ਜੰਡਿਆਲਾ ਗੁਰੂ, 29 ਦਸੰਬਰ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸੋਹਤਾ) : ਸ਼ੇਰੇ ਪੰਜਾਬ ਪ੍ਰੈੱਸ ਕਲੱਬ ਜੰਡਿਆਲਾ ਗੁਰੂ ਦੇ ਸਮਕਾਲੀ ਵਰ੍ਹੇ ਦੀ ਅੰਤਮਲੀ ਮੀਟਿੰਗ ਅੱੱਜ ਜੰਡਿਆਲਾ ਗੁਰੂ ਵਿਖੇ ਹੋਈ। ਇਸ ਮੌਕੇ ਪੱਤਰਕਾਰਾਂ ਦੀਆਂ ਦਰਪੇਸ਼ ਮੁਸ਼ਕਲਾਂ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ ਕਲੱਬ ਦੇ ਅਹੁਦੇਦਾਰਾਂ ਦਾ ਐਲਾਨ ਵੀ ਕਲੱਬ ਦੇ ਪ੍ਰਧਾਨ ਹਰਜਿੰਦਰ ਸਿੰਘ ਕਲੇਰ ਦੁਆਰਾ ਕੀਤਾ ਗਿਆ। ਜਿਸ ਦੈ ਸਰਬ ਸੰਮਤੀ ਨਾਲ ਰਾਮ ਸ਼ਰਨਜੀਤ ਸਿੰਘ ਚੇਅਰਮੈਨ, ਬਲਜੀਤ ਸਿੰਘ ਬਿੱਟੂ ਸੀਨੀਅਰ ਮੀਤ ਪ੍ਰਧਾਨ , ਰਜ਼ੇਸ਼ ਪਾਠਕ ਮੀਤ ਪ੍ਰਧਾਨ , ਮਲਕੀਅਤ ਸਿੰਘ ਸਁਗੂ ਜਨਰਲ ਸਕੱਤਰ , ਮਨਦੀਪ ਸਿੰਘ ਮੰਨਾ ਸਕੱਤਰ , ਪੰਜਾਬ ਸਿੰਘ ਬੱਲ ਮੁੱਖ ਸਲਾਹਕਾਰ, ਮੰਗਲਦੀਪ ਸਿੰਘ ਖਜਾਨਚੀ, ਅੰਗਰੇਜ਼ ਸਿੰਘ ਬੰਡਾਲਾ ਪ੍ਰੈੱਸ ਸਕੱਤਰ, ਕੰਵਲਜੀਤ ਸਿੰਘ ਲਾਡੀ ਮੁੱਖ ਬਲਾਰਾ, ਹਰਿੰਦਰ ਸਿੰਘ ਡਁਡਵਾਲ ਵਰਕਿੰਗ ਕਮੇਟੀ ਮੈਂਬਰ , ਕੁਲਦੀਪ ਸਿੰਘ ਡਡਵਾਲ ਮੈਂਬਰ, ਸਰਦੂਲ ਸਿੰਘ ਡਡਵਾਲ ਮੈਂਬਰ , ਸੰਜੀਵ ਸੂਰੀ ਮੈਂਬਰ, ਸੁਖਜਿੰਦਰ ਸਿੰਘ ਸੋਹਣੀ ਮੈਂਬਰ ਦਵਿੰਦਰ ਸਿੰਘ ਸਹੋਤਾ ਮੈਂਬਰ ਨਿਯੁਕਤ ਕੀਤਾ ਗਿਆ।
ਇਸ ਮੌਕੇ ਤੇ ਕੁਝ ਪੱਤਰਕਾਰਾਂ ਨੇ ਮਸ਼ਵਰਾ ਦਿੱਤਾ ਕਿ ਅੱਤ ਦੀ ਸਰਦੀ ਨੂੰ ਮੁੱਖ ਰੱਖਦਿਆਂ ਗਰੀਬ ਅਤੇ ਲੋੜਵੰਦ ਲੋਕਾਂ ਲਈ ਕਲੱਬ ਦੁਆਰਾ ਕੋਟੀਆ, ਕੰਬਲ, ਜੈਕਟਾਂ ਆਦਿ ਗਰਮ ਕੱਪੜੇ ਜ਼ਰੂਰਤਮੰਦਾ ਤੱਕ ਪਹੁੰਚਾਉਣ ਲਈ ਮੁਹਿੰਮ ਆਰੰਭੀ ਜਾਵੇ , ਊਕਤ ਮਸ਼ਵਰੇ ਤੇ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕੇ ਸਮਾਜ ਸੇਵਾ ਦਾ ਇਹ ਕਾਰਜ ਬਿਨਾਂ ਦੇਰੀ ਅਗਲੇਰੇ ਦਿਨਾਂ ਵਿਚ ਵਿਁਢ ਦਿੱਤਾ ਜਾਵੇਗਾ। ਇਸ ਮੌਕੇ ਤੇ ਪ੍ਰਧਾਨ ਹਰਜਿੰਦਰ ਸਿੰਘ ਕਲੇਰ ਨੇ ਆਪਣੇ ਸੰਬੋਧਨ ਚ ਕਿਹਾ ਕਿ ਸਮੂਹ ਪੱਤਰਕਾਰ ਪੂਰੀ ਪਾਰਦਸਤਾ ਤੇ ਨਿਁਤਰਤਾ ਆਪਣੀਆਂ ਸੇਵਾਵਾਂ ਨਿਭਾਉਣ ਅਤੇ ਇਸ ਕਾਰਜ ਦੌਰਾਣ ਜੇਕਰ ਕਿਸੇ ਵੀ ਪੱਤਰਕਾਰ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਕਲੱਬ ਦੁਆਰਾ ਡੱਟ ਕੇ ਉਸ ਦਾ ਸਾਥ ਦਿੱਤਾ ਜਾਵੇਗਾ ਡੱਟ ਕੇ ਉਸ ਦਾ ਸਾਥ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅਗਲੇ ਸਾਲ ਦੇ ਸ਼ੁਰੂਆਤੀ ਦੇ ਦਿਨਾਂ ਵਿਚ ਹੀ ਵਿਸ਼ੇਸ਼ ਇਕੱਤਰਤਾ ਕਰਕੇ ਸਮਾਜ ਪੱਖੀ ਕੁਝ ਸੇਵਾਂਵਾ ਆਰੰਭਣ ਦਾ ਫੈਸਲਾ ਲਿਆ ਜਾਵੇਗਾ।