ताज़ा खबरपंजाब

ਸ਼ਹਿਰ ਦੀਆਂ ਪਤਿਤ ਤੇ ਗੈਰ-ਅੰਮ੍ਰਿਤਧਾਰੀ ਕਮੇਟੀਆਂ ਦੀ ਲਿਸਟ ਬਣਾਕੇ ਸ੍ਰੀ ਅਕਾਲ ਤੱਖਤ ਸਾਹਿਬ ਤੇ ਭੇਜਾਂਗੇ : ਸਿੱਖ ਤਾਲਮੇਲ ਕਮੇਟੀ

ਗੁਰੂ ਘਰਾਂ ਵਿੱਚ ਗੁਰੂ ਸਾਹਿਬ ਦੀ ਹਜੂਰੀ ਵਿੱਚ ਕੁਰਸੀਆਂ ਲਾਉਣੀਆਂ ਗਲਤ : ਸਿੱਖ ਤਾਲਮੇਲ ਕਮੇਟੀ

ਜਲੰਧਰ 13 ਦਸੰਬਰ (ਹਰਜਿੰਦਰ ਸਿੰਘ) : ਅੱਜ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਭਾਈ ਭੁਪਿੰਦਰ ਸਿੰਘ 6 ਜੂਨ ਜੀ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਪੁਲੀ ਅਲੀ ਮੁਹਲੇ ਵਿਖੇ ਆਪਣੇ ਸਾਥੀਆਂ ਸਮੇਤ ਪਹੁੰਚੇ। ਜਿਥੇ ਜਲੰਧਰ ਸਹਿਰ ਦੇ ਗੁਰੂ ਘਰਾਂ ਬਾਰੇ ਖੁਲਕੇ ਵਿਚਾਰਾਂ ਹੋਈਆਂ। ਸਿੱਖ ਤਾਲਮੇਲ ਕਮੇਟੀ ਦੇ ਆਗੁਆਂ ਤਜਿੰਦਰ ਸਿੰਘ ਪਰਦੇਸੀ,ਹਰਪ੍ਰੀਤ ਸਿੰਘ ਨੀਟੂ,ਵਿੱਕੀ ਸਿੰਘ ਖਾਲਸਾ ਤੇ ਹਰਪ੍ਰੀਤ ਸਿੰਘ ਰੋਬਿਨ ਨੇ ਦਸਿਆਂ। ਕਿ ਜਲੰਧਰ ਸ਼ਹਿਰ ਦੇ ਕਈ ਗੁਰੂ ਘਰਾਂ ਵਿੱਚ ਪ੍ਰਬੰਧਕ ਪਤਿਤ ਹਨ ਅਤੇ ਕਈ ਪ੍ਰਬੰਧਕਾਂ ਨੇ ਅੰਮ੍ਰਿਤ ਨਹੀਂ ਛਕਿਆ, ਇਨ੍ਹਾਂ ਪ੍ਰਬੰਧਕਾਂ ਤੋਂ ਅਸੀਂ ਸਿੱਖੀ ਦੇ ਪ੍ਰਚਾਰ-ਪ੍ਰਸਾਰ ਦੀ ਆਸ ਕਿਵੇ ਕਰ ਸਕਦੇ ਹਾਂ। ਇਹਨਾਂ ਗੁਰੂ ਘਰਾਂ ਵਿਚ ਅੰਮ੍ਰਿਤ ਸੰਚਾਰ ਦੀ ਗੱਲ ਕਿਸ ਤਰ੍ਹਾਂ ਹੋ ਸਕਦੀ ਹੈ,ਇਹ ਲੋਕ ਗੁਰੂ ਘਰਾਂ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕੁਰਸੀਆਂ ਰਖਦੇ ਹਨ। ਕੁਰਸੀਆਂ ਰਖਕੇ ਇਨਾਂ ਸਾਰੇ ਪ੍ਰਬੰਧਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਵੀ ਉਲੰਘਣਾ ਕੀਤੀ ਹੈ।

ਇਸ ਤੇ ਸਿੱਖ ਆਗੂ ਭਾਈ ਰਣਜੀਤ ਸਿੰਘ ਤੇ ਭਾਈ ਭੁਪਿੰਦਰ ਸਿੰਘ 6 ਜੂਨ ਨੇ ਸੁਝਾ ਦਿੱਤਾ ਕਿ ਉਹਨਾਂ ਸਾਰੇ ਪ੍ਰਬੰਧਕਾਂ ਦੀ ਲਿਸਟ ਤਿਆਰ ਕੀਤੀ ਜਾਵੇ ਜੋ ਪਤਿਤ ਹਨ ਤੇ ਗੈਰ ਅੰਮ੍ਰਿਤਧਾਰੀ ਹਨ। ਤੇ ਉਹ ਲਿਸਟ ਸ੍ਰੀ ਅਕਾਲ ਤਖਤ ਸਾਹਿਬ ਤੇ ਭੇਜੀ ਜਾਵੇ,ਜਿਸ ਤੇ ਸਿੱਖ ਆਗੂਆਂ ਤੇ ਸਿੱਖ ਤਾਲਮੇਲ ਕਮੇਟੀ ਨੇ ਲਿਸਟ ਤਿਆਰ ਕਰਨ ਦੀ ਜ਼ਿੰਮੇਵਾਰੀ ਹਰਪ੍ਰੀਤ ਸਿੰਘ ਨੀਟੂ ਤੇ ਵਿੱਕੀ ਸਿੰਘ ਖਾਲਸਾ ਦੀ ਲਗਾਈ ਗਈ। ਇਸ ਮੌਕੇ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਵੱਲੋਂ ਗੁਰੂ ਘਰਾਂ ਤੋਂ ਕੁਰਸੀਆਂ, ਸ਼ੋਫੇ ਚੁਕਾਉਣ ਦੀ ਮੁਹਿੰਮ ਦਾ ਸਵਾਗਤ ਵੀ ਕੀਤਾ ਗਿਆ। ਇਹ ਸਾਰਾ ਕੰਮ ਸਹਿਜ ਵਿੱਚ ਕਰਨ ਦੀ ਬੇਨਤੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਕੀਤੀ।ਇਸ ਮੌਕੇ ਤੇ ਸੰਨੀ ਸਿੰਘ ਉਬਰਾਏ,ਤਜਿੰਦਰ ਸਿੰਘ ਸ਼ੰਤ ਨਗਰ, ਪ੍ਰਭਜੋਤ ਸਿੰਘ ਖਾਲਸਾ,ਗੁਰਦੀਪ ਸਿੰਘ ਲੱਕੀ,ਪਰਜਿੰਦਰ ਸਿੰਘ,ਪਰਮਿੰਦਰ ਸਿੰਘ ਟਕਰ’ ਪਲਵਿੰਦਰ ਸਿੰਘ ਬਾਬਾ,ਅਮਨਦੀਪ ਸਿੰਘ ਬੱਗਾ ਆਦਿ ਹਾਜ਼ਰ ਸਨ।

Related Articles

Leave a Reply

Your email address will not be published.

Back to top button