ਕਾਂਗਰਸ ਵੱਲੋਂ ਪੰਜਾਬ ਵਿੱਚ ਲਿਆਂਦੀ ਅਮਨ ਸ਼ਾਤੀ ਨੂੰ ਮਾਨ ਸਰਕਾਰ ਕਾਇਮ ਰੱਖਣ ਵਿੱਚ ਅਸਫ਼ਲ
ਆਪ ਨੇ ਪੰਜਾਬ ਦੇ ਹਾਲਾਤ ਕਰ ਦਿੱਤੇ ਖ਼ਰਾਬ.ਪੰਜਾਬ ਦੀ ਜਨਤਾ ਕਾਂਗਰਸ ਨੂੰ ਕਰ ਰਹੀ ਹੈ ਯਾਦ : ਕੱਕੜ
ਅੰਮਿ੍ਤਸਰ, 24 ਫ਼ਰਵਰੀ (ਕੰਵਲਜੀਤ ਸਿੰਘ ਲਾਡੀ) : ਬੀਤੇ ਕੁੱਝ ਦਿਨਾਂ ਤੋਂ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਤੇ ਡੂੰਘੀ ਚਿੰਤਾ ਪ੍ਗਟ ਕਰਦਿਆਂ ਅਮਨਦੀਪ ਸਿੰਘ ਕੱਕੜ ਮੀਡੀਆ ਸਲਾਹਕਾਰ ਸਾਬਕਾ ਮੰਤਰੀ ਅਤੇ ਵਿਧਾਇਕ ਸ੍ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਮੀਤ ਪ੍ਧਾਨ ਜ਼ਿਲਾ ਕਾਂਗਰਸ ਕਮੇਟੀ ਅੰਮਿ੍ਤਸਰ ਦਿਹਾਤੀ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿੱਤੀ ਪੂਰੀ ਤਰਾਂ ਢਹਿ ਢੇਰੀ ਹੋ ਚੁੱਕੀ ਹੈ,ਉਨਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਏਥੇ ਅਮਨ ਕਾਨੂੰਨ ਦੀ ਵਿਵਸਥਾ ਫੇਲ ਹੋਣਾ ਪੂਰੇ ਦੇਸ਼ ਲਈ ਖ਼ਤਰਨਾਕ ਹੈ।ਕੱਕੜ ਨੇ ਕਿਹਾ ਕਿ ਬੀਤੇ ਦਿਨ ਅਜਨਾਲਾ ਵਿਖੇ ਜੋ ਹੋਇਆ ਉਸਦੀ ਜਿੰਮੇਵਾਰ ਮਾਨ ਸਰਕਾਰ ਹੈ ਕਿਉਂਕਿ ਕਿ ਮਾਨ ਸਰਕਾਰ ਸਿਆਣਪ ਤੋਂ ਕੰਮ ਲੈਂਦੀ ਤਾਂ ਅਜਨਾਲਾ ਵਿਖੇ ਜੋ ਹੋਇਆ ਨਹੀ ਸੀ ਹੁਣਾਂ।ਕੱਕੜ ਨੇ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿੱਤੀ ਨੂੰ ਬਣਾਈ ਰੱਖਣ ਵਾਲੀ ਪੰਜਾਬ ਪੁਲਿਸ ਦਾ ਬੇਬਸ ਹੋਣਾਂ ਪੰਜਾਬ ਲਈ ਸ਼ੁੱਭ ਸੰਕੇਤ ਨਹੀ ਹੈ।
ਕੱਕੜ ਨੇ ਕਿਹਾ ਕਿ ਪੰਜਾਬ ਵਿੱਚ ਹੋ ਰਹੀਆਂ ਅਜਿਹੀਆਂ ਘਟਨਾਵਾਂ ਲੋਕਾਂ ਦੇ ਮਨਾ ਵਿੱਚ ਖੌਫ਼ ਪੈਦਾ ਕਰ ਰਹੀਆਂ ਹਨ।ਪੰਜਾਬ ਦੀ ਇੰਡਸਟਰੀ ਅਤੇ ਉਦਯੋਗਪਤੀ ਪੰਜਾਬ ਨੂੰ ਛੱਡਕੇ ਦੂਜੇ ਸੂਬਿਆਂ ਨੂੰ ਜਾ ਰਹੇ ਹਨ।ਪੰਜਾਬ ਵਿੱਚ ਕੋਈ ਐਨ ਆਰ ਆਈ ਵੀ ਪੈਸਾ ਲਾਉਣ ਨੂੰ ਤਿਆਰ ਨਹੀਂ।ਕੱਕੜ ਨੇ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਪੰਜਾਬ ਹਰ ਖੇਤਰ ਵਿੱਚ ਬੁਲੰਦੀਆਂ ਤੇ ਸੀ। ਕਾਂਗਰਸ ਨੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿੱਤੀ ਨੂੰ ਕਦੇ ਵੀ ਭੰਗ ਨਹੀ ਸੀ ਹੋਣ ਦਿੱਤਾ ਅਤੇ ਨਾ ਹੀ ਹੁਣ ਹੋਣ ਦੇਵੇਗੀ।ਉਨਾ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਭਲੀਭਾਂਤ ਜਾਣੂੰ ਹੋ ਗਈ ਹੈ ਕਿ ਪੰਜਾਬ ਕਾਂਗਰਸ ਪਾਰਟੀ ਦੇ ਹੱਥਾਂ ਵਿੱਚ ਹੀ ਸੁਰਖਿਅੱਤ ਹੈ।ਕੱਕੜ ਨੇ ਕਿਹਾ ਜਿਸ ਸਰਕਾਰ ਵਿੱਚ ਪੰਜਾਬੀ ਆਪਣੇ ਆਪ ਨੂੰ ਅਸੁਰਖਿਅੱਤ ਸਮਝਦੇ ਹੋਣ , ਉਸਨੂੰ ਪੰਜਾਬ ਤੇ ਰਾਜ ਕਰਨ ਦਾ ਕੋਈ ਅਧਿਕਾਰ ਨਹੀਂ ।ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਫ਼ੋਟੋ ਕੈਪਸ਼ਨ- ਅਮਨਦੀਪ ਸਿੰਘ ਕੱਕੜ ਮੀਡੀਆ ਸਲਾਹਕਾਰ ਸਾਬਕਾ ਮੰਤਰੀ ਅਤੇ ਵਿਧਾਇਕ ਸ੍ ਸੁਖਬਿੰਦਰ ਸਿੰਘ ਸਰਕਾਰੀਆ।