ਹੋ ਗਿਆ।