ਜੰਡਿਆਲਾ ਗੁਰੂ, 21 ਮਈ (ਕੰਵਲਜੀਤ ਸਿੰਘ ਲਾਡੀ) : ਅੱਜ ਜੰਡਿਆਲਾ ਗੁਰੂ ਦੇ ਵਿੱਚ ਪੈਂਦੇ ਨਵੇਂ ਪਿੰਡ ਦੇ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਨੇ ਪੱਤਰਕਾਰਾਂ ਦਾ ਗੱਲਬਾਤ ਕਰਦੇ ਹੋਏ ਦੱਸਿਆ ਕੇ ਮੈਂ ਨਵੇਂ ਪਿੰਡ ਪਿੰਡ ਦੇ ਰਹਿਣ ਵਾਲਾ ਹਾਂ ਮੇਰੇ ਘਰ ਮਹਿਮਾਨ ਆਏ ਸੀ ਏਐਸਆਈ ਜਗੀਰ ਸਿੰਘ ਚੌਂਕੀ ਇੰਚਾਰਜ ਨੇ ਮੈਨੂੰ ਅਤੇ ਮੇਰੇ ਲੜਕੇ ਨੂੰ ਘਰੋਂ ਬੂਲਾ ਕੇ ਕਿਹਾ ਕਿ ਤੁਸੀਂ ਮੇਰੀ ਬਦਲੀ ਕਰਵਾ ਦਿੱਤੀ ਹੈ ਮੈਂ ਤਾਂ ਫਿਰ ਇਹ ਨਵੇਂ ਪਿੰਡ ਵਿੱਚ ਆ ਗਿਆ ਹਾਂ ਤੁਸੀਂ ਜੋ ਮੇਰਾ ਬਿਗਾੜਨਾ ਹੈ ਵਗਾੜ ਲੋ ਕੋਈ ਫਰਕ ਨਹੀਂ ਹੈ
ਅਤੇ ਮਾੜੇ ਚੰਗੇ ਸ਼ਬਦ ਵੀ ਬੋਲੇ ਇਸ ਕਰਕੇ ਡੀਐਸਪੀ ਦਫ਼ਤਰ ਆਏ ਹਾਂ ਏਐਸਆਈ ਜਗੀਰ ਸਿੰਘ ਦੇ ਖ਼ਿਲਾਫ਼ ਦਰਖਾਸਤ ਦਿੱਤੀ ਹੈ ਇਨਸਾਫ਼ ਦੀ ਮੰਗ ਕਰ ਰਹੇ ਹਾਂ ਦੂਸਰੇ ਪਾਸੇ ਜਦ ਪੱਤਰਕਾਰਾਂ ਨੇ ਏ ਐਸ ਆਈ ਜਗੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂਨੇ ਆਪਣਾ ਪੱਖ ਦੱਸਿਆ ਕਿ ਇਹ ਆਦਮੀ ਸ਼ਰਾਬ ਕੱਢਣ ਦਾ ਅਤੇ ਵੇਚਣ ਦਾ ਕੰਮ ਕਰਦਾ ਹੈ। ਇਸਦੇ ਕਰੋ ਏਕਸੇਜ ਮਹਿਕਮਾ ਅਤੇ ਪੁਲਸ ਪਾਰਟੀ ਨੇ ਚੱਲਦੀ ਭੱਠੀ ਅਤੇ ਲਾਹਨ ਫੜੀ ਹੈ ਇਸ ਨੂੰ ਲੈ ਕੇ ਮੇਰੇ ਉੱਪਰ ਭੱਦੀ ਸ਼ਬਦਾਵਲੀ ਦੇ ਦੋਸ਼ ਲਗਾ ਰਿਹਾ ਹੈ ਮੈਂ ਇਸ ਨੂੰ ਕੋਈ ਵੀ ਮਾੜੀ ਚੰਗੀ ਗੱਲ ਨਹੀਂ ਕਹੀ ਮੈਂ ਬਿਲਕੁਲ ਨਿਰਦੋਸ਼ ਹਾਂ ਸ਼ਰਾਬ ਨੂੰ ਲੈ ਕੇ ਇਹ ਸਾਰੇ ਦੋਸ਼ ਮੇਰੇ ਉਪਰ ਬੇਬੁਨਿਆਦ ਲੱਗ ਰਹੇ ਹਨ।