ਬਾਬਾ ਬਕਾਲਾ ਸਾਹਿਬ, 10 ਅਕਤੂਬਰ (ਸੁਖਵਿੰਦਰ ਬਾਵਾ) : ਪਿੰਡ ਸਠਿਆਲਾ ਪਿੰਡ ਦੇ ਜੰਮਪਲ ਸ਼ਹੀਦ ਇੰਸਪੈਕਟਰ ਰਘਬੀਰ ਸਿੰਘ, ਜੋ ਕਿ 300 ਤੋਂ ਵੱਧ ਦੇਸ਼ ਵਿਰੋਧੀ ਤਾਕਤਾਂ ਨਾਲ ਲੜਦ ਹੋਏ ਆਪਣੀ ਦਲੇਰਾਨਾ ਸ਼ਹਾਦਤ ਉਪਰੰਤ ਭਾਰਤ ਸਰਕਾਰ ਦੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨੇ ਗਏ ਸਨ, ਉਨ੍ਹਾਂ ਦੀ ਵੀਰਨਾਰੀ ਪਤਨੀ ਸ੍ਰੀਮਤੀ ਬਲਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 11 ਅਕਤੂਬਰ ਨੂੰ ਸਥਾਨਿਕ ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੀ.ਆਰ.ਪੀ.ਐੱਫ਼ ਗਰੁੱਪ ਸੈਂਟਰ ਜਲੰਧਰ ਦੇ ਡੀ.ਆਈ.ਜੀ. ਗੁਰਸ਼ਕਤੀ ਸਿੰਘ ਸੋਢੀ ਅਤੇ ਭਾਰਤ ਸਰਕਾਰ ਦੀ ਸੀ.ਆਰ.ਪੀ.ਐੱਫ਼ ਦੀ ਪੁਲਿਸ ਦੇ ਡਾਇਰੈਕਟਰ ਜਨਰਲ ਦੀ ਅਗਵਾਈ ਵਿੱਚ ਰਵਾਨਾ ਕੀਤੀ ਗਈ ਸ੍ਰੀਨਗਰ ਤੋਂ ਕੰਨਿਆ ਕੁਮਾਰੀ ਤੱਕ ਮੋਟਰਸਾਈਕਲ ਰੈਲੀ ਦੀਆਂ 50 ਸੀ.ਆਰ.ਪੀ.ਐੱਫ਼ ਮਹਿਲਾਵਾਂ ਵੱਲੋਂ ਵਿਸ਼ੇਸ਼ ਰੂਪ ਵਿੱਚ ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਵਿਸ਼ੇਸ਼ ਸ਼ਰਧਾਂਜਲੀ ਦਿੱਤੀ ਜਾਵੇਗੀ।
ਇਸ ਮੌਕੇ ਸ਼ਹੀਦ ਦੇ ਪਰਿਵਾਰ ਵੱਲੋਂ 25 ਮੋਟਰਸਾਈਕਲਾਂ ਤੇ ਸਵਾਰ ਹੋ ਕੇ ਪੂਰੇ ਭਾਰਤ ਵਿੱਚ ਨਾਰੀ ਤਾਕਤ ਨੂੰ ਮਜ਼ਬੂਤ ਕਰਨ ਲਈ ਅਤੇ ਭਾਰਤ ਵਾਸੀਆਂ ਵਿੱਚ ਦੇਸ਼ ਭਗਤੀ ਦੇ ਜਜ਼ਬੇ ਨੂੰ ਹੋਰ ਉਤਸ਼ਾਹਿਤ ਕਰਨ ਲਈ ਸ਼ਾਮਿਲ ਹੋਈਆਂ 50 ਸੀ.ਆਰ.ਪੀ.ਐੱਫ਼. ਮਹਿਲਾਵਾਂ ਦਾ ਵਿਸ਼ੇਸ਼ ਰੂਪ ਵਿੱਚ ਸਵਾਗਤ ਕਰਨ ਦੇ ਨਾਲ-ਨਾਲ ਸਨਮਾਨਿਤ ਵੀ ਕੀਤਾ ਜਾਵੇਗਾ । ਮੁੱਖ ਮਹਿਮਾਨ ਦੇ ਰੂਪ ਵਿੱਚ ਡੀ.ਆਈ.ਜੀ. ਸੀ.ਆਰ.ਪੀ.ਐੱਫ਼. ਗੁਰਸ਼ਕਤੀ ਸਿੰਘ ਸੋਢੀ, ਆਈ.ਪੀ.ਐੱਸ. ਸ਼ਿਰਕਤ ਕਰਨਗੇ, ਜਦੋਂ ਕਿ ਵਿਸ਼ੇਸ਼ ਮਹਿਮਾਨਾਂ ਵਿੱਚ ਸ਼ਹੀਦ ਦਾ ਨੌਜਵਾਨ ਪੁੱਤਰ ਤਹਿਸੀਲਦਾਰ ਅੰਮ੍ਰਿਤਬੀਰ ਸਿੰਘ ਸ਼ਮੂਲੀਅਤ ਕਰਨਗੇ । ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਨੂੰ ਸਮਰਪਿਤ ਵਰਲਡਵਾਈਡ ਵੈਲਫ਼ੇਅਰ ਸੁਸਾਇਟੀ ਅਤੇ ਪ੍ਰਿੰਸੀਪਲ ਅਵਤਾਰ ਕੌਰ ਸਠਿਆਲਾ ਇਸ ਸਮਾਰੋਹ ਵਿੱਚ ਸਹਿਯੋਗ ਕਰਨਗੇ । ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਗਾਇਕ ਮੱਖਣ ਭੈਣੀਵਾਲਾ, ਸਤਨਾਮ ਸਿੰਘ ਸੱਤਾ ਜਸਪਾਲ, ਜਸਮੇਲ ਸਿੰਘ ਜੋਧੇ, ਮਨਜੀਤ ਸਿੰਘ ਵੱਸੀ, ਜਸਪਾਲ ਸਿੰਘ ਧੂਲ਼ਕਾ ਅਤੇ ਸਕੂਲ ਵਿਿਦਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤਾਂ ਦਾ ਗਾਇਨ ਵੀ ਕੀਤਾ ਜਾਵੇਗਾ।