ਜੰਡਿਆਲਾ ਗੁਰੂ, 30 ਜੁਲਾਈ (ਦਵਿੰਦਰ ਸਿੰਘ ਸੋਹਤਾ, ਕੰਵਲਜੀਤ ਸਿੰਘ ਲਾਡੀ) : ਬੀਤੇ ਦਿਨ ਪਿੰਡ ਦਸ਼ਮੇਸ਼ ਨਗਰ ਵਿੱਖੇ ਗੋਲੀ ਚੱਲਣ ਦੀ ਕਵਰੇਜ ਕਰਨ ਗਏ ਪੱਤਰਕਾਰਾਂ ਨਾਲ ਪੁਲਿਸ ਥਾਣਾ ਤਰਸਿਕਾ ਦੇ ਐਚ.ਐਚ.ੳ ਅਵਤਾਰ ਸਿੰਘ ਅਤੇ ਥਾਣੇ ਚ ਤਇਨਾਤ ਕਰਮਚਾਰੀਆ ਵੱਲੋੰ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਰੋਕਣ,ਮੋਬਾਇਲ ਖੋਹ ਕੇ ਡਾਟਾ ਡਲੀਟ ਕਰਨ ਅਤੇ ਅਪ ਸ਼ਬਦ ਬੋਲਣ ‘ਤੇ ਸ਼ੇਰੇ ਪੰਜਾਬ ਪ੍ਰੈੱਸ ਕਲੱਬ ਵਲੋਂ ਪੱਤਰਕਾਰਾਂ ਦੀ ਹਮਾਇਤ ਦਾ ਐਲਾਨ ਕਰਦਿਆਂ ਸਮੂਹ ਅਹੁਦੇਦਾਰਾਂ ਅਤੇ ਮੈਬਰਾਂ ਵੱਲੋੰ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ ਗਈ ਹੈ। ਇਸ ਮੌਕੇ ‘ਤੇ ਸੇਰੇ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਹਰਜਿੰਦਰ ਸਿੰਘ ਕਲੇਰ ਨੇ ਸਾਂਝੇ ਬਿਆਨ ਵਿੱਚ ਆਖਿਆ ਕਿ ਪੁਲਿਸ ਪ੍ਰਸ਼ਾਸਨ ਵੱਲੋੰ ਚੋਥੇ ਥੰਮ ਵੱਲੋੰ ਜਾਣੇ ਜਾਂਦੇ ਪੱਤਰਕਾਰਾਂ ਉਪਰ ਲਗਾਤਾਰ ਵਧੀਕੀਆ ਕੀਤੀਆ ਜਾ ਰਹੀਆ ਹਨ।ਜਿਸ ਨੂੰ ਪੱਤਰਕਾਰ ਕਦੇ ਬਰਦਾਸ਼ਤ ਨਹੀ ਕਰਨਗੇ।
ਪ੍ਰਧਾਨ ਕਲੇਰ ਨੇ ਕਿਹਾ ਕਿ ਜੇਕਰ ਪੁਲਿਸ ਪੱਤਰਕਾਰਾਂ ਨਾਲ ਇਹੋ ਜਿਹਾ ਵਰਤਾਵ ਕਰ ਰਹੀ ਹੈ ਤਾਂ ਆਮ ਆਦਮੀ ਨਾਲ ਕਿਸ ਤਰਾਂ ਪੇਸ਼ ਆਉਦੀ ਹੋਵੇਗੀ।ਇਹ ਬਹੁਤ ਗੰਭੀਰ ਮਸਲਾ ਹੈ। ਉਨ੍ਹਾਂ ਆਖਿਆ ਚੋਥੇ ਥੰਮ ਉਪਰ ਲਗਾਤਾਰ ਹਮਲੇ ਹੋ ਰਹੇ ਹਨ ਪਰ ਸੂਬਾ ਸਰਕਾਰ ਚੁੱਪ ਧਾਰੀ ਬੈਠੀ ਹੈ। ਕਲੱਬ ਦੇ ਚੇਅਰਮੈਨ ਰਾਮ ਸ਼ਰਨਜੀਤ ਸਿੰਘ ਤੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਬਿੱਟੂ ਨੇ ਅੇੈਸ.ਅੇੈਸ.ਪੀ ਅੰਮ੍ਰਿਤਸਰ ਦਿਹਾਤੀ ਤੋੰ ਮੰਗ ਕੀਤੀ ਹੈ ਕਿ ਦੋਸ਼ੀਆ ਖਿਲਾਫ਼ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਮੁਅੱਤਲ ਕੀਤਾ ਜਾਵੇ । ਜੇਕਰ ਪੁਲਿਸ ਪ੍ਰਸ਼ਾਸਨ ਵੱਲੋੰ ਦੋਸ਼ੀਆ ਵਿਰੋਧ ਕਾਰਵਾਈ ਨਾਂ ਕੀਤੀ ਗਈ ਤਾਂ ਸਮੂਹ ਪੱਤਰਕਾਰ ਭਾਈਚਾਰਾ ਦੇ ਸਮੂਹ ਮੈਬਰ ਅਤੇ ਅਹੁਦੇਦਾਰ ਅਗਲੀ ਰਣਨੀਤੀ ਤਹਿ ਕਰਨਗੇ । ਅਤੇ ਪੱਤਰਕਾਰ ਸਾਥੀਆ ਨੂੰ ਇੰਨਸਾਫ ਦਿਵਾਉਣ ਚ’ ਕੋਈ ਢਿੱਲ ਨਹੀ ਛੱਡਣਗੇ । ਇਸ ਮੌਕੇ ਚੈਅਰਮੈਨ ਰਾਮ ਸ਼ਰਨਜੀਤ ਸਿੰਘ , ਬਲਜੀਤ ਸਿੰਘ ਬਿੱਟੂ ਸੀਨੀਅਰ ਮੀਤ ਪ੍ਰਧਾਨ , ਪੰਜਾਬ ਸਿੰਘ ਬੱਲ ਰਜੇਸ਼ ਪਾਠਕ ਸੁੱਖਜਿੰਦਰ ਸਿੰਘ, ਗੁਲਸ਼ਨ ਵਿਨਾਇਕ,ਦਵਿੰਦਰ ਸਿੰਘ ਸਹੋਤਾ, ਹਰਦੇਵ ਪ੍ਰਿੰਸ, ਕੰਵਲਜੀਤ ਸਿੰਘ ਲਾਡੀ, ਹਰਿੰਦਰ ਸਿੰਘ ਡਡਵਾਲ, ਕੁਲਦੀਪ ਸਿੰਘ ਡਡਵਾਲ , ਸਰਦੂਲ ਸਿੰਘ ਡਡਵਾਲ ਆਦਿ ਪੱਤਰਕਾਰ ਹਾਜਰ ਸਨ।