ਚੋਹਲਾ ਸਾਹਿਬ/ਤਰਨਤਾਰਨ, 14 ਫਰਵਰੀ (ਰਾਕੇਸ਼ ਨਈਅਰ) : ਸ਼ਿਵ ਮੰਦਿਰ ਸੇਵਾ ਸੁਸਾਇਟੀ ਚੋਹਲਾ ਸਾਹਿਬ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਹਾਂ-ਸ਼ਿਵਰਾਤਰੀ ਦਾ ਤਿਓਹਾਰ 18 ਫਰਵਰੀ ਨੂੰ ਇਥੋਂ ਦੇ ਪੁਰਾਤਨ ਸ਼ਿਵ ਮੰਦਿਰ ਵਿਖੇ ਬੜੀ ਸ਼ਰਧਾ ਪੂਰਵਕ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਇਸ ਸਬੰਧੀ ਮੰਦਿਰ ਕਮੇਟੀ ਦੀ ਹੋਈ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਕੁਮਾਰ ਕੁੰਦਰਾ,ਖ਼ਜ਼ਾਨਚੀ ਸ਼ਿਵ ਨਰਾਇਣ ਸ਼ੰਭੂ ਅਤੇ ਰਾਜਨ ਕੁੰਦਰਾ ਨੇ ਦੱਸਿਆ ਕਿ 18 ਫਰਵਰੀ ਸ਼ਨੀਵਾਰ ਨੂੰ ਮੰਦਿਰ ਦੇ ਪੰਡਤ ਕੁੰਦਨ ਜੀ ਵਲੋਂ ਪੂਜਾ ਅਰਚਨਾ ਕਰਨ ਤੋਂ ਬਾਅਦ ਸਾਰਾ ਦਿਨ ਵੱਖ-ਵੱਖ ਪਕਵਾਨਾਂ ਦੇ ਲੰਗਰਾਂ ਦਾ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਰਾਤ ਨੂੰ ਮਸ਼ਹੂਰ ਭਜਨ ਗਾਇਕ ਵੰਸ਼ ਲਾਡਲਾ ਤੇ ਪਾਰਟੀ ਵਲੋਂ ਆਪਣੀਆਂ ਮਨਮੋਹਕ ਭੇਟਾਂ ਰਾਹੀਂ ਸ਼ਿਵ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ।ਇਸ ਮੌਕੇ ਵੱਖ-ਵੱਖ ਝਾਕੀਆਂ ਦੀ ਪੇਸ਼ਕਾਰੀ ਵੀ ਕੀਤੀ ਜਾਵੇਗੀ।ਇਸ ਮੌਕੇ ਮੰਦਿਰ ਦੀ ਰੰਗ-ਬਰੰਗੀਆਂ ਲਾਈਟਾਂ ਨਾਲ ਖੂਬਸੂਰਤ ਢੰਗ ਨਾਲ ਸਜਾਵਟ ਕੀਤੀ ਜਾਵੇਗੀ।ਇਸ ਮੌਕੇ ਸ਼੍ਰੀ ਪਰਮਜੀਤ ਜੋਸ਼ੀ ਸਰਪ੍ਰਸਤ,ਰਮਨ ਕੁਮਾਰ ਧੀਰ ਜਿਊਲਰਜ਼, ਰਕੇਸ਼ ਆਨੰਦ, ਪ੍ਰਦੀਪ ਹੈਪੀ,ਰਾਜੀਵ ਕੁਮਾਰ ਲਾਲੀ, ਸੁਰਿੰਦਰ ਭਗਤ, ਅਸ਼ਵਨੀ ਕੁਮਾਰ ਰਾਜੂ, ਅਨਿਲ ਕੁਮਾਰ ਬੱਬਲੀ ਸ਼ਾਹ, ਰਕੇਸ਼ ਕੁਮਾਰ ਬਿੱਲਾ, ਪ੍ਰਵੀਨ ਕੁਮਾਰ ਕੁੰਦਰਾ, ਭੁਪਿੰਦਰ ਕੁਮਾਰ ਨਈਅਰ, ਸਕਸ਼ਮ ਕੁੰਦਰਾ,ਧਰੁਵ, ਨੈਤਿਕ,ਪਰਿਆਂਸੂ, ਨਰੇਸ਼ ਕੁਮਾਰ, ਬਲਦੇਵ ਰਾਜ, ਸੋਨੂੰ ਚਾਵਲਾ,ਅਮਿਤ ਕੁਮਾਰ ਆਦਿ ਹਾਜ਼ਰ ਸਨ।