ਅੰਮ੍ਰਿਤਸਰ,ਜੰਡਿਆਲਾ ਗੁਰੂ,(ਕੰਵਲਜੀਤ ਸਿੰਘ ਲਾਡੀ): ਸ੍ਰੀ ਅੰਮ੍ਰਿਤਸਰ ਸਾਹਿਬ ਤੋੰ ਮਹਿਤਾ ਰੋਡ ਅੱਡਾ ਖਜ਼ਾਲਾ ਵਿਖੇ ਡੇਰਾ ਬਾਬਾ ਭੂਰੀਵਾਲੇ ਸੈਦੋਲੇਹਲ ਸੰਤ ਬਾਬਾ ਜੈਮਲ ਸਿੰਘ ਜੀ,ਸੰਤ ਬਾਬਾ ਗੁਰਦਿਆਲ ਸਿੰਘ ਜੀ ਚਰਨ ਸੇਵਕ ਡੇਰਾ ਮੁੱਖੀ ਸੰਤ ਬਾਬਾ ਗੁਰਦਿਦਾਰ ਸਿੰਘ ਜੀ ਦੀ ਰਹਿਨੁਮਾਈ ਹੇਠ ਪਿੰਡ ਸੇੈਦੋਲੇਹਲ ਦੀਆਂ ਤੇ ਖਜ਼ਾਲਾ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਹੋਲਾ ਮਹੱਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਦੇ ਲਈ ਮੇਲੇ ਲਈ ਰਵਾਨਾ ਹੁੰਦੀਆਂ ਸੰਗਤ ਦਾ ਹਰ ਵਾਰ ਦੀ ਤਰਾਂ ਡੇਰਾ ਭੂਰੀਵਾਲੇ ਜੀ ਸੈਦੋਲੇਹਲ ਅੱਡਾ ਖਜ਼ਾਲਾ ਵਿਖੇ ਪੁੱਜਣ ਤੇ ਗੁਰੂ ਕੇ ਅਤੁੱਟ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ।
ਇਸ ਮੌਕੇ ਡੇਰਾ ਮੁੱਖੀ ਬਾਬਾ ਗੁਰਦਿਦਾਰ ਸਿੰਘ ਅਤੇ ਸੇਵਾਦਾਰਾਂ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਹੋਲਾ ਮਹੱਲਾ ਦੇ ਦਿਹਾੜੇ ਨੂੰ ਮਨਾਉਣ ਲਈ ਹਰ ਸਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲ ਆਉਂਦੀਆਂ ਜਾਂਦੀਆਂ ਸੰਗਤਾ ਲਈ ਵੱਖ- ਵੱਖ ਕਿਸ਼ਮ ਦੇ ਲੰਗਰ ਵਰਤਾਏ ਜਾਂਦੇ ਹਨ । ਪਿੰਡ ਸੈਦੋਲੇਹਲ ਦੇ ਅਤੇ ਇਲਾਕੇ ਦੇ ਸੇਵਾਦਾਰ ਤੇ ਬੀਬੀਆਂ ਭਹਿਣਾ ਵੱਲੋਂ ਇਹ ਸੇਵਾ ਰਾਤ ਦਿੱਨ ਬੜੇ ਉਤਸ਼ਾਹ ਨਾਲ ਬ- ਖੂਬੀ ਨਿਭਾਈ ਜਾਂਦੀ ਹੈ ।