
ਜੰਡਿਆਲਾ ਗੁਰੂ, 12 ਮਾਰਚ (ਕੰਵਲਜੀਤ ਸਿੰਘ) : ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੀ ਮੀਟਿੰਗ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਚਾਟੀ ਵਿੰਡ ਅੰਮ੍ਰਿਤਸਰ ਦੀ ਧਰਤੀ ਤੇ ਕੀਤੀ ਗਈ ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਕਾਰਜ ਸਿੰਘ ਘਰਿਆਲਾ ਸੁਖਵੰਤ ਸਿੰਘ ਦੁਬਲੀ ਗੁਰਸਾਹਿਬ ਸਿੰਘ ਚਾਟੀਵਿੰਡ ਮੰਗਲ ਸਿੰਘ ਰਾਮਪੁਰਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਕਿਸਾਨਾਂ ਦੀਆਂ ਭੱਖ ਦੀਆਂ ਮੰਗਾਂ ਨੂੰ ਲੈ ਕੇ 29 ਮਾਰਚ 2004 ਨੂੰ ਮਾਨਾ ਵਾਲਾ ਰੇਲਵੇ ਸਟੇਸ਼ਨ ਤੇ ਜਥੇਬੰਦੀ ਵੱਲੋਂ ਦਿੱਤੇ ਹੋਏ ਪ੍ਰੋਗਰਾਮ ਤਹਿਤ ਰੇਲਾਂ ਰੋਕੀਆਂ ਗਈਆਂ ਚਲਦੇ ਅੰਦੋਲਨ ਵਿੱਚ ਹੱਕ ਮੰਗਣ ਵਾਲੇ ਕਿਸਾਨਾਂ ਤੇ ਪੁਲਿਸ ਨੇ ਲਾਠੀ ਚਾਰਜ ਕਰਕੇ ਅੰਗਰੇਜ਼ ਸਿੰਘ ਬਾਕੀਪੁਰ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਉਹਨਾਂ ਦਾ 21 ਵਾ ਸ਼ਹੀਦੀ ਦਿਹਾੜਾ ਇਸ ਵਾਰ ਹਰੀਕੇ ਦਾਣਾ ਮੰਡੀ ਵਿਖੇ 29 ਮਾਰਚ ਨੂੰ ਮਨਾਇਆ ਜਾਵੇਗਾ।
ਇਸ ਮੌਕੇ ਕਿਸਾਨ ਆਗੂਆਂ ਬੋਲਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਸਾਨੂੰ ਸਦਾ ਹੀ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਅੰਦੋਲਨ ਕੋਈ ਛੋਟਾ ਹੋਵੇ ਜਾਂ ਵੱਡਾ ਹੋਵੇ ਸਾਨੂੰ ਸ਼ਹੀਦਾਂ ਤੋਂ ਸਿਹਤ ਲੈ ਕੇ ਲੜਨਾ ਚਾਹੀਦਾ ਹੈ ਇਸ ਮੌਕੇ ਕਿਸਾਨਾਂ ਬੋਲਦਿਆਂ ਕਿਹਾ ਕਿ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਦੀ 21 ਵੀ ਬਰਸੀ ਤੇ ਬਹੁਤ ਵਿਸ਼ਾਲ ਇਕੱਠ ਕੀਤਾ ਜਾਵੇਗਾ ਅਤੇ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਪਹਿਲਾਂ ਦੀ ਤਰ੍ਹਾਂ ਵੱਧ ਚੜ੍ ਕੇ ਹਿੱਸਾ ਪਾਇਆ ਜਾਵੇਗਾ
ਐਮਐਸਪੀ ਗਰੰਟੀ ਕਾਨੂੰਨ ਅਤੇ ਦੂਸਰੀਆਂ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ ਇਸ ਮੌਕੇ ਸੂਬਾ ਕਮੇਟੀ ਮੈਂਬਰ ਅੰਗਰੇਜ਼ ਸਿੰਘ ਬੂਟੇਵਾਲ ਫਿਰੋਜ਼ਪੁਰ ਸਰਪੰਚ ਸੰਦੀਪ ਸਿੰਘ ਚਾਟੀ ਵਿੰਡ ਹਰਪਾਲ ਸਿੰਘ ਘਰਿਆਲਾ ਮੁਖਤਾਰ ਸਿੰਘ ਤਲਵੰਡੀ ਅੰਗਰੇਜ਼ ਸਿੰਘ ਚਾਟੀਵਿੰਡ ਗੁਰਭੇਜ ਸਿੰਘ ਮਾਹਲ ਸਿੰਦਰਪਾਲ ਸਿੰਘ ਰਸੂਲਪੁਰ ਬਲਵਿੰਦਰ ਸਿੰਘ ਅਕਬਰਪੁਰ ਅਰਮਿੰਦਰ ਸਿੰਘ ਸਾਹਿਬ ਸਿੰਘ ਸਭਰਾ ਸਰਪੰਚ ਸਰਬਜੀਤ ਸਿੰਘ ਰਾਮਪੁਰਾ ਰੁਪਿੰਦਰਜੀਤ ਸਿੰਘ ਸੁਲਤਾਨਵਿੰਡ ਅੰਗਰੇਜ਼ ਸਿੰਘ ਚਾਟੀ ਵਿੰਡ ਖਜਾਨਚੀ ਆਦਿ ਆਗੂ ਹਾਜ਼ਰ ਸਨ।