ਸਾਬਕਾ ਸੰਸਦੀ ਸਕੱਤਰ ਹਰਮੀਤ ਸਿੰਘ ਸੰਧੂ ਦੀ ਅਗਵਾਈ ਨੂੰ ਕਬੂਲਿਆ
ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਲ
ਚੋਹਲਾ ਸਾਹਿਬ/ਤਰਨਤਾਰਨ,30 ਮਈ (ਰਕੇਸ਼ ਨਈਅਰ) : ਹਲਕਾ ਖਡੂਰ ਸਾਹਿਬ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੇਰਨਾ ਸਦਕਾ ਪਿੰਡ ਚੰਬਾ ਕਲਾਂ ਵਿਖੇ ਸਾਬਕਾ ਮੈਂਬਰ ਪੰਚਾਇਤ ਜਗਤਾਰ ਸਿੰਘ ਢੇਰੀ ਵਾਲੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਸਾਬਕਾ ਸੰਸਦੀ ਸਕੱਤਰ ਹਰਮੀਤ ਸਿੰਘ ਸੰਧੂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।ਇਸ ਮੌਕੇ ਜਗਤਾਰ ਸਿੰਘ ਢੇਰੀ ਵਾਲਿਆਂ ਦੇ ਨਾਲ ਉਨ੍ਹਾਂ ਦੇ ਸਾਥੀ ਨਿਰਵੈਲ ਸਿੰਘ, ਸਤਨਾਮ ਸਿੰਘ,ਸੁਰਜੀਤ ਸਿੰਘ,ਸਾਹਿਬ ਸਿੰਘ,ਕਾਰਜ ਸਿੰਘ,ਜੱਜਬੀਰ ਸਿੰਘ,ਬੋਹੜ ਸਿੰਘ, ਮਹਿੰਦਰ ਸਿੰਘ ਮਾਣਕਾ,ਜਸਵੰਤ ਸਿੰਘ ਵਪਾਰੀ,ਜੱਸਾ ਸਿੰਘ,ਨਿਰਵੈਲ ਸਿੰਘ,ਸਰਵਣ ਸਿੰਘ,ਬਲਜਿੰਦਰ ਸਿੰਘ,ਬਾਬਾ ਜੱਸਾ ਸਿੰਘ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਏ। ਪਾਰਟੀ ਵਿਚ ਸ਼ਾਮਿਲ ਹੋਣ ‘ਤੇ ਸਾਬਕਾ ਸੰਸਦੀ ਸਕੱਤਰ ਹਰਮੀਤ ਸਿੰਘ ਸੰਧੂ ਅਤੇ ਜਥੇ.ਗੁਰਬਚਨ ਸਿੰਘ ਕਰਮੂੰਵਾਲਾ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਅਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਨ ਤੇ ਲੋਕਾਂ ਨੂੰ ਮੁੜ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ ਜੋ ਕਾਂਗਰਸ ਸਰਕਾਰ ਨੇ ਬੰਦ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ,ਭੋਲੇ ਭਾਲੇ ਲੋਕਾਂ ਨੂੰ ਠੱਗਿਆ ਹੈ, ਜਿਸਦਾ ਜਵਾਬ ਸੂਝਵਾਨ ਲੋਕ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾ ਕੇ ਦੇਣਗੇ। ਸਟੇਜ ਸੈਕਟਰੀ ਦੀ ਭੂਮਿਕਾ ਦਲੇਰ ਸਿੰਘ ਢਿੱਲੋਂ ਕਰਮੂੰਵਾਲਾ ਵਲੋਂ ਨਿਭਾਈ ਗਈ।ਇਸ ਮੌਕੇ ਮਨਜੀਤ ਸਿੰਘ ਪੱਖੋਪੁਰ,ਡਾਕਟਰ ਇੰਦਰਜੀਤ ਸਿੰਘ ਸਾਬਕਾ ਪ੍ਰੈੱਸ ਸਕੱਤਰ ਹਲਕਾ ਖਡੂਰ ਸਾਹਿਬ,ਹਰਬੰਸ ਸਿੰਘ ਫੌਜੀ ਚੋਹਲਾ ਸਾਹਿਬ, ਸਵਿੰਦਰ ਸਿੰਘ ਪ੍ਰਧਾਨ ਕਰਮੂੰਵਾਲਾ,ਬਲਕਾਰ ਸਿੰਘ ਸਾਬਕਾ ਸਰਪੰਚ ਹਵੇਲੀਆਂ,ਜਸਬੀਰ ਸਿੰਘ ਜੱਸ ਕਾਹਲਵਾਂ,ਸਵਿੰਦਰ ਸਿੰਘ ਕਾਕਾ ਪ੍ਰਧਾਨ, ਦਲੇਰ ਸਿੰਘ ਢਿੱਲੋਂ ਕਰਮੂੰਵਾਲਾ,ਸੁਖਬੀਰ ਸਿੰਘ ਪੰਨੂ ਆੜਤੀ, ਅਜੀਤਪਾਲ ਸਿੰਘ ਬਿੱਟੂ ਚੰਬਾ,ਸੁਰਿੰਦਰ ਸਿੰਘ ਬੱਬੂ,ਜਗਦੇਵ ਸਿੰਘ ਪੱਖੋਪੁਰ,ਸਰਬਜੀਤ ਸਿੰਘ ਮੈਂਬਰ ਪੰਚਾਇਤ ਪੱਖੋਪੁਰ,ਡਾਕਟਰ ਜਸਬੀਰ ਸਿੰਘ ਪੱਖੋਪੁਰ,ਗੁਰਪ੍ਰਤਾਪ ਸਿੰਘ ਚੰਬਾ ਕਲਾਂ,ਸੁਖਚੈਨ ਸਿੰਘ ਰੰਧਾਵਾ ਕਰਮੂੰਵਾਲਾ,ਹਰਜਿੰਦਰ ਸਿੰਘ ਚੰਬਾ ਕਲਾਂ,ਦਲਜੀਤ ਸਿੰਘ ਚੰਬਾ ਕਲਾਂ, ਮਾਸਟਰ ਜਗਜੀਤ ਸਿੰਘ,ਦਇਆ ਸਿੰਘ ਚੋਹਲਾ ਖੁਰਦ,ਸੋਹਣ ਸਿੰਘ ਮੈਂਬਰ ਪੰਚਾਇਤ ਚੋਹਲਾ ਖੁਰਦ, ਆਦਿ ਪਤਵੰਤੇ ਹਾਜਰ ਸਨ।