ਜਲੰਧਰ, 08 ਅਗਸਤ (ਕਬੀਰ ਸੌਂਧੀ) : ਅੱਜ ਸਵੇਰੇ ਸਿੱਖ ਤਾਲਮੇਲ ਕਮੇਟੀ ਦੇ ਸੀਨੀਅਰ ਮੈਂਬਰ ਗੁੁਰਜੀਤ ਸਿੰਘ ਸਤਨਾਮੀਆ ਆਪਣੀ ਪੋਤਰੀ ਨੂੰ ਜੋ ਸਿਟੀ ਪਬਲਿਕ ਸਕੂਲ ਮਕਸੂਦਾਂ ਵਿਚ ਪੜ੍ਹਦੀ ਹੈ,ਉੁਸ ਨੂੰ ਸਕੂਲ ਛਡਣ ਗਏ,ਉਨ੍ਹਾਂ ਦੀ ਪੋਤਰੀ ਜਦੋਂ ਸਕੂਲ ਵਿੱਚ ਦਾਖ਼ਲ ਹੋਈ ਤਾਂ ਉਥੇ ਖੜ੍ਹੀ ਮੈਡਮ ਭਾਵਨਾ ਚੱਢਾ ਨੇ ਉਸ ਨੂੰ ਆਪਣਾ ਕੜਾ ਉਤਾਰਣ ਲਈ ਕਿਹਾ ਤਾਂ ਉਸਨੇ ਕੜਾ ਉਤਾਰਨ ਤੋਂ ਨਾਂਹ ਕਰ ਦਿੱਤੀ ਜਿਸ ਤੇ ਨੇੜੇ ਖੜ੍ਹੇ ਪ੍ਰਿੰਸੀਪਲ ਦਲਜੀਤ ਰਾਣਾ ਨੇ ਵੀ ਕੜਾ ਉੁਤਾਰਣ ਲਈ ਕਿਹਾ। ਲੜਕੀ ਸਕੂਲ ਤੋਂ ਬਾਹਰ ਆ ਕੇ ਆਪਣੇ ਦਾਦਾ ਗੁੁਰਜੀਤ ਸਿੰਘ ਸਤਨਾਮੀਆ ਨੂੰ ਸਾਰੀ ਗੱਲ ਦੱਸੀ ਤਾਂ ਉਨ੍ਹਾਂ ਨੇ ਤੂਰੰਤ ਸਿੱਖ ਤਾਲਮੇਲ ਕਮੇਟੀ ਨੂੰ ਇਸ ਦੀ ਸੂਚਨਾ ਦਿੱਤੀ ਜਿਸ ਤੇ ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਹਰਪਾਲ ਸਿੰਘ ਪਾਲੀ ਚੱਢਾ ਤੇ ਸੰਨੀ ਸਿੰਘ ਓਬਰਾਏ ਤੁੁਰੰਤ ਉੱਥੇ ਪਹੁੰਚੇ।
ਉਨ੍ਹਾਂ ਨੇ ਜਾ ਕੇ ਦੇਖਿਆ ਕਿ ਭਾਵਨਾ ਚੱਢਾ ਮੈਡਮ ਦੇ ਹੱਥ ਵਿਚ ਸੱਤ ਤੋਂ ਅੱਠ ਕੜੇ ਹੋਰ ਵੀ ਫੜੇ ਹੋਏ ਸਨ। ਜੋ ਉਨ੍ਹਾਂ ਬੱਚਿਆਂ ਦੇ ਲੁਹਾਏ ਹੋਏ ਸਨ, ਇਸ ਤੇ ਸਿੱਖ ਤਾਲਮੇਲ ਕਮੇਟੀ ਵਲੋਂ ਤੁੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਸਿਟੀ ਪਬਲਿਕ ਸਕੂਲ ਦੀ ਮੈਨੇਜਮੈਂਟ ਨੂੰ ਸੂਚਿਤ ਕੀਤਾ। ਪੁੁਲਿਸ ਤਿੰਨ ਦੋਸ਼ੀਆਂ ਨੂੰ ਪੁੁਲਿਸ ਡਵੀਜ਼ਨ ਨੰਬਰ 1 ਲੈ ਆਈ ਜਿੱਥੇ ਪੰਜਾਬ ਪੁੁਲੀਸ ਦੇ ਏਡੀਸੀਪੀ ਬਲਵਿੰਦਰ ਸਿੰਘ ਰੰਧਾਵਾ ਅਤੇ ਐਸਐਚਓ ਜਤਿੰਦਰ ਕੁਮਾਰ ਮੌਕੇ ਤੇ ਪਹੁੰਚੇ। ਉੁਥੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਜਿੰਦਰ ਸਿੰਘ ਵਿੱਕੀ ਖਾਲਸਾ, ਲਖਬੀਰ ਸਿੰਘ ਲੱਕੀ, ਗੁੁਰਵਿੰਦਰ ਸਿੰਘ ਸਿੱਧੂ,ਆਗਾਜ਼ ਐੱਨਜੀਓ ਦੇ ਪਰਮਪ੍ਰੀਤ ਸਿੰਘ ਵਿੱਟੀ ਵੀ ਪਹੁੰਚੇ ਹੋਏ ਸਨ। ਇਸ ਦੌਰਾਨ ਭਾਵਨਾ ਚੱਢਾ ਤੇ ਅਮਿਤ ਨੇ ਦੱਸਿਆ ਕਿ ਸਾਨੂੰ ਪ੍ਰਿੰਸੀਪਲ ਨੇ ਸਭ ਕੁੁਝ ਕਰਨ ਲਈ ਕਿਹਾ ਸੀ।
ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਤੁਰੰਤ ਪ੍ਰਿੰਸੀਪਲ ਦਲਜੀਤ ਰਾਣਾ, ਅਮਿਤ ਚੋਪੜਾ ਤੇ ਭਾਵਨਾ ਚੱਢਾ ਨੂੰ ਸਕੂਲ ਵਿੱਚੋਂ ਬਰਖਾਸਤ ਕਰਨ ਦਾ ਐਲਾਨ ਕੀਤਾ ਅਤੇ ਬਰਖਾਸਤ ਕਰਨ ਦੀ ਚਿੱਠੀ ਤੁਰੰਤ ਜਾਰੀ ਕਰ ਦਿਤੀ, ਲਹਾਉਣ ਵਾਲਿਆਂ ਨੇ ਲਿਖਕੇ ਸਾਰੇ ਸਿੱਖ ਸਮਾਜ ਤੋਂ ਮੁਆਫੀ ਮੰਗੀ। ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਹਰਪਾਲ ਸਿੰਘ ਚੱਢਾ’ ਤਜਿੰਦਰ ਸਿੰਘ ਪ੍ਰਦੇਸੀ ਤੇ ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਕਿਸੇ ਨੂੰ ਸਿੱਖ ਕਕਾਰਾਂ ਨਾਲ ਛੇੜਛਾੜ ਦੀ ਇਜਾਜ਼ਤ ਨਹੀਂ ਦੇਵਾਂਗੇ, ਜਲਦੀ ਹੀ ਇਸ ਸਬੰਧ ਵਿਚ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਇਸ ਤਰ੍ਹਾਂ ਦਾ ਉੁਪਰਾਲਾ ਕਰਾਂਗੇ ਤਾਂ ਕਿ ਕੋਈ ਅਜਿਹੀ ਹਰਕਤ ਦੂਬਾਰਾ ਨਾ ਕਰ ਸਕੇ।